
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ। ਧੋਨੀ ਨੇ ਆਪਣੇ ਕ੍ਰਿਕੇਟ ਕਰੀਅਰ ਦੌਰਾਨ ਕਾਫੀ ਰਿਕਾਰਡ ਕਾਇਮ ਕੀਤੇ ਹੋਏ ਹਨ। ਕ੍ਰਿਕੇਟ ਦੀ ਦੁਨੀਆ `ਚ ਮਾਹੀ ਦੇ ਨਾਮ ਤੋਂ ਜਾਣੇ ਜਾਣ ਵਾਲੇ ਇਸ ਦਿਗਜ਼ ਖਿਡਾਰੀ ਨੇ ਆਪਣੇ ਖੇਡ ਸਦਕਾ ਅਨੇਕਾਂ ਹੀ ਲੋਕਾਂ ਦੇ ਦਿਲ `ਚ ਥਾਂ ਬਣਾ ਲਈ ਹੈ।
dhoni
ਦਸ ਦੇਈਏ ਕਿ ਪਿਛਲੇ ਦਿਨੀ ਹੀ ਖੇਡੇ ਗਏ ਭਾਰਤ ਅਤੇ ਇੰਗਲੈਂਡ ਦਰਿਮਿਆਂਨ ਇਕ ਟੀ20 ਮੈਚ ਦੌਰਾਨ ਉਹਨਾਂ ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਧੋਨੀ ਨੇ ਵਿਕਟ ਪਿਛੇ ਕਮਾਲ ਦਿਖਾਉਂਦਿਆਂ ਇੱਕੋ ਮੈਚ ਵਿੱਚ ਪੰਜ ਕੈਚ ਲਏ। ਕਿਹਾ ਜਾ ਰਿਹਾ ਹੈ ਕਿ ਇੱਕ ਕੌਮਾਂਤਰੀ ਮੈਚ ਟੀ-20 ਵਿੱਚ ਪੰਜ ਕੈਚ ਲੈਣ ਵਾਲਾ ਉਹ ਪਹਿਲੇ ਭਾਰਤੀ ਵਿਕਟਕੀਪਰ ਬਣ ਗਏ ਹਨ।
mahinder singh dhoni
ਨਾਲ ਟੀ20 ਕ੍ਰਿਕਟ ਵਿੱਚ ਕੈਚਾਂ ਦਾ ਅਰਧ ਸੈਂਕੜਾ ਪੂਰਾ ਕਰਨ ਵਾਲਾ ਵੀ ਧੋਨੀ ਪਹਿਲਾ ਵਿਕਟਕੀਪਰ ਬਣ ਗਿਆ ਹੈ। ਧੋਨੀ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਦਿਨ ਬ ਦਿਨ ਨਵੇਂ ਤੋਂ ਨਵੇਂ ਰਿਕਾਰਡ ਬਣਾ ਰਹੇ ਹਨ। ਕ੍ਰਿਕੇਟ ਦੀ ਦੁਨੀਆ `ਚ ਉਹਨਾਂ ਦੇ ਪਹਿਲਾ ਵੀ ਕਈ ਰਿਕਾਰਡ ਮੌਜੂਦ ਹਨ। ਕਹਿ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ 2015 `ਚ ਅਫ਼ਗ਼ਾਨਿਸਤਾਨ ਦੇ ਮੁਹੰਮਦ ਸ਼ਹਿਜਾਦ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।
dhoni
ਪਰ ਪਿਛਲੇ ਦਿਨੀ ਹੀ ਧੋਨੀ ਦੁਆਰਾ ਕੀਤੇ ਗਏ ਇਸ ਕਰਿਸ਼ਮੇ ਨੇ ਮੁਹੰਮਦ ਸ਼ਹਿਜਾਦ ਦੀ ਬਰਾਬਰੀ ਕਰ ਲਈ ਹੈ। ਤੁਹਾਨੂੰ ਦਸ ਦੇਈਏ ਕੇ ਕੈਪਟਨ ਕੂਲ ਦੇ ਨਾਂਅ ਨਾਲ ਜਾਣੇ ਜਾਂਦੇ ਧੋਨੀ ਦੇ ਨਾਂਅ ਪਹਿਲਾਂ ਵੀ ਕਈ ਰਿਕਾਰਡ ਦਰਜ ਹਨ। ਭਾਰਤੀ ਟੀਮ ਨੂੰ ਮੈਚ ਦੇ ਅਖ਼ੀਰ ਵਿੱਚ ਕਈ ਵਾਰ ਜਿੱਤ ਦਿਵਾਉਣ ਵਾਲੇ ਧੋਨੀ ਨੂੰ ਬੈਸਟ ਫਿਨਸ਼ਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
dhoni
ਇਸ ਤੋਂ ਇਲਾਵਾ ਧੋਨੀ ਨੂੰ ਦੁਨੀਆ ਦਾ ਬਿਹਤੀਨ ਵਿਕਟਕੀਪਰ ਕਹਿ ਕੇ ਵੀ ਵਡਆਇਆ ਜਾਂਦਾ ਹੈ। ਪਿਛਲੇ ਦਿਨੀ ਆਪਣੇ ਜਨਮ ਦਿਨ ਤੋਂ ਬਾਅਦ ਧੋਨੀ ਲਈ ਇਹ ਰਿਕਾਰਡ ਵਧੀਆ ਤੋਹਫ਼ਾ ਮਿਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਰਿਕਾਰਡ ਤੋਂ ਬਣਾਉਣ ਤੋਂ ਬਾਅਦ ਕੈਪਟਨ ਕੂਲ ਦੇ ਪ੍ਰਸੰਸਕ ਵੀ ਕਾਫੀ ਖੁਸ਼ ਹਨ। ਕੇਵਲ ਭਾਰਤ `ਚ ਹੀ ਨਹੀਂ ਸਗੋਂ ਮਾਹੀ ਨੂੰ ਪੂਰੀ ਦੁਨੀਆ ਦੇ ਲੋਕ ਪਿਆਰ ਕਰਦੇ ਹਨ।