
ਵਿਸ਼ਵ ਨੰਬਰ - 1 ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਭਲੇ ਹੀ
ਨਿਊਯਾਰਕ : ਵਿਸ਼ਵ ਨੰਬਰ - 1 ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਭਲੇ ਹੀ ਸੱਟ ਦੇ ਕਾਰਨ ਅਮਰੀਕੀ ਓਪਨ ਸੈਮੀਫਾਇਨਲ ਮੈਚ ਅੱਧ `ਚ ਛੱਡਣਾ ਪਿਆ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਮਿਲੀ ਜਾਣਕਾਰੀ ਮੁਤਾਬਕ ਨਡਾਲ ਨੇ ਕਿਹਾ ਹੈ ਕਿ ਉਹ ਜਿਆਦਾ ਮੌਕੇ ਹਾਸਲ ਕਰਨ ਲਈ ਸਖ਼ਤ ਮੇਹਨਤ ਜਾਰੀ ਰੱਖਣਗੇ।
rafael nadal ਸੱਟ ਦੇ ਕਾਰਨ ਨਡਾਲ ਨੂੰ ਅਰਜਨਟੀਨਾ ਦੇ ਖਿਡਾਰੀ ਜੁਆਨ ਮਾਰਟਿਨ ਡੇਲ ਪੋਤਰੋ ਦੇ ਖਿਲਾਫ਼ ਸੈਮੀਫਾਈਨਲ ਮੈਚ ਨੂੰ ਅਧੂਰਾ ਹੀ ਛੱਡਣਾ ਪਿਆ। ਦਸਿਆ ਜਾ ਰਿਹਾ ਹੈ ਕਿ ਉਹ ਦੂਜੇ ਸੈਟ ਦੇ ਅੰਤ ਵਿਚ ਰਿਟਾਇਰਡ ਹਰਟ ਹੋ ਕੇ ਮੈਚ ਤੋਂ ਬਾਹਰ ਹੋ ਗਏ। ਸਪੇਨ ਦੇ ਦਿੱਗਜ ਨਡਾਲ ਨੇ ਕਿਹਾ , ਮੈਂ ਅੱਗੇ ਵਧਦਾ ਰਹਾਂਗਾ। ਇਸ ਖੇਡ ਦੇ ਪ੍ਰਤੀ ਮੇਰਾ ਜਨੂੰਨ ਖਤਮ ਨਹੀਂ ਹੋਇਆ ਹੈ। ਇਸ ਪ੍ਰਕਾਰ ਦੇ ਪਲ ਕਾਫ਼ੀ ਮੁਸ਼ਕਲ ਹਨ ,ਪਰ ਮੈਂ ਆਪਣੀ ਲੜਾਈ ਜਾਰੀ ਰੱਖਾਂਗਾ।
Rafael Nadal ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਆਦਾ ਤੋਂ ਜਿਆਦਾ ਮੌਕੇ ਹਾਸਲ ਕਰਨ ਲਈ ਸਖ਼ਤ ਮੇਹਨਤ ਕਰਾਂਗਾ। ਨਡਾਲ ਦੇ ਰਿਟਾਇਰਡ ਹਰਟ ਹੋਣ ਦੇ ਕਾਰਨ ਪੋਤਰੋ ਨੇ ਫਾਈਨਲ ਵਿਚ ਪਰਵੇਸ਼ ਕਰ ਲਿਆ ਹੈ , ਜਿੱਥੇ ਉਨ੍ਹਾਂ ਦਾ ਸਾਹਮਣਾ ਸਰਬਿਆ ਦੇ ਦਿੱਗਜ ਨੋਵਾਕ ਜੋਕੋਵਿਕ ਵਲੋਂ ਹੋਵੇਗਾ। ਤੁਹਾਨੂੰ ਦਸ ਦੇਈਏ ਕਿ ਜੋਕੋਵਿਕ ਇਸ ਮਹਾਕੁੰਭ `ਚ ਆਪਣਾ ਬੇਹਤਰੀਨ ਪ੍ਰਦਰਸ਼ਨ ਰਹੇ ਹਨ। ਇਸ ਤੋਂ ਪਹਿਲਾ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ 6 - 3 , 6 - 4 , 6 - 2 ਨਾਲ ਹਰਾ ਕੇ ਆਪਣੇ 23ਵੇਂ ਗਰੈਂਡ ਸਲੈਮ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ।
Rafael Nadalਦੋਨਾਂ ਖਿਡਾਰੀਆਂ ਦੇ ਵਿਚ ਹੋਏ ਮੁਕਾਬਲਿਆਂ ਵਿਚ ਜੋਕੋਵਿਚ ਦਾ ਪੱਖ ਭਾਰੀ ਰਿਹਾ ਹੈ, ਜਿਨ੍ਹਾਂ ਨੇ 14 ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਹੈ। ਨਾਲ ਹੀ ਤੁਹਾਨੂੰ ਦਸ ਦਈਏ ਕਿ ਜੋਕੋਵਿਚ ਅਮਰੀਕੀ ਓਪਨ ਵਿਚ ਡੇਲ ਪਾਤਰਾਂ ਨੂੰ 2007 ਅਤੇ 2012 ਵਿਚ ਦੋ ਵਾਰ ਬਿਨਾਂ ਸੈੱਟ ਗਵਾਏ ਹਰਾ ਚੁੱਕੇ ਹਨ। ਪਿਛਲੇ ਸਾਲ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਦੂਰ ਰਹਿਣ ਵਾਲੇ ਡੇਲ ਨੇ ਕਿਹਾ , ਅਸੀ ਇਕ ਦੂਜੇ ਦੇ ਖਿਲਾਫ਼ ਗਰੈਂਡ ਸਲੈਮ ਫਾਈਨਲ ਵਿਚ ਕਦੇ ਨਹੀ ਖੇਡੇ। ਮੈਂ ਇੱਕ ਖਿਡਾਰੀ ਅਤੇ ਵਿਅਕਤੀ ਦੇ ਤੌਰ ਉੱਤੇ ਉਨ੍ਹਾਂ ਦਾ ਕਾਫ਼ੀ ਸਨਮਾਨ ਕਰਦਾ ਹਾਂ ਉਹ ਮਹਾਨ ਖਿਡਾਰੀ ਹਨ।