
ਸ੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾ ਨਿਰਭਰ ਹੈ..............
ਨਵੀਂ ਦਿੱਲੀ : ਸ੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾ ਨਿਰਭਰ ਹੈ। ਉਨ੍ਹਾਂ ਨੇ ਇੰਗਲੈਂਡ 'ਚ ਪਹਿਲੇ ਦੋ ਟੈਸਟ ਮੈਚਾਂ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਲਈ ਤਿਆਰੀ ਦੀ ਕਮੀ ਨੂੰ ਜ਼ਿੰਮੇਵਾਰ ਦਸਿਆ ਹੈ। ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ 'ਚ ਬਰਮਿੰਘਮ ਅਤੇ ਲਾਰਡਜ਼ 'ਚ ਖੇਡੇ ਗਏ ਪਹਿਲੇ ਦੋ ਮੈਚਾਂ 'ਚ ਜਿੱਤ ਦਰਜ ਕੀਤੀ ਪਰ ਭਾਰਤੀ ਟੀਮ ਲਈ ਵੱਡੀ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਸਿਰਫ਼ ਵਿਰਾਟ ਕੋਹਲੀ ਹੀ ਦੌੜਾਂ ਬਣਾਉਣ 'ਚ ਸਫ਼ਲ ਰਹੇ ਹਨ।
ਸੰਗਾਕਾਰਾ ਨੇ ਕਿਹਾ ਕਿ ਇਹ ਹੋਰ ਬੱਲੇਬਾਜ਼ਾਂ ਲਈ ਲਗਭਗ ਚੰਗਾ ਨਹੀਂ ਹੈ, ਕਿਉਂ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਵਿਰਾਟ ਨੂੰ ਅਜਿਹੀ ਬੱਲੇਬਾਜ਼ੀ ਕਰਦਿਆਂ ਦੇਖਿਆ ਹੈ। ਇਹ ਹੈਰਾਨੀਜਨਕ ਹੈ ਅਤੇ ਉਹ ਇਕ ਹੈਰਾਨੀ ਪੈਦਾ ਕਰਨ ਵਾਲਾ ਹੀ ਖਿਡਾਰੀ ਹੈ ਪਰ ਟੀਮ ਦੇ ਦੂਜੇ ਖਿਡਾਰੀ ਵੀ ਸ਼ਾਨਦਾਰ ਹਨ। ਉਨ੍ਹਾਂ ਕਿਹਾ ਕਿ ਪੁਜਾਰਾ ਅਤੇ ਰਹਾਣੇ ਵੀ ਚੰਗੇ ਬੱਲੇਬਾਜ਼ ਹਨ। ਪੁਜਾਰਾ ਦੀ ਟੈਸਟ ਕ੍ਰਿਕਟ 'ਚ ਔਸਤ 50 ਹੈ ਅਤੇ ਰਹਾਣੇ ਦੀ ਵੀ ਵਿਦੇਸ਼ਾਂ 'ਚ 50 ਦੀ ਔਸਤ ਹੈ। ਟੀਮ 'ਚ ਲੋਕੇਸ਼ ਰਾਹੁਲ ਵੀ ਹੈ, ਜੋ ਲੈਅ 'ਚ ਹੁੰਦੇ ਹਨ ਤਾਂ ਸ਼ਾਨਦਾਰ ਖੇਡਦੇ ਹਨ। (ਏਜੰਸੀ)