
30 ਗੇਂਦਾਂ 'ਚ 8 ਚੌਕਿਆਂ ਅਤੇ ਇਕ ਛੱਕੇ ਨਾਲ ਬਣਾਈਆਂ 46 ਦੌੜਾਂ
ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2023 'ਚ ਆਰਸੀਬੀ ਨੂੰ ਯੂਪੀ ਵਾਰੀਅਰਜ਼ ਖਿਲਾਫ ਪਹਿਲੀ ਜਿੱਤ ਮਿਲੀ ਅਤੇ ਇਸ ਟੀਮ ਦੀ ਖਿਡਾਰਨ ਕਨਿਕਾ ਆਹੂਜਾ ਦੀ ਬੱਲੇਬਾਜ਼ੀ ਦਾ ਖਾਸ ਯੋਗਦਾਨ ਰਿਹਾ। ਪਟਿਆਲਾ ਦੀ ਕਨਿਕਾ ਅਹੂਜਾ ਦੀ ਬੱਲੇਬਾਜ਼ੀ ਨੇ ਆਰਸੀਬੀ ਲਈ ਜਿੱਤ ਦਾ ਰਾਹ ਆਸਾਨ ਕਰ ਦਿੱਤਾ ਅਤੇ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਟੀਮ ਦੀ ਇਹ ਜਿੱਤ ਬਹੁਤ ਖਾਸ ਰਹੀ। ਅਹੂਜਾ ਪਰਿਵਾਰ ਲਈ ਪਿਛਲੇ ਕੁਝ ਮਹੀਨੇ ਖੱਟੇ-ਮਿੱਠੇ ਰਹੇ ਅਤੇ ਉਸ ਦੌਰਾਨ ਕਨਿਕਾ ਨੂੰ ਆਰਸੀਬੀ ਨੇ ਨਿਲਾਮੀ ਵਿਚ ਚੁਣਿਆ ਜਦਕਿ ਉਸ ਦੀ ਮਾਂ ਸੀਮਾ ਅਹੂਜਾ ਕੈਂਸਰ ਨਾਲ ਜੂਝ ਰਹੀ ਹੈ।
ਇਹ ਵੀ ਪੜ੍ਹੋ: 1 ਅਪ੍ਰੈਲ ਨੂੰ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਨਵਜੋਤ ਸਿੱਧੂ, ਕੋਈ ਛੁੱਟੀ ਨਾ ਲੈਣ ਕਾਰਨ ਪਹਿਲਾਂ ਹੋ ਸਕਦੀ ਹੈ ਰਿਹਾਈ
ਧੀ ਦੀ ਇਸ ਪਾਰੀ ਤੋਂ ਬਾਅਦ ਤੋਂ ਬਾਅਦ ਸੁਰਿੰਦਰ ਆਪਣੀ ਪਤਨੀ ਸੀਮਾ ਨੂੰ ਕੀਮੋਥੈਰੇਪੀ ਲਈ ਸੰਗਰੂਰ ਦੇ ਕੈਂਸਰ ਹਸਪਤਾਲ ਲੈ ਕੇ ਗਏ। ਆਪਣੇ ਘਰ ਤੋਂ 60 ਕਿਲੋਮੀਟਰ ਦੂਰ ਇਸ ਸਫਰ ਦੌਰਾਨ ਸੀਮਾ ਨੇ ਕਨਿਕਾ ਦੀ ਬੱਲੇਬਾਜ਼ੀ ਬਾਰੇ ਗੱਲ ਕੀਤੀ। ਆਪਣੀ ਪਾਰੀ ਦੌਰਾਨ ਕਨਿਕਾ ਨੇ 30 ਗੇਂਦਾਂ 'ਚ 8 ਚੌਕਿਆਂ ਅਤੇ ਇਕ ਛੱਕੇ ਨਾਲ 46 ਦੌੜਾਂ ਬਣਾਈਆਂ। ਧੀ ਦੀ ਸ਼ਾਨਦਾਰ ਪਾਰੀ ਦੇਖ ਕੇ ਪਰਿਵਾਰ ਭਾਵੁਕ ਹੋ ਗਿਆ।
ਇਹ ਵੀ ਪੜ੍ਹੋ: World Sleep Day: ਜੇ ਤੁਸੀਂ ਵੀ ਘਰਾੜਿਆਂ ਨੂੰ ਕਰ ਰਹੇ ਹੋ ਨਜ਼ਰਅੰਦਾਜ਼ ਤਾਂ ਸਾਵਧਾਨ! ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
ਸੁਰਿੰਦਰ ਨੇ ਦੱਸਿਆ ਕਿ ਕਨਿਕਾ ਦੀ ਮਾਂ ਕਹਿ ਰਹੀ ਸੀ ਕਿ ਮੈਂ ਠੀਕ ਹੋ ਜਾਵਾਂਗੀ ਅਤੇ ਕਨਿਕਾ ਨੂੰ ਸਟੇਡੀਅਮ 'ਚ ਖੇਡਦੇ ਦੇਖਣਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਇਕ ਪਰਿਵਾਰ ਵਜੋਂ ਅਸੀਂ ਔਖੇ ਸਮੇਂ ਵਿਚੋਂ ਲੰਘ ਰਹੇ ਹਾਂ। ਜਦੋਂ ਮੈਂ ਆਪਣੀ ਪਤਨੀ ਅਤੇ ਧੀ ਨਾਲ ਗੱਲ ਕਰਦਾ ਹਾਂ, ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਕਨਿਕਾ ਆਪਣੀ ਮਾਂ ਦੀ ਹਾਲਤ ਚੰਗੀ ਤਰ੍ਹਾਂ ਜਾਣਦੀ ਹੈ ਪਰ ਉਹ ਇਸ ਬਾਰੇ ਕਦੇ ਗੱਲ ਨਹੀਂ ਕਰਦੀ। ਉਹਨਾਂ ਦੀ ਗੱਲਬਾਤ WPL ਦੇ ਆਲੇ-ਦੁਆਲੇ ਘੁੰਮਦੀ ਹੈ।
ਇਹ ਵੀ ਪੜ੍ਹੋ: CTU ਵਿਚ 131 ਕੰਡਕਟਰਾਂ ਅਤੇ 46 ਡਰਾਈਵਰਾਂ ਦੀਆਂ ਅਸਾਮੀਆਂ ’ਤੇ ਹੋਵੇਗੀ ਭਰਤੀ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
ਦੂਜੇ ਪਾਸੇ ਕਨਿਕਾ ਨੇ ਯੂਪੀ ਖ਼ਿਲਾਫ਼ ਖੇਡੀ ਇਸ ਪਾਰੀ ਨੂੰ ਆਪਣੀ ਮਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਮੇਰੀ ਮਾਂ ਮੈਨੂੰ ਖੇਡਣ ਲਈ ਪ੍ਰੇਰਿਤ ਕਰਦੀ ਸੀ। ਹੁਣ ਉਹ ਸਰੀਰਕ ਤੌਰ 'ਤੇ ਠੀਕ ਨਹੀਂ ਹੈ ਅਤੇ ਮੈਂ ਇੱਥੇ ਉਸ ਲਈ ਖੇਡ ਰਹੀ ਹਾਂ ਕਿਉਂਕਿ ਉਹ ਮੈਨੂੰ ਦੇਖ ਰਹੀ ਹੈ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਬਾਹਰ ਜਾ ਕੇ ਖੇਡੋ ਅਤੇ ਘਰ ਵਿਚ ਉਸ ਨੂੰ ਪਰੇਸ਼ਾਨ ਨਾ ਕਰੋ। ਖੱਬੇ ਹੱਥ ਦੀ ਬੱਲੇਬਾਜ਼ ਨੇ ਕਿਹਾ, ''ਮੇਰੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਕੁੜੀਆਂ ਲਈ ਕ੍ਰਿਕਟ ਹੈ। ਮੇਰੇ ਪਿਤਾ ਨੇ ਮੈਨੂੰ ਪੜ੍ਹਾਈ 'ਤੇ ਧਿਆਨ ਦੇਣ ਲਈ ਕਿਹਾ ਕਿਉਂਕਿ ਕ੍ਰਿਕਟ ਵਿਚ ਕੁਝ ਨਹੀਂ ਹੈ, ਪਰ ਮੇਰੀ ਮਾਂ ਕਹਿੰਦੀ ਸੀ ਕਿ ਜਾਓ ਅਤੇ ਖੇਡੋ”।