ਬੈਡਮਿੰਟਨ : ਸਿੰਧੂ ਰੈਂਕਿੰਗ ‘ਚ 1 ਸਥਾਨ ਹੇਠਾਂ, ਕਿਦੰਬੀ ਨੇ ਕੀਤਾ 1 ਸਥਾਨ ‘ਚ ਵਾਧਾ
Published : Nov 16, 2018, 7:37 pm IST
Updated : Nov 16, 2018, 7:37 pm IST
SHARE ARTICLE
1 point below Sindhu in the rankings
1 point below Sindhu in the rankings

ਰੀਓ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਇਥੇ ਹਾਂਗਕਾਂਗ ਓਪਨ ਵਿਸ਼ਵ ਟੂਰ...

ਕੋਲੂਨ (ਪੀਟੀਆਈ) : ਰੀਓ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਇਥੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ-500 ਬੈਡਮਿੰਟਨ ਟੂਰਨਾਮੈਂਟ ਵਿਚ ਵੁਮੈਂਨਸ ਸਿੰਗਲਸ ਦੇ ਦੂਜੇ ਦੌਰ ਵਿਚ ਹਾਰਨ ਦੇ ਕਾਰਨ ਵਰਲਡ ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਹੁਣ ਉਹ ਚੌਥੇ ਨੰਬਰ ‘ਤੇ ਖਿਸਕ ਗਈ ਹੈ। ਉਨ੍ਹਾਂ ਦੀ ਹਾਰ ਦੇ ਕਾਰਨ ਟੂਰਨਾਮੈਂਟ ਦੇ ਵੁਮੈਨਸ ਸਿੰਗਲਸ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ।

Kidambi SrikanthKidambi Srikanthਵੁਮੈਂਨਸ ਸਿੰਗਲਸ ਵਿਚ ਭਾਰਤ ਦੀ ਸਾਇਨਾ ਨੇਹਵਾਲ ਪਹਿਲੇ ਹੀ ਦੌਰ ਵਿਚ ਹਾਰ ਗਈ ਸੀ। ਉਧਰ, ਮੈਂਨਸ ਸਿੰਗਲਸ ਵਿਚ ਭਾਰਤੀ ਸ਼ਟਲਰ ਕਿਦੰਬੀ ਸ਼੍ਰੀਕਾਂਤ ਇਕ ਸਥਾਨ ਦੀ ਛਲਾਂਗ ਦੇ ਨਾਲ ਅਠਵੇਂ ਨੰਬਰ ‘ਤੇ ਪਹੁੰਚ ਗਏ। ਇਸ ਟੂਰਨਾਮੈਂਟ ਤੋਂ ਪਹਿਲਾਂ ਸਿੰਧੂ ਦੀ ਵੁਮੈਂਨਸ ਸਿੰਗਲਸ ਵਿਚ ਵਰਲਡ ਰੈਂਕਿੰਗ ਤੀਜੀ ਸੀ, ਜਦੋਂ ਕਿ ਚੀਨ ਦੀ ਚੇਨ ਯੇਫੁਈ ਚੌਥੇ ਨੰਬਰ ‘ਤੇ ਸੀ। ਹੁਣ ਚੇਨ ਤੀਸਰੇ ਨੰਬਰ ‘ਤੇ ਪਹੁੰਚ ਗਈ ਹੈ। ਸਾਇਨਾ ਨੇਹਵਾਲ ਨੌਵੇਂ ਨੰਬਰ ‘ਤੇ ਬਰਕਰਾਰ ਹਨ।

ਸਿੰਧੂ ਦਾ ਕਰੀਅਰ ਜਿੱਤ ਹਾਰ ਦਾ ਰਿਕਾਰਡ ਹੁਣ 287-119 ਹੋ ਗਿਆ ਹੈ। ਇਸ ਟੂਰਨਾਮੈਂਟ ਵਿਚ ਮੈਂਨਸ ਸਿੰਗਲਸ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਕਿਦੰਬੀ ਸ਼੍ਰੀਕਾਂਤ ਨੂੰ ਰੈਂਕਿੰਗ ਵਿਚ ਇਕ ਸਥਾਨ ਦਾ ਫਾਇਦਾ ਹੋਇਆ ਹੈ। ਉਨ੍ਹਾਂ ਦੀ ਵਰਲਡ ਰੈਂਕਿੰਗ ਹੁਣ ਅੱਠ ਹੋ ਗਈ ਹੈ। ਪਿਛਲੇ ਹਫ਼ਤੇ ਵਿਚ ਉਹ ਨੌਵੇਂ ਨੰਬਰ ‘ਤੇ ਸਨ। ਕਿਦੰਬੀ ਦਾ ਕਰੀਅਰ ਜਿੱਤ ਹਾਰ ਦਾ ਰਿਕਾਰਡ ਹੁਣ 208-101 ਹੋ ਗਿਆ ਹੈ। ਉਨ੍ਹਾਂ ਨੇ ਮਲੇਸ਼ੀਆ ਦੇ ਸਟਾਰ ਸ਼ਟਲਰ ਲੀ ਚੋਂਗ ਵੇਈ ਨੂੰ ਪਿੱਛੇ ਛੱਡਿਆ।

PV SindhuPV Sindhuਗੋਲਡ ਕੋਸਟ ਕਾਮਨਵੈਲਥ ਗੇਮਸ ਵਿਚ ਗੋਲਡ ਮੈਡਲ ਜਿੱਤਣ ਵਾਲੇ ਲੀ ਚੋਂਗ ਹੁਣ ਨੌਵੇਂ ਸਥਾਨ ‘ਤੇ ਖਿਸਕ ਗਏ ਹਨ। ਸਿੰਧੂ-ਚੇਨ ਅਤੇ ਕਿਦੰਬੀ-ਲੀ ਚੋਂਗ ਨੂੰ ਛੱਡ ਕੇ ਵੁਮੈਂਨਸ ਅਤੇ ਮੈਂਨਸ ਸਿੰਗਲਸ ਦੀ ਰੈਂਕਿੰਗ ਵਿਚ ਕੋਈ ਬਦਲਾਵ ਨਹੀਂ ਹੋਇਆ ਹੈ। ਪੁਰਸ਼ਾਂ ਵਿਚ ਜਾਪਾਨ ਦੇ ਕੇਂਟੋ ਮੋਮੋਟਾ ਅਤੇ ਔਰਤਾਂ ਵਿਚ ਚੀਨੀ ਤਾਇਪੇ ਦੇ ਤਾਈ ਜੂ ਯਿੰਗ ਸਿਖ਼ਰ ‘ਤੇ ਬਰਕਰਾਰ ਹਨ। ਇਸ ਟੂਰਨਾਮੇਂਟ ਵਿਚ ਤੀਜੀ ਪ੍ਰਮੁੱਖਤਾ ਪ੍ਰਾਪਤ ਸਿੰਧੂ ਨੂੰ ਪ੍ਰੀ ਕੁਆਰਟਰ ਫਾਈਨਲ ਵਿਚ ਕੋਰੀਆ ਦੀ ਸੁੰਗ ਜੀ ਹਿਊਨ ਨੇ 59 ਮਿੰਟ ਵਿਚ 26-24, 22-20 ਨਾਲ ਹਰਾਇਆ।

ਇਸ ਜਿੱਤ ਦੇ ਨਾਲ ਹਿਊਨ ਨੇ ਸਿੱਧੂ ਦੇ ਖਿਲਾਫ਼ ਅਪਣਾ ਕਰੀਅਰ ਰਿਕਾਰਡ 6-8 ਕਰ ਲਿਆ। ਹੁਣ ਕੁਆਰਟਰ ਫਾਈਨਲ ਵਿਚ ਹਿਊਨ ਦਾ ਸਾਹਮਣਾ ਅਠਵੀਂ ਪ੍ਰਮੁੱਖਤਾ ਪ੍ਰਾਪਤ ਚੀਨ ਦੀ ਬਿੰਗਜਿਆਓ ਨਾਲ ਹੋਵੇਗਾ। ਬਿੰਗਜਿਆਓ ਨੇ ਇਕ ਹੋਰ ਮੁਕਾਬਲੇ ਵਿਚ ਜਾਪਾਨ ਦੀ ਆਇਆਓ ਹਰੀ ਨੂੰ 29 ਮਿੰਟ ਵਿਚ 21-10, 21-12 ਨਾਲ ਹਰਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement