ਵਿਸ਼ਵ ਚੈਂਪੀਅਨ ਬਣਾਉਣ ਵਾਲਾ ਧੋਨੀ ਦਾ ਬੱਲਾ ਵਿਕਿਆ 72 ਲੱਖ ਦਾ
Published : Jul 7, 2018, 11:34 am IST
Updated : Jul 7, 2018, 11:34 am IST
SHARE ARTICLE
mahinder singh dhoni
mahinder singh dhoni

ਅਪ੍ਰੈਲ 2011 ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਜਦੋ ਭਾਰਤੀ ਕ੍ਰਿਕਟ ਟੀਮ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤ ਕੇ ਦੇਸ਼ ਵਾਸੀਆਂ ਦੀ ਝੋਲੀ ਪਾਇਆ ਸੀ।

2 ਅਪ੍ਰੈਲ 2011 ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਜਦੋ ਭਾਰਤੀ ਕ੍ਰਿਕਟ ਟੀਮ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤ ਕੇ ਦੇਸ਼ ਵਾਸੀਆਂ ਦੀ ਝੋਲੀ ਪਾਇਆ ਸੀ। ਭਾਰਤੀ ਟੀਮ ਦੇ ਖਿਡਾਰੀਆਂ ਦੇ ਬੇਹਤਰੀਨ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਇਹ ਖਿਤਾਬ ਆਪਣੇ ਨਾਮ ਕਰ ਸਕੀ। ਇਸ ਮੈਚ ਵਿਚ ਹੀ ਨਹੀਂ ਸਗੋਂ ਕਿ ਪੂਰੇ ਟੂਰਨਾਮੈਂਟ ਵਿਚ ਹੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ।

dhoni dhoni

ਇਸ ਮੈਚ ਵਿਚ ਭਾਰਤੀ ਬੱਲੇਬਾਜ਼ਾਂ ਨੇ ਬੇਹਤਰੀਨ ਖੇਡ ਦਿਖਾਈ। ਟੀਮ ਦੇ ਸਲਾਮੀ ਬੱਲੇਬਾਜ਼ਾਂ ਵਲੋਂ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ.ਸਲਾਮੀ ਬੱਲੇਬਾਜ ਗੌਤਮ ਗੰਭੀਰ ਨੇ  ਗੌਤਮ ਗੰਭੀਰ (97) ਦੌੜਾ ਦੀ ਸ਼ਾਨਦਾਰ ਪਾਰੀ ਖੇਡੀ.ਤੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ  ਦੀ (91) ਦੀ ਅਜੇਤੂ ਪਾਰੀ ਦੀ ਬਦੌਲਤ ਭਾਰਤ ਦੂਜੀ ਵਾਰ ਵਿਸ਼ਵ ਜੇਤੂ ਬਣਿਆ ਸੀ।  ਇਸ ਜਿੱਤ ਵਿਚ ਕਪਤਾਨ ਧੋਨੀ ਦਾ ਅਹਿਮ ਯੋਗਦਾਨ ਸੀ। ਉਹਨਾਂ ਨੇ ਆਪਣੇ ਸ਼ਾਤਿਰ ਦਿਮਾਗ ਨਾਲ ਕਪਤਾਨੀ ਕਰ ਕੇ ਵਿਰੋਧੀਆਂ ਦੇ ਹੋਂਸਲੇ ਪਸਤ ਕਰ ਦਿੱਤੇ। 

dhoni batdhoni bat

ਧੋਨੀ ਨੇ ਇਸ ਮੈਚ 'ਚ 79 ਗੇਂਦਾਂ 'ਤੇ ਅੱਠ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਪਾਰੀ ਖੇਡੀ ਸੀ.ਇਸ ਮੈਚ ਦੀ ਜਿੱਤ ਤੋਂ ਬਾਅਦ ਭਾਰਤ ਦੂਸਰੀ ਵਾਰ ਚੈਮਪੀਅਨ ਬਣ ਗਿਆ। ਦਸ ਦੇਈਏ ਕਿ  ਜਿਥੇ ਬੱਲੇਬਾਜ਼ਾਂ ਨੇ ਆਪਣੀ ਕਲਾ ਦਿਖਾਈ ਉਥੇ ਗੇਂਦਬਾਜ਼ਾਂ ਨੇ ਵੀ ਕਾਫੀ ਜੌਹਰ ਦਿਖਾਏ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵਿਰੋਧੀਆਂ ਦੇ ਸੁਪਨੇ ਚਕਨਾ ਚੂਰ ਕਰ ਦਿਤੇ। ਜਿਕਰਯੋਗ ਗੱਲ ਇਹ ਹੈ ਕਿ ਇਸ ਮੈਚ ਦਾ ਚੈਮਪੀਅਨ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੰਨਿਆ ਜਾਂਦਾ ਹੈ. 

batbat

ਕਿਉਕਿ ਉਹਨਾਂ ਨੇ 48ਵੇ ਓਵਰ ਵਿਚ ਕੁਲਾਸੇਕਰਾ ਦੀ ਗੇਂਦ 'ਤੇ ਛੱਕਾ ਲਗਾ ਕੇ ਇਹ ਮੈਚ ਜਿੱਤਿਆ ਸੀ। ਦਸ ਦੇਈਏ ਕਿ ਲੰਡਨ ਦੇ ਇਕ ਹੋਟਲ 'ਚ ਬੱਲੇ ਦੇ ਨਾਲ ਹੀ ਉਨ੍ਹਾਂ ਦੇ ਖੇਡ ਦੇ ਸਮਾਨਾਂ ਦੀ ਬੋਲੀ ਲਗਾਈ ਗਈ।ਜਦੋ ਕਿ ਉਹਨਾਂ ਦਾ ਇਹ ਬੱਲਾ 72 ਲੱਖ ਦੀ ਰਾਸ਼ੀ `ਚ ਵਿਕਿਆ. ਮਿਲੀ ਜਾਣਕਾਰੀ ਮੁਤਾਬਿਕ ਉਹ ਨੀਲਾਮੀ ਤੋਂ ਮਿਲੇ ਪੈਸਿਆ ਨੂੰ  ਗਰੀਬ ਬੱਚਿਆਂ ਦੀ ਮਦਦ ਲਈ ਸਾਕਸ਼ੀ ਫਾਊਡੇਸ਼ਨ ਨੂੰ ਦਾਨ 'ਚ ਦੇਣਗੇ। ਕਿਹਾ ਜਾ ਰਿਹਾ ਹੈ ਕਿ ਇਸ ਫਾਊਂਡੇਸ਼ਨ ਨੂੰ ਧੋਨੀ ਦੀ ਪਤਨੀ ਸਾਕਸ਼ੀ ਚਲਾਉਂਦੀ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement