ਵਿਰਾਟ ਕੋਹਲੀ ਸਮੇਤ ਇਹ ਕ੍ਰਿਕਟਰ ਹਨ ਸਿਰਫ 12ਵੀਂ ਪਾਸ, ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਭਾਰਤੀ ਕ੍ਰਿਕਟਰ
Published : Aug 28, 2021, 2:11 pm IST
Updated : Aug 28, 2021, 2:11 pm IST
SHARE ARTICLE
Sachin Tendulkar, virat kohli and Mahinder Singh Dhoni
Sachin Tendulkar, virat kohli and Mahinder Singh Dhoni

ਭਾਰਤੀਆਂ ਦੀ ਕ੍ਰਿਕਟ ਵਿਚ ਕਾਫੀ ਜ਼ਿਆਦਾ ਦਿਲਚਸਪੀ ਹੈ। ਦੇਸ਼ ਦੇ ਨੌਜਵਾਨਾਂ ਵਿਚ ਕ੍ਰਿਕਟ ਨੂੰ ਲੈ ਕੇ ਵੱਖਰੀ ਹੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ।

ਨਵੀਂ ਦਿੱਲੀ: ਭਾਰਤੀਆਂ ਦੀ ਕ੍ਰਿਕਟ ਵਿਚ ਕਾਫੀ ਜ਼ਿਆਦਾ ਦਿਲਚਸਪੀ ਹੈ। ਦੇਸ਼ ਦੇ ਨੌਜਵਾਨਾਂ ਵਿਚ ਕ੍ਰਿਕਟ ਨੂੰ ਲੈ ਕੇ ਵੱਖਰੀ ਹੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਭਾਰਤੀ ਕ੍ਰਿਕਟ ਖਿਡਾਰੀਆਂ (Indian Cricketers) ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ। ਇਸ ਦੌਰਾਨ ਲੋਕ ਅਪਣੇ ਮਨਪਸੰਦ ਖਿਡਾਰੀਆਂ ਦੀ ਜ਼ਿੰਦਗੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ। ਅਜਿਹੇ ਵਿਚ ਅੱਜ ਅਸੀਂ ਦੇਸ਼ ਦੇ ਦਿੱਗਜ਼ ਖਿਡਾਰੀਆਂ ਬਾਰੇ ਗੱਲ ਕਰਾਂਗੇ ਕਿ ਉਹ ਕਿੰਨੇ ਪੜ੍ਹੇ-ਲਿਖੇ ਹਨ।ਕ੍ਰਿਕਟ ਮੈਦਾਨ ਵਿਚ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਟੀਮ ਇੰਡੀਆ ਦੇ ਜ਼ਿਆਦਾਤਰ ਕ੍ਰਿਕਟਰ (Education Qualification Of Indian Cricketers) ਪੜ੍ਹਾਈ ਵਿਚ ਕੁਝ ਖ਼ਾਸ ਕਮਾਲ ਨਹੀਂ ਕਰ ਪਾਏ।

Sachin TendulkarSachin Tendulkar

ਹੋਰ ਪੜ੍ਹੋ: ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਬੋਲੇ ਹਰੀਸ਼ ਰਾਵਤ- ਕਾਂਗਰਸ ਅਗਵਾਈ ਦਾ ਫ਼ੈਸਲਾ ਅੰਤਿਮ ਹੋਵੇਗਾ

ਸਚਿਨ ਤੇਂਦੁਲਕਰ

ਭਾਰਤੀ ਕ੍ਰਿਕਟ ਦੇ ਸਭ ਤੋਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਨੂੰ ਪੂਰੀ ਦੁਨੀਆਂ ਵਿਚ ਕ੍ਰਿਕਟ ਦੇ ਭਗਵਾਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਕ੍ਰਿਕਟ ਵਿਚ ਵੱਡੀ ਸਫਲਤਾ ਹਾਸਲ ਕਰਨ ਵਾਲੇ ਸਚਿਨ ਪੜ੍ਹਾਈ ਦੇ ਮਾਮਲੇ ਵਿਚ ਜ਼ਿਆਦਾ ਪਛਾਣ ਨਹੀਂ ਬਣਾ ਸਕੇ। ਸਚਿਨ ਨੇ ਸਿਰਫ 12ਵੀਂ ਤੱਕ ਪੜ੍ਹਾਈ ਕੀਤੀ ਹੈ। ਸਚਿਨ ਨੇ 16 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਉਹਨਾਂ ਨੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ।

Mahinder Singh DhoniMahinder Singh Dhoni

ਹੋਰ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ Ayush University ਦੀ ਰੱਖੀ ਨੀਂਹ, 300 ਕਰੋੜ ਨਾਲ ਬਣੇਗੀ ਇਮਾਰਤ

ਮਹਿੰਦਰ ਸਿੰਘ ਧੋਨੀ

ਮਹਿੰਦਰ ਸਿੰਘ ਧੋਨੀ (Mahinder Singh Dhoni) ਨੇ 10ਵੀਂ ਪਾਸ ਕਰਨ ਤੋਂ ਬਾਅਦ ਕ੍ਰਿਕਟ ਦੀ ਦੁਨੀਆਂ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਕ੍ਰਿਕਟ ਵਿਚ ਅਪਣਾ ਜਲਵਾ ਦਿਖਾਉਣ ਤੋਂ ਬਾਅਦ ਉਹਨਾਂ ਨੇ 12ਵੀਂ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਬੀ.ਕਾਮ ਵੀ ਕੀਤੀ।

virat kohliVirat kohli

ਹੋਰ ਪੜ੍ਹੋ: ਹਨੀ ਸਿੰਘ ਦੇ ਪੇਸ਼ ਨਾ ਹੋਣ 'ਤੇ ਅਦਾਲਤ ਨੇ ਕਿਹਾ- ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ

ਵਿਰਾਟ ਕੋਹਲੀ (Virat Kohli)

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਪੂਰੀ ਦੁਨੀਆਂ ਫੈਨ ਹੈ ਪਰ ਕ੍ਰਿਕਟ ਮੈਦਾਨ ਵਿਚ ਕਮਾਲ ਦਾ ਪ੍ਰਦਰਸ਼ਨ ਦਿਖਾਉਣ ਵਾਲੇ ਕੋਹਲੀ ਪੜ੍ਹਾਈ ਵਿਚ ਕੁਝ ਖਾਸ ਕਮਾਲ ਨਹੀਂ ਕਰ ਸਕੇ। ਇਕ ਇੰਟਰਵਿਊ ਵਿਚ ਵਿਰਾਟ ਨੇ ਕਿਹਾ ਸੀ ਕਿ ਕ੍ਰਿਕਟ ਉਹਨਾਂ ਦਾ ਪਹਿਲਾ ਪਿਆਰ ਹੈ।

Yuvraj SinghYuvraj Singh

ਹੋਰ ਪੜ੍ਹੋ: 20 ਸਾਲ ਤੋਂ ਮੰਜੇ 'ਤੇ ਤੜਪ ਰਿਹਾ 3 ਬੱਚਿਆਂ ਦਾ ਪਿਓ, ਇਲਾਜ 'ਚ ਖਰਚ ਹੋ ਗਈ ਸਾਰੀ ਜਮਾਂ-ਪੂੰਜੀ

ਯੁਵਰਾਜ ਸਿੰਘ (Yuvraj Singh)

6 ਗੇਂਦਾਂ ’ਤੇ 6 ਛੱਕਿਆਂ ਦਾ ਕਾਰਨਾਮਾ ਕਰਨ ਵਾਲੇ ਯੁਵਰਾਜ ਨੇ ਡੀਏਵੀ ਸਕੂਲ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਹੈ। ਯੁਵਰਾਜ ਸਿੰਘ ਨੇ ਭਾਰਤ ਲਈ 2007 ਵਿਚ ਟੀ-20 ਅਤੇ 2011 ਦੇ ਵਿਸ਼ਵ ਕੱਪ ਵਿਚ ਵੱਡੀ ਭੂਮਿਕਾ ਨਿਭਾਈ ਹੈ।

Sourav Ganguly and Rohit SharmaSourav Ganguly and Rohit Sharma

ਹੋਰ ਪੜ੍ਹੋ: ਹਫ਼ਤੇ ਦੀਆਂ Top Bollywood News: ਨੁਸਰਤ ਤੋਂ ਲੈ ਮਨੋਜ ਬਾਜਪਾਈ ਤੱਕ, ਕਿੰਝ ਬਟੋਰੀਆਂ ਸੁਰਖੀਆਂ 

ਸੌਰਵ ਗਾਂਗੁਲੀ (Sourav Ganguly)

ਭਾਰਤੀ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਵਧੀਆ ਕਪਤਾਨਾਂ ਵਿਚੋਂ ਇਕ ਸੌਰਵ ਗਾਂਗੁਲੀ ਨੂੰ ਹਰ ਕੋਈ ਜਾਣਦਾ ਹੈ। ਗਾਂਗੁਲੀ ਇਸ ਸਮੇਂ ਬੀਸੀਸੀਆਈ ਦੇ ਪ੍ਰਧਾਨ ਹਨ। ਸੌਰਵ ਗਾਂਗੁਲੀ ਨੇ ਸੈਂਟ ਜੇਵੀਅਰ ਕਾਲਜ ਤੋਂ ਕਾਮਰਸ ਵਿਚ ਗ੍ਰੈਜੂਏਸ਼ਨ ਕੀਤੀ ਹੈ।

ਰੋਹਿਤ ਸ਼ਰਮਾ (Rohit Sharma)

ਅਪਣੀ ਬੱਲੇਬਾਜ਼ੀ ਲਈ ਮਸ਼ਹੂਰ ਟੀਮ ਇੰਡੀਆ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ 12ਵੀਂ ਤੱਕ ਪੜ੍ਹਾਈ ਕੀਤੀ ਹੈ।

Gautam Gambhir and Shikhar DhawanGautam Gambhir and Shikhar Dhawan

ਹੋਰ ਪੜ੍ਹੋ: CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ

ਸ਼ਿਖਰ ਧਵਨ (Gautam Gambhir)

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ।

ਗੌਤਮ ਗੰਭੀਰ (Shikhar Dhawan)

ਕ੍ਰਿਕਟ ਦੇ ਮਸ਼ਹੂਰ ਖਿਡਾਰੀ ਗੌਤਮ ਗੰਭੀਰ ਨੇ ਦਿੱਲੀ ਦੇ ਹਿੰਦੂ ਕਾਲਜ ਤੋਂ ਗ੍ਰੈਜਏਸ਼ਨ ਕੀਤੀ ਹੋਈ ਹੈ।

ਹੋਰ ਪੜ੍ਹੋ: Bigg Boss ਦੇ ਘਰ ਵਿਚ ਹੋਈ ਸ਼ਿਲਪਾ ਸ਼ੈਟੀ ਦੀ ਤਾਰੀਫ, ਜਾਣੋ ਕਿਸ ਨੇ ਕੀ ਕਿਹਾ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement