
ਲਿਓਨੇਲ ਮੈਸੀ ਵੱਲੋਂ ਬਾਰਸੀਲੋਨਾ ਛੱਡਣ ਦਾ ਐਲਾਨ ਸਾਰੇ ਫੁੱਟਬਾਲਰ ਪ੍ਰਸ਼ੰਸਕਾਂ ਲਈ ਇਕ ਭਾਵਨਾਤਮਕ ਪਲ ਸੀ।
ਨਵੀਂ ਦਿੱਲੀ: ਲਿਓਨੇਲ ਮੈਸੀ (Lionel Messi during Barcelona farewel) ਵੱਲੋਂ ਬਾਰਸੀਲੋਨਾ ਛੱਡਣ ਦਾ ਐਲਾਨ ਸਾਰੇ ਫੁੱਟਬਾਲਰ ਪ੍ਰਸ਼ੰਸਕਾਂ ਲਈ ਇਕ ਭਾਵਨਾਤਮਕ ਪਲ ਸੀ। ਵਿਦਾਈ ਭਾਸ਼ਣ ਦੌਰਾਨ ਮੈਸੀ ਭਾਵੁਕ ਹੋ ਗਏ। ਇਸ ਦੌਰਾਨ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਸੀ ਅਤੇ ਬਾਰਸੀਲੋਨਾ ਦੇ ਦਰਸ਼ਕਾਂ ਅਤੇ ਮੀਡੀਆ ਮੈਂਬਰਾਂ ਨੇ ਖੜ੍ਹੇ ਹੋ ਕੇ ਉਹਨਾਂ ਦੀ ਤਾਰੀਫ ਕੀਤੀ। ਜਦੋਂ ਮੈਸੀ ਦੀ ਤਾਰੀਫ ਕੀਤੀ ਜਾ ਰਹੀ ਸੀ ਤਾਂ ਉਹ ਅਪਣੇ ਹੰਝੂ ਨਹੀਂ ਰੋਕ ਸਕੇ।
Lionel Messi's used tissue is on sale for 1 million dollar
ਹੋਰ ਪੜ੍ਹੋ: ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਪੁਲਿਸ ਨੇ ਨਾਅਰੇ ਲਾ ਰਹੇ ਕਿਸਾਨਾਂ ਦੇ ਘੁੱਟੇ ਮੂੰਹ
ਇਸ ਦੌਰਾਨ ਉਹਨਾਂ ਦੀ ਪਤਨੀ ਐਂਟੋਨੇਲਾ ਨੇ ਉਹਨਾਂ ਨੂੰ ਹੰਝੂ ਸਾਫ ਕਰਨ ਲਈ ਟਿਸ਼ੂ ਪੇਪਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਇਹ ਟਿਸ਼ੂ 1 ਮਿਲੀਅਨ ਡਾਲਰ (Lionel Messi's used tissue is on sale for 1 million dollar) ਵਿਚ ਵਿਕ ਰਿਹਾ ਹੈ। ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵਰਤੇ ਗਏ ਟਿਸ਼ੂ ਨੂੰ ਇਕੱਠਾ ਕੀਤਾ ਅਤੇ ਇਸ ਨੂੰ ਮਹਿੰਗੀ ਦਰ ਉੱਤੇ ਵਿਕਰੀ ਲਈ ਇਕ ਆਨਲਾਈਨ ਵਿਗਿਆਪਨ ਦਿੱਤਾ ਹੈ।
Lionel Messi
ਹੋਰ ਪੜ੍ਹੋ: ਤਾਲਿਬਾਨ ਦਾ ਸਮਰਥਨ ਕਰਨ ਵਾਲਿਆਂ 'ਤੇ ਭੜਕੇ ਯੋਗੀ, ਕਿਹਾ, 'ਅਜਿਹੇ ਲੋਕਾਂ ਨੂੰ ਬੇਨਕਾਬ ਕਰੋ'
ਮੈਕੇਡਿਯੋ ਨਾਂਅ ਦਾ ਇਕ ਵਿਅਕਤੀ ਮੈਸੀ ਦੇ ਹੰਝੂਆਂ ਵਾਲੇ ਟਿਸ਼ੂ ਵੇਚ ਰਿਹਾ ਹੈ। ਦੱਸ ਦਈਏ ਕਿ 34 ਸਾਲਾ ਖਿਡਾਰੀ ਨੇ 21 ਸਾਲ ਬਾਰਸੀਲੋਨਾ ਦੇ ਨਾਲ ਬਿਤਾਉਣ ਤੋਂ ਬਾਅਦ ਇਸ ਨੂੰ ਅਲਵਿਦਾ ਕਿਹਾ। ਹੁਣ ਉਹ ਅਪਣੀ ਨਵੀਂ ਟੀਮ ਪੈਰਿਸ ਸੈਂਟ-ਜਰਮਨ ਲਈ ਖੇਡਣਗੇ। ਲਿਓਨਲ ਮੈਡੀ ਨੇ ਪੀਐਸਜੀ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ।
Lionel Messi
ਹੋਰ ਪੜ੍ਹੋ: ਅਸ਼ਰਫ ਗਨੀ ਦੇ ਸਮਰਥਨ ਵਿਚ ਆਏ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ
ਪੀਐਸਜੀ ਵਿਚ ਮੈਸੀ ਦੀ ਕੁੱਲ ਤਨਖਾਹ 35 ਮਿਲੀਅਨ ਯੂਰੋ (ਕਰੀਬ 300 ਕਰੋੜ ਰੁਪਏ) ਹੋਵੇਗੀ। ਮੈਸੀ 672 ਗੋਲ ਨਾਲ ਬਾਰਸੀਲੋਨਾ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਹਨਾਂ ਨੇ ਬਾਰਸੀਲੋਨਾ ਕਲੱਬ ਨਾਲ 778 ਮੈਚ ਖੇਡੇ, ਜੋ ਇਕ ਰਿਕਾਰਡ ਹੈ।