
ਪਟਨਾ ਵਿੱਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 31ਵੇਂ ਮੈਚ ਵਿੱਚ ਬੈਂਗਲੁਰੂ ਬੁਲਸ ਨੇ ਤੇਲਗੂ ਟਾਇਟਸ ਨੂੰ 47-26 ਨਾਲ ਬੁਰੀ...
ਪਟਨਾ : ਪਟਨਾ ਵਿੱਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 31ਵੇਂ ਮੈਚ ਵਿੱਚ ਬੈਂਗਲੁਰੂ ਬੁਲਸ ਨੇ ਤੇਲਗੂ ਟਾਇਟਸ ਨੂੰ 47-26 ਨਾਲ ਬੁਰੀ ਤਰ੍ਹਾਂ ਹਰਾਇਆ। ਬੈਂਗਲੁਰੂ ਬੁਲਸ ਦੀ ਇਹ ਪੰਜ ਮੈਚਾਂ ਵਿੱਚ ਚੌਥੀ ਜਿੱਤ ਹੈ ਅਤੇ ਹੁਣ ਉਹ ਅੰਕ ਤਾਲਿਕਾ ਵਿੱਚ ਤੀਸਰੇ ਸਥਾਨ 'ਤੇ ਪਹੁੰਚ ਗਏ ਹੈ। ਤੇਲਗੂ ਟਾਇਟਸ ਦੀ ਇਹ 6 ਮੈਚਾਂ ਵਿੱਚ ਪੰਜਵੀਂ ਹਾਰ ਹੈ ਅਤੇ ਸੱਤਵੇਂ ਸੀਜਨ ਵਿੱਚ ਉਨ੍ਹਾਂ ਦੇ ਜਿੱਤ ਦਾ ਖਾਤਾ ਨਹੀਂ ਖੁੱਲ੍ਹਿਆ। ਮੈਚ ਵਿੱਚ ਬੈਂਗਲੁਰੂ ਬੁਲਸ ਦੇ ਵੱਲੋਂ ਪਵਨ ਸਹਿਰਾਵਤ ਨੇ ਸਭ ਤੋਂ ਜ਼ਿਆਦਾ 17 ਅੰਕ ਲਏ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ 400 ਰੇਡ ਪੁਆਇੰਟ ਵੀ ਪੂਰੇ ਕੀਤੇ।
Pro kabaddi league 2019
ਪਹਿਲੇ ਹਾਫ ਤੋਂ ਬਾਅਦ ਬੈਂਗਲੁਰੂ ਬੁਲਸ 21 - 14 ਨਾਲ ਅੱਗੇ ਸੀ। ਪਵਨ ਸਹਿਰਾਵਤ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪਹਿਲੇ 20 ਮਿੰਟ ਵਿੱਚ 8 ਅੰਕ ਹਾਸਲ ਕੀਤੇ। ਜਿਸ ਵਿੱਚ ਤਿੰਨ ਅੰਕ ਡਿਫੈਂਸ ਵਿੱਚ ਵੀ ਸਨ। ਉਨ੍ਹਾਂ ਤੋਂ ਇਲਾਵਾ ਕਪਤਾਨ ਰੋਹਿਤ ਕੁਮਾਰ ਨੇ ਵੀ ਸੱਤ ਅੰਕ ਹਾਸਲ ਕੀਤੇ। ਤੇਲਗੂ ਟਾਇਟਸ ਦੇ ਵੱਲੋਂ ਸਿਧਾਰਥ ਦੇਸਾਈ ਨੇ ਪੰਜ ਅਤੇ ਅਰਮਾਨ ਨੇ ਚਾਰ ਅੰਕ ਹਾਸਲ ਕੀਤੇ ਪਰ ਪਹਿਲੇ ਹਾਫ ਵਿੱਚ ਟੀਮ ਦਾ ਡਿਫੈਂਸ ਬੁਰੀ ਤਰ੍ਹਾਂ ਫਲੋਪ ਰਿਹਾ। ਪਹਿਲੇ ਹਾਫ ਵਿੱਚ ਤੇਲਗੂ ਟਾਇਟਸ ਇੱਕ ਵਾਰ 13ਵੇਂ ਮਿੰਟ ਵਿਚ ਆਲ ਆਊਟ ਵੀ ਹੋਏ।
Pro kabaddi league 2019
ਦੂਜੇ ਹਾਫ ਵਿੱਚ ਵੀ ਬੈਗਲੁਰੂ ਬੁਲਸ ਨੇ ਆਪਣੇ ਵਾਧੇ ਨੂੰ ਕਾਇਮ ਰੱਖਿਆ ਅਤੇ 25ਵੇਂ ਮਿੰਟ ਵਿੱਚ ਵਿਰੋਧੀਆਂ ਨੂੰ ਫਿਰ ਤੋਂ ਆਲ ਆਊਟ ਕਰ ਦਿੱਤਾ। ਪਵਨ ਸਹਿਰਾਵਤ ਨੇ 31ਵੇਂ ਮਿੰਟ ਵਿੱਚ ਆਪਣਾ ਇੱਕ ਹੋਰ ਸੁਪਰ 10 ਪੂਰਾ ਕੀਤਾ। ਪਵਨ ਨੇ ਨਾਲ ਹੀ ਡਿਫੈਂਸ 'ਚ ਵੀ ਚਾਰ ਅੰਕ ਲਏ। 33ਵੇਂ ਮਿੰਟ ਵਿੱਚ ਤੇਲਗੂ ਦੇ ਵੱਲੋਂ ਸਿਧਾਰਥ ਦੇਸਾਈ ਨੇ ਵੀ ਸੁਪਰ 10 ਪੂਰਾ ਕੀਤਾ ਅਤੇ ਮੈਚ ਵਿੱਚ ਅੰਕ ਹਾਸਲ ਕੀਤੇ ਪਰ ਦੂਜੇ ਰੇਡਰ ਨੇ ਉਨ੍ਹਾਂ ਦਾ ਬਖੂਬੀ ਸਾਥ ਨਹੀਂ ਦਿੱਤਾ ਅਤੇ ਤੇਲਗੂ ਟਾਇਟਸ ਨੂੰ ਇੱਕ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਡਿਫੈਂਸ ਵਿੱਚ ਵਿਸ਼ਾਲ ਭਾਰਦਵਾਜ ਨੇ ਹਾਈ 5 ਪੂਰਾ ਕੀਤਾ ਅਤੇ 6 ਅੰਕ ਲਏ।
Pro kabaddi league 2019
ਬੈਂਗਲੁਰੂ ਬੁਲਸ ਦੇ ਵੱਲੋਂ ਪਵਨ ਤੋਂ ਇਲਾਵਾ ਕਪਤਾਨ ਰੋਹਿਤ ਕੁਮਾਰ ਨੇ ਮੈਚ ਵਿੱਚ ਅੱਠ ਅੰਕ ਲਏ। ਇਸਦੇ ਇਲਾਵਾ ਮਹਿੰਦਰ ਸਿੰਘ ਨੇ ਡਿਫੈਂਸ 'ਚ ਹਾਈ 5 ਪੂਰਾ ਕੀਤਾ ਅਤੇ ਸੱਤ ਅੰਕ ਹਾਸਲ ਕੀਤੇ। ਬੈਂਗਲੁਰੂ ਬੁਲਸ ਦਾ ਅਗਲਾ ਮੈਚ 11 ਅਗਸਤ ਨੂੰ ਅਹਿਮਦਾਬਾਦ ਲੇਗ ਵਿੱਚ ਹਰਿਆਣਾ ਸਟੀਲਰਸ ਨਾਲ ਹੋਵੇਗਾ, ਉਥੇ ਹੀ ਤੇਲਗੂ ਟਾਇਟਸ ਦਾ ਸਾਹਮਣਾ 11 ਅਗਸਤ ਨੂੰ ਹੀ ਗੁਜਰਾਤ ਫਾਰਚਿਊਨਜਾਇੰਟਸ ਨਾਲ ਹੋਵੇਗਾ।