
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ। ਧੋਨੀ ਨੇ ਆਪਣੇ ਕ੍ਰਿਕੇਟ ਕਰੀਅਰ ਦੌਰਾਨ ਕਾਫੀ ਰਿਕਾਰਡ ਕਾਇਮ ਕੀਤੇ ਹੋਏ ਹਨ। ਕ੍ਰਿਕੇਟ ਦੀ ਦੁਨੀਆ `ਚ ਮਾਹੀ ਦੇ ਨਾਮ ਤੋਂ ਜਾਣੇ ਜਾਣ ਵਾਲੇ ਇਸ ਦਿਗਜ਼ ਖਿਡਾਰੀ ਨੇ ਆਪਣੇ ਖੇਡ ਸਦਕਾ ਅਨੇਕਾਂ ਹੀ ਲੋਕਾਂ ਦੇ ਦਿਲ `ਚ ਥਾਂ ਬਣਾ ਲਈ ਹੈ।
dhoni
ਦਸ ਦੇਈਏ ਕਿ ਪਿਛਲੇ ਕੁਝ ਦਿਨ ਪਹਿਲਾ ਖੇਡੇ ਗਏ ਭਾਰਤ ਅਤੇ ਇੰਗਲੈਂਡ ਦਰਿਮਿਆਂਨ ਇਕ ਟੀ20 ਮੈਚ ਦੌਰਾਨ ਉਹਨਾਂ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਧੋਨੀ ਨੇ ਵਿਕਟ ਪਿਛੇ ਕਮਾਲ ਦਿਖਾਉਂਦਿਆਂ ਇੱਕੋ ਮੈਚ ਵਿੱਚ ਪੰਜ ਕੈਚ ਲਏ। ਕਿਹਾ ਜਾ ਰਿਹਾ ਹੈ ਕਿ ਇੱਕ ਕੌਮਾਂਤਰੀ ਮੈਚ ਟੀ-20 ਵਿੱਚ ਪੰਜ ਕੈਚ ਲੈਣ ਵਾਲਾ ਉਹ ਪਹਿਲੇ ਭਾਰਤੀ ਵਿਕਟਕੀਪਰ ਬਣ ਗਏ ਹਨ।
dhoni
ਆਪਣੀ ਖੇਡ ਸਦਕਾ ਮਾਹੀ ਲਗਾਤਾਰ ਇਕ ਤੋਂ ਇਕ ਨਵੇਂ ਰਿਕਾਰਡ ਬਣਾ ਰਹੇ ਹਨ। ਤੁਹਾਨੂੰ ਦਸ ਦੇਈਏ ਕੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਨਜਰਾਂ ਹੋਰ ਰਿਕਾਰਡ ਬਣਾਉਣ `ਤੇ ਟਿਕੀਆਂ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕੇ ਇਸ ਫਾਰਮੈਟ 'ਚ 10,000 ਦੌੜਾਂ ਪੂਰੀਆਂ ਕਰਨ ਵਾਲਾ 12 ਵਾਂ ਬੱਲੇਬਾਜ਼ ਬਣਨਾ ਵੀ ਸ਼ਾਮਲ ਹੈ।
mahinder singh dhoni
ਹੁਣ ਤਕ ਧੋਨੀ ਨੇ ਆਪਣੇ ਵਨਡੇ ਕਰੀਅਰ ਦੇ 318 ਵਨ ਡੇ ਮੈਚਾਂ 'ਚ 9967 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ 10,000 ਦੌੜਾਂ ਦੇ ਸੀਨੀਅਰ ਕਲੱਬ 'ਚ ਸ਼ਾਮਲ ਹੋਣ ਲਈ ਹੁਣ ਸਿਰਫ 33 ਦੌੜਾਂ ਦੀ ਲੋੜ ਹੈ। ਖਾਸ ਮਹਿੰਦਰ ਸਿੰਘ ਧੋਨੀ ਦੀ ਨਜ਼ਰ ਇਸ ਰਿਕਾਰਡ ਤੇ ਟਿਕੀ ਹੋਈ ਹੈ।
dhoni
ਕਿਹਾ ਜਾ ਰਿਹਾ ਹੈ ਕੇ ਜੇਕਰ ਧੋਨੀ ਇੰਗਲੈਂਡ ਖਿਲਾਫ ਹੋ ਰਹੇ ਪਹਿਲੇ ਵਨਡੇ `ਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਤਾ ਉਹ ਇਹ ਰਿਕਾਰਡ ਅੱਜ ਹੀ ਪੂਰਾ ਕਰ ਸਕਦੇ ਹਨ। ਤੁਹਾਨੂੰ ਦਸ ਦੇਈਏ ਕੇ ਹੁਣ ਤਕ ਭਾਰਤ ਦੇ 3 ਬੱਲੇਬਾਜ ਇਹ ਕਾਰਨਾਮਾ ਕਰ ਚੁਕੇ ਹਨ। ਇਸ ਪਹਿਲਾ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਵਿੜ ਨੇ ਹੀ ਵਨਡੇ 'ਚ 10,000 ਦੌੜਾਂ ਬਣਾਈਆਂ ਹਨ।