
ਭਾਰਤ ਵਿੱਚ ਕ੍ਰਿਕੇਟ ਖਿਡਾਰੀਆਂ ਅਤੇ ਪ੍ਰਸੰਸਕਾਂ ਦਾ ਬਹੁਤ ਹੀ ਗੂੜਾ ਰਿਸ਼ਤਾ ਮੰਨਿਆਂ ਜਾਂਦਾ ਹੈ। ਜੇਕਰ ਖਿਡਾਰੀ ਨੇ ਸ਼ਾਨਦਾਰ
ਭਾਰਤ ਵਿੱਚ ਕ੍ਰਿਕੇਟ ਖਿਡਾਰੀਆਂ ਅਤੇ ਪ੍ਰਸੰਸਕਾਂ ਦਾ ਬਹੁਤ ਹੀ ਗੂੜਾ ਰਿਸ਼ਤਾ ਮੰਨਿਆਂ ਜਾਂਦਾ ਹੈ। ਜੇਕਰ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਫੈਂਸ ਉਸ ਨੂੰ ਰਾਤੋਂ ਰਾਤ ਸਟਾਰ ਬਣਾ ਦਿੰਦੇ ਹਨ ਅਤੇ ਜੇਕਰ ਸਟਾਰ ਖਿਡਾਰੀ ਨੇ ਖ਼ਰਾਬ ਪ੍ਰਦਰਸ਼ਨ ਕੀਤਾ ਤਾਂ ਉਨ੍ਹਾਂ ਲਈ ਕਾਫੀ ਨਿੰਦਾ ਕੀਤੀ ਜਾਂਦੀ ਹੈ। ਕੁਝ ਅਜਿਹਾ ਹੀ ਇੰਗਲੈਂਡ ਦੇ ਖਿਲਾਫ ਦੂਜੇ ਵਨਡੇ ਵਿਚ ਹੋਇਆ । ਪੂਰਵ ਕਪਤਾਨ ਅਤੇ ਭਾਰਤ ਨੂੰ ਦੋ ਵਿਸ਼ਵ ਕਪ ਜਿਤਾ ਚੁਕੇ ਮਹਿੰਦਰ ਸਿੰਘ ਧੋਨੀ ਦੇ ਬੱਲੇ ਤੋਂ ਜਰਾ ਧੀਮੇ ਰਣ ਕੀ ਨਿਕਲੇ ਫੈਂਸ ਨੇ ਉਨ੍ਹਾਂ ਨੂੰ ਟਰੋਲ ਕਰ ਦਿੱਤਾ ।
dhoni
ਇੱਥੇ ਤੱਕ ਕਿ ਕਪਤਾਨ ਵਿਰਾਟ ਕੋਹਲੀ ਨੂੰ ਧੋਨੀ ਦੇ ਬਚਾਅ ਵਿਚ ਉਤਰਨਾ ਪਿਆ। ਤੁਹਾਨੂੰ ਦਸ ਦੇਈਏ ਕੇ ਭਾਰਤ ਨੂੰ ਇਸ ਮੈਚ ਵਿਚ 86 ਦੌੜਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਦੱਸਣਯੋਹ ਹੈ ਕੇ ਭਾਰਤ ਦੇ ਪੂਰਵ ਕਪਤਾਨ ਅਤੇ ਲਿਟਿਲ ਮਾਸਟਰ ਦੇ ਨਾਮ ਨਾਲ ਮਸ਼ਹੂਰ ਸੁਨੀਲ ਗਾਵਸਕਰ ਨੇ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰੇਸ਼ਰ ਵਿਚ ਅਕਸਰ ਅਜਿਹਾ ਹੋ ਜਾਂਦਾ ਹੈ ਅਤੇ ਬੱਲੇਬਾਜ ਚਾਹੁੰਦੇ ਹੋਏ ਵੀ ਰਣ ਨਹੀਂ ਬਣਾ ਪਾਉਂਦਾ ਹੈ ।
sunil gavaskar
ਇਸ ਮੌਕੇ ਗਾਵਸਕਰ ਨੇ ਇਹ ਵੀ ਕਿਹਾ ਕਿ ਦੂਜੇ ਵਨਡੇ ਵਿਚ ਧੋਨੀ ਦੁਆਰਾ ਖੇਡੀ ਗਈ 37 ਰਨਾਂ ਦੀ ਪਾਰੀ ਨੇ ਉਨ੍ਹਾਂ ਨੂੰ ਆਪਣੀ 36* ਦੀ ਬਦਨਾਮ ਪਾਰੀ ਯਾਦ ਦਿਵਾ ਦਿਤੀ । ਤੁਹਾਨੂੰ ਦਸ ਦੇਈਏ ਕੇ ਇਹ ਗੱਲ ਸਾਲ 1975 ਦੇ ਵਰਲਡ ਕਪ ਦੀ ਹੈ । 7 ਜੂਨ ਨੂੰ ਭਾਰਤ ਅਤੇ ਇੰਗਲੈਂਡ ਦਾ ਮੈਚ ਸੀ , ਜਿਸ ਵਿੱਚ ਸੁਨੀਲ ਗਾਵਸਕਰ ਨੇ 174 ਗੇਂਦਾਂ ਉਤੇ ਸਿਰਫ 36 ਰਣ ਬਣਾਏ ਸਨ । ਗਾਵਸਕਰ ਓਪਨਿੰਗ ਕਰਨ ਆਏ ਅਤੇ 20 . 68 ਦੀ ਔਸਤ ਵਲੋਂ ਬੱਲੇਬਾਜੀ ਕਰਦੇ ਹੋਏ ਨਾਟ ਆਉਟ ਰਹੇ ਸਨ ।
dhoni
ਉਸ ਮੈਚ ਵਿੱਚ ਭਾਰਤ 202 ਰਨਾਂ ਨਾਲ ਹਾਰਿਆ ਸੀ । ਕਿਹਾ ਜਾ ਰਿਹਾ ਹੈ ਕੇ 1984 - 85 ਤਕ ਇਹ ਵਨਡੇ ਦੀ ਸੱਭ ਤੋਂ ਵੱਡੀ ਹਾਰ ਸੀ । ਉਸ ਮੈਚ ਵਿਚ ਇੰਗਲੈਂਡ ਦੇ ਡੇਨਿਸ ਏਮਿਸ ਨੇ 147 ਗੇਂਦਾਂ ਉੱਤੇ 137 ਦੌੜਾ ਬਣਾਈਆਂ ਸਨ। ਦਸ ਦੇਈਏ ਕਿ ਧੋਨੀ ਅਜਿਹੀ ਹਾਲਤ ਵਿਚ ਸ਼ਾਂਤੀ ਨਾਲ ਖੇਡਦੇ ਰਹੇ ਅਤੇ ਕੁਝ ਦੇਰ ਬਾਅਦ ਸ਼ਾਟ ਲਗਾਉਣ ਦੇ ਚੱਕਰ ਵਿੱਚ ਆਉਟ ਹੋ ਕੇ ਚਲੇ ਗਏ । ਉਨ੍ਹਾਂ ਨੇ ਆਪਣੀ ਪਾਰੀ ਵਿੱਚ 59 ਗੇਂਦਾਂ ਉੱਤੇ 37 ਰਣ ਬਣਾਏ । ਉਨ੍ਹਾਂ ਦਾ ਸਟਰਾਇਕ ਰੇਟ 62 . 71 ਰਿਹਾ।