
30 ਮਈ ਤੋਂ ਗ੍ਰੇਟ ਬ੍ਰਿਟੇਨ ਵਿਚ ਸ਼ੁਰੂ ਹੋਵੇਗਾ ਕ੍ਰਿਕਟ ਮਹਾਂਕੁੰਭ
ਨਵੀਂ ਦਿੱਲੀ : ਭਾਰਤ ਤੋਂ ਲੈ ਕੇ ਅਫ਼ਗਾਨਿਸਤਾਨ ਤਕ ਵਿਸ਼ਵ ਕੱਪ ਵਿਚ ਭਾਗ ਲੈ ਰਹੀਆਂ ਸਾਰੀਆਂ ਟੀਮਾਂ ਵਿਚ ਦੋ ਤੋਂ ਲੈ ਕੇ ਚਾਰ ਚੰਗੇ ਆਲਰਾਊਂਡਰ ਹਨ ਜੋ 30 ਮਈ ਤੋਂ ਗ੍ਰੇਟ ਬ੍ਰਿਟੇਨ ਵਿਚ ਸ਼ੁਰੂ ਹੋਣ ਵਾਲੇ ਕ੍ਰਿਕਟ ਮਹਾਂਕੁੰਭ ਵਿਚ ਅਪਣੀ ਟੀਮ ਲਈ 'ਤੁਰਪ ਦਾ ਇੱਕਾ' ਸਾਬਤ ਹੋ ਸਕਦੇ ਹਨ। ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦੀ ਚੋਣ ਕਰਦੇ ਹੋਏ ਹਰ ਦੇਸ਼ ਦੇ ਚੋਣਕਾਰਾਂ ਨੇ ਆਲਰਾਊਂਡਰਾਂ ਨੂੰ ਤਰਜੀਹ ਦਿਤੀ ਹੈ।
Team India
ਭਾਰਤੀ ਚੋਣਕਾਰਾਂ ਨੇ ਤਾਂ ਆਲਰਾਊਂਡਰ ਵਿਜੇ ਸ਼ੰਕਰ ਨੂੰ ਪਿਛਲੇ ਕੁਝ ਸਮੇਂ ਤੋਂ ਨੰਬਰ ਚਾਰ ਦੀ ਭੁਮਿਕਾ ਨਿਭਾ ਰਹੇ ਅੰਬਾਤੀ ਰਾਇਡੂ 'ਤੇ ਤਰਜੀਹ ਦਿਤੀ ਸੀ। ਭਾਰਤੀ ਟੀਮ ਵਿਚ ਹਾਰਦਿਕ ਪੰਡੇਆ ਆਦਿ ਆਲਰਾਊਂਡਰ ਹਨ ਜਿਨ੍ਹਾਂ ਨੂੰ ਸਾਬਕਾ ਕ੍ਰਿਕਟਰ ਵੀ 'ਤੁਰਪ ਦਾ ਇੱਕਾ' ਮੰਨ ਕੇ ਚਲ ਰਹੇ ਹਨ। ਪੰਡੇਆ ਨੇ ਹਾਲ ਵਿਚ ਸਮਾਪਤ ਹੋਏ ਆਈਪੀਐਲ ਵਿਚ ਵੀ ਅਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ ਵਿਚ ਪ੍ਰਭਾਵਤ ਕੀਤਾ। ਇੰਗਲੈਂਡ ਦੇ ਅਨੁਕੂਲ ਹਾਲਾਤਾਂ ਵਿਚ ਉਨ੍ਹਾਂ ਦੀ ਗੇਂਦਬਾਜ਼ੀ ਕਾਰਗਰ ਸਾਬਤ ਹੋ ਸਕਦੀ ਹੈ।
All rounders in Indian Team
ਵਿਜੇ ਸ਼ੰਕਰ ਅਤੇ ਕੇਦਾਰ ਜਾਧਵ ਟੀਮ ਵਿਚ ਬੱਲੇਬਾਜ਼ੀ ਆਲਰਾਊਂਡਰ ਦੀ ਭੂਮਿਕਾ ਨਿਭਾਉਂਣਗੇ ਜਦੋਂਕਿ ਰਵਿੰਦਰ ਜਡੇਜਾ ਗੇਂਦਬਾਜ਼ੀ ਆਲਰਾਊਂਡਰ ਦੇ ਤੌਰ 'ਤੇ ਟੀਮ ਲਈ 'ਐਕਸ ਫ਼ੈਕਟਰ' ਸਾਬਤ ਹੋ ਸਕਦੇ ਹਨ। ਮੇਜ਼ਬਾਨ ਇੰਗਲੈਂਡ ਨੂੰ ਖ਼ਿਤਾਬ ਦਾ ਪ੍ਰਬਲ ਦਾਵੇਦਾਰ ਮੰਨਿਆ ਜਾ ਰਿਹਾ ਹੈ ਤਾਂ ਇਸ ਦਾ ਇਕ ਕਾਰਣ ਉਸ ਦੀ ਟੀਮ ਵਿਚ ਚਾਰ ਅਜਿਹੇ ਖਿਡਾਰੀਆਂ ਦਾ ਹੋਣਾਂ ਹੈ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਜ਼ਰੂਰਤ ਪੈਣ 'ਤੇ ਉਪਯੋਗੀ ਯੋਗਦਾਨ ਪਾ ਸਕਦੇ ਹਨ। ਇਸ ਵਿਚ ਬੇਨ ਸਟੋਕਸ ਵਰਗੇ ਆਲ ਰਾਊਂਡਰ ਹਨ ਜੋ ਕੇਵਲ ਬੱਲੇਬਾਜ਼ ਜਾਂ ਗੇਂਦਬਾਜ਼ ਦੇ ਰੂਪ ਵਿਚ ਕਿਸੀ ਵੀ ਟੀਮ ਵਿਚ ਥਾਂ ਬਣਾ ਸਕਦੇ ਹਨ।
Imad Wasim & Mohammad Hafeez
ਪਾਕਿਸਤਾਨ ਕੋਲ ਫ਼ਹੀਮ ਅਸ਼ਰਫ਼, ਮੋਹੰਮਦ ਹਫ਼ੀਜ਼, ਇਮਾਦ ਵਸੀਮ ਅਤੇ ਸ਼ਾਦਾਬ ਖ਼ਾਨ ਦੇ ਰੂਪ ਵਿਚ ਚੰਗੇ ਕ੍ਰਿਕਟਰ ਹਨ ਜੋ ਖੇਡ ਦੇ ਦੋ ਮਹੱਤਵਪੂਰਨ ਵਿਭਾਗਾਂ ਵਿਚ ਚੰਗੀ ਭੂਮੀਕਾ ਨਿਭਾ ਸਕਣ ਵਿਚ ਸਮਰਥ ਹਨ। ਬੰਗਲਾਦੇਸ਼ ਕੋਲ ਸ਼ਕਿਬ ਅਲ ਹਸਨ ਦੇ ਰੂਪ ਵਿਚ ਬੇਹਤਰੀਨ ਆਲਰਾਊਂਡਰ ਹਨ ਜੋ ਅਪਣੀ ਸਪਿਨ ਦੀ ਸ਼ਕਤੀ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਤੋਂ ਇਲਾਵਾ ਬੱਲੇ ਨਾਲ ਵੀ ਬੜਾ ਸਕੋਰ ਬਣਾ ਸਕਦੇ ਹਨ। ਵੈਸਟਇੰਡੀਜ਼ ਤਾਂ ਆਲਰਾਊਂਡਰਾਂ ਦਾ ਗੜ੍ਹ ਹੈ। ਕਪਤਾਨ ਜੈਸਨ ਹੋਲਡਰ, ਆਂਦਰੇ ਰਸੇਲ ਅਤੇ ਕਾਰਲੋਸ ਬਰੇਥਵੇਟ ਅਪਣੀ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦੇ ਦਮ 'ਤੇ ਹੀ ਟੀਮ ਨੂੰ ਜਿੱਤ ਦਿਵਾ ਸਕਦੇ ਹਨ।
Holder and Russell
ਸ੍ਰੀਲੰਕਾ ਦੀ ਟੀਮ ਨੂੰ ਹਾਲ ਦੇ ਪ੍ਰਦਰਸ਼ਨ ਕਾਰਨ ਥੋੜ੍ਹਾ ਕਮਜ਼ੋਰ ਮੰਨਿਆ ਜਾ ਰਿਹਾ ਹੈ ਪਰ ਉਹ ਵੀ ਧਨੰਜੇ ਡੀਸੀਲਵਾ, ਜੀਵਨ ਮੇਂਡਿਸ, ਏਂਜੇਲੋ ਮੈਥਯੂ, ਤਿਸਾਰਾ ਪਰੇਰਾ, ਮਲਿੰਦਾ ਵਰਗੇ ਨਾਲ ਸਜੀ ਹੈ। ਆਸਟਰੇਲੀਆ ਅਤੇ ਦਖਣੀ ਅਫ਼ਰੀਕਾ ਕੋਲ ਵੀ ਵਿਸ਼ਵ ਦੇ ਵਧੀਆ ਆਲਰਾਊਂਡਰ ਹਨ ਜੋ ਵਿਸ਼ਵ ਕੱਪ ਵਿਚ ਅਪਣਾ ਕਮਾਲ ਦਿਖਾਉਂਣ ਅਤੇ ਅਪਣੇ ਆਪ ਨੂੰ ਸਾਬਤ ਕਰਨ ਲਈ ਬੇਤਾਬ ਹਨ।