ਰੋਮਾਂਚਕ ਮੈਚ ’ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
Published : Oct 10, 2023, 10:46 pm IST
Updated : Oct 10, 2023, 10:49 pm IST
SHARE ARTICLE
Pakistan
Pakistan

ਵਿਸ਼ਵ ਕੱਪ ਦੇ ਇਤਿਹਾਸ ਸਭ ਤੋਂ ਵੱਡਾ ਟੀਚਾ ਸਰ ਕਰਨ ਵਾਲੀ ਟੀਮ ਬਣੀ ਪਾਕਿਸਤਾਨ

ਹੈਦਰਾਬਾਦ: ਪਾਕਿਸਤਾਨ ਨੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਦੇ ਅਪਣੇ ਦੂਜੇ ਮੈਚ ਵਿਚ ਸ੍ਰੀਲੰਕਾ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। 345 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ 48.2 ਓਵਰਾਂ ’ਚ 348 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਵਿਸ਼ਵ ਕੱਪ ਦੇ ਇਤਿਹਾਸ ’ਚ ਕਿਸੇ ਟੀਮ ਵਲੋਂ ਸਰ ਕੀਤਾ ਇਹ ਸਭ ਤੋਂ ਵੱਡਾ ਟੀਚਾ ਹੈ। 

ਸ੍ਰੀਲੰਕਾ ਵਲੋਂ ਦਿਤੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਸ਼ੁਰੂਆਤ ਮਾੜੀ ਰਹੀ ਅਤੇ ਉਸ ਦੇ ਦੋ ਖਿਡਾਰੀ 37 ਦੇ ਸਕੋਰ ’ਤੇ ਹੀ ਆਊਟ ਹੋ ਗਏ ਸਨ। ਪਰ ਅਬਦੁੱਲਾ ਸ਼ਫ਼ੀਕ ਦੇ 113 ਅਤੇ ਮੁਹੰਮਦ ਰਿਜ਼ਵਾਨ ਦੀਆਂ 134 ਦੌੜਾਂ ਨੇ ਪਾਕਿਸਤਾਨ ਨੂੰ ਜਿੱਤ ਦਿਵਾਈ। ਦੋਹਾਂ ਦੇ ਤਾਬੜਤੋੜ ਬੱਲੇਬਾਜ਼ੀ ਸਾਹਮਣੇ ਸ੍ਰੀਲੰਕਾ ਦੇ ਗੇਂਦਬਾਜ਼ ਮਜਬੂਰ ਦਿਤੇ। ਸ੍ਰੀਲੰਕਾ ਵਲੋਂ ਦਿਲਸ਼ਾਨ ਮੁਦੁਸ਼ਾਂਕਾ ਨੇ ਦੋ ਅਤੇ ਮਹੀਸ਼ ਥੀਕਸ਼ਾਨਾ ਅਤੇ ਮਥੀਸ਼ਾ ਪਥੀਰਾਨਾ ਨੇ ਇਕ-ਇਕ ਵਿਕਟ ਲਈ। 

ਇਸ ਤੋਂ ਪਹਿਲਾਂ ਸ੍ਰੀਲੰਕਾ ਲਈ ਬੱਲੇਬਾਜ਼ੀ ਕਰਦਿਆਂ ਕੁਸਲ ਮੈਂਡਿਸ ਅਤੇ ਸਦਾਰਾ ਸਮਰਾਵਿਕਰਮ ਦੇ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੇ ਪਾਕਿਸਤਾਨ ਵਿਰੁਧ ਨੌਂ ਵਿਕਟਾਂ ’ਤੇ 344 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ।  ਮੇਂਡਿਸ ਨੇ 77 ਗੇਂਦਾਂ ’ਚ 122 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਦੇ ਇਤਿਹਾਸ ’ਚ ਸ਼੍ਰੀਲੰਕਾ ਲਈ ਸਭ ਤੋਂ ਤੇਜ਼ ਸੈਂਕੜਾ ਹੈ। ਸਮਰਵਿਕਰਮ ਨੇ ਅਪਣਾ ਪਹਿਲਾ ਵਨਡੇ ਸੈਂਕੜਾ ਲਾਉਂਦਿਆਂ 89 ਗੇਂਦਾਂ ’ਚ 108 ਦੌੜਾਂ ਦ ਪਾਰੀ ਖੇਡੀ ਅਤੇ ਸ਼੍ਰੀਲੰਕਾ ਨੂੰ ਵਿਸ਼ਵ ਕੱਪ ’ਚ ਉਸ ਦੇ ਸਭ ਤੋਂ ਵੱਧ ਸਕੋਰ ਤਕ ਪਹੁੰਚਾਇਆ।

ਮੇਂਡਿਸ ਪਾਕਿਸਤਾਨ ਦੇ ਗੇਂਦਬਾਜ਼ਾਂ ’ਤੇ ਹਾਵੀ ਰਿਹਾ ਅਤੇ ਅਪਣੀ ਪਾਰੀ ’ਚ 14 ਚੌਕੇ ਅਤੇ 6 ਛੱਕੇ ਲਗਾਏ। ਉਸ ਨੇ ਪਥੁਮ ਨਿਸਾਂਕਾ (51) ਅਤੇ ਸਮਰਵਿਕਰਮ ਨਾਲ ਦੋ ਸੈਂਕੜੇ ਦੀ ਸਾਂਝੇਦਾਰੀ ਕੀਤੀ। ਮੈਂਡਿਸ ਦੇ ਆਊਟ ਹੋਣ ਤੋਂ ਬਾਅਦ ਸਮਰਵਿਕਰਮ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਦੌੜਾਂ ਦੀ ਰਫ਼ਤਾਰ ਨੂੰ ਬਰਕਰਾਰ ਰਖਿਆ। ਉਸ ਨੇ ਅਪਣੀ ਪਾਰੀ ’ਚ 11 ਚੌਕੇ ਅਤੇ ਦੋ ਛੱਕੇ ਲਗਾਏ।

ਪਾਕਿਸਤਾਨ ਲਈ ਹਸਨ ਅਲੀ (71 ਦੌੜਾਂ ’ਤੇ ਚਾਰ ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਹੇ ਜਦਕਿ ਹੈਰਿਸ ਰਾਊਫ ਨੇ 64 ਦੌੜਾਂ ’ਤੇ ਦੋ ਵਿਕਟਾਂ ਲਈਆਂ। ਸ਼ਾਹੀਨ ਸ਼ਾਹ ਅਫਰੀਦੀ (66 ਦੌੜਾਂ ’ਤੇ 1 ਵਿਕਟ) ਅਤੇ ਸ਼ਾਦਾਬ ਖਾਨ (55 ਦੌੜਾਂ ’ਤੇ 1 ਵਿਕਟ) ਨੂੰ ਇਕ-ਇਕ ਵਿਕਟ ਮਿਲੀ ਪਰ ਉਹ ਮਹਿੰਗੇ ਸਾਬਤ ਹੋਏ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਨੇ ਦੂਜੇ ਹੀ ਓਵਰ ਵਿੱਚ ਕੁਸਲ ਪਰੇਰਾ (0) ਦਾ ਵਿਕਟ ਗੁਆ ਦਿਤਾ, ਜੋ ਹਸਨ ਦੀ ਗੇਂਦ ’ਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਹੱਥੋਂ ਕੈਚ ਹੋ ਗਿਆ। ਇਸ ਤੋਂ ਬਾਅਦ ਨਿਸਾਂਕਾ ਅਤੇ ਮੈਂਡਿਸ ਨੇ ਪਾਰੀ ਨੂੰ ਸੰਭਾਲਿਆ। ਪਾਕਿਸਤਾਨ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਲਾਈਨ ਅਤੇ ਲੈਂਥ ਨੂੰ ਲੈ ਕੇ ਸੰਘਰਸ਼ ਕਰਦੇ ਨਜ਼ਰ ਆਏ, ਜਿਸ ਦਾ ਨਿਸਾਂਕਾ ਅਤੇ ਮੈਂਡਿਸ ਨੇ ਫਾਇਦਾ ਉਠਾਇਆ।

ਉਧਰ ਮੈਚ ਦੌਰਾਨ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੂੰ ਜਕੜਨ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ। ਦੁਸ਼ਨ ਹੇਮੰਤ ਉਸ ਦੀ ਥਾਂ ’ਤੇ ਫੀਲਡਿੰਗ ਕੀਤੀ ਜਦਕਿ ਸਦਿਰਾ ਸਮਰਵਿਕਰਮ ਵਿਕਟਕੀਪਰ ਦੀ ਭੂਮਿਕਾ ਨਿਭਾਈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement