
ਇਨ੍ਹਾਂ ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾ
ਨਵੀਂ ਦਿੱਲੀ : ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 3 ਅਗਸਤ ਤੋਂ ਸ਼ੁਰੂ ਹੋ ਰਹੇ ਦੌਰੇ ਲਈ ਮੁੰਬਈ 'ਚ ਐਤਵਾਰ ਨੂੰ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਨੇ ਟੀ20, ਇਕ ਰੋਜ਼ਾ ਅਤੇ ਟੈਸਟ ਮੈਚਾਂ ਲਈ ਟੀਮਾਂ ਦਾ ਐਲਾਨ ਕੀਤਾ। ਵੈਸਟਇੰਡੀਜ਼ ਵਿਰੁੱਧ ਭਾਰਤੀ ਕ੍ਰਿਕਟ ਟੀਮ ਨੇ 2 ਟੈਸਟ, 3 ਇਕ ਰੋਜ਼ਾ ਮੈਚ ਅਤੇ 3 ਟੀ20 ਮੈਚ ਖੇਡਣੇ ਹਨ।
Rahul Chahar
ਭਾਰਤੀ ਟੀਮ ਨੇ ਨਵਦੀਪ ਸੈਣੀ ਅਤੇ ਰਾਹੁਲ ਚਾਹਰ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਰਾਜਸਥਾਨ ਦੇ ਲੈਗ ਸਪਿਨਰ ਚਾਹਰ ਨੂੰ ਆਈਪੀਐਲ ਅਤੇ ਘਰੇਲੂ ਕ੍ਰਿਕਟ 'ਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਉਨ੍ਹਾਂ ਨੂੰ ਟੀ20 ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਛੋਟੇ ਭਰਾ ਹਨ। ਦੀਪਕ ਨੂੰ ਵੀ ਟੀ20 ਟੀਮ 'ਚ ਥਾਂ ਮਿਲੀ ਹੈ।
Navdeep Saini
ਇਸ ਤੋਂ ਇਲਾਵਾ ਨਵਦੀਪ ਸੈਣੀ ਨੂੰ ਟੀ20 ਅਤੇ ਇਕ ਰੋਜ਼ਾ ਦੋਹਾਂ ਟੀਮਾਂ 'ਚ ਮੌਕਾ ਮਿਲਿਆ ਹੈ। ਸੈਣੀ ਨੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਵਿਸ਼ਵ ਕੱਪ 'ਚ ਸੱਟ ਲੱਗਣ ਕਾਰਨ ਬਾਹਰ ਹੋਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਇਕ ਰੋਜ਼ਾ ਅਤੇ ਟੀ20 ਟੀਮ 'ਚ ਸ਼ਾਮਲ ਕੀਤਾ ਗਿਆ ਹੈ।
Wriddhiman Saha
ਵਿਕਟਕੀਪਰ ਰਿਧੀਮਾਨ ਸਾਹਾ ਦੀ ਵੀ ਟੈਸਟ ਟੀਮ 'ਚ ਵਾਪਸੀ ਹੋਈ ਹੈ। ਸਾਹਾ ਨੇ ਪਿਛਲਾ ਟੈਸਟ ਜਨਵਰੀ 2018 'ਚ ਦੱਖਣ ਅਫ਼ਰੀਕਾ ਵਿਰੁਧ ਖੇਡਿਆ ਸੀ। ਵਿਸ਼ਵ ਕੱਪ ਟੀਮ 'ਚ ਸ਼ਾਮਲ ਰਹੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ ਗਿਆ ਹੈ। ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਗਿਆ ਹੈ। ਰਿਸ਼ਭ ਪੰਤ ਨੂੰ ਤਿੰਨੇ ਟੀਮਾਂ 'ਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਨੂੰ ਸਿਰਫ਼ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਇਕ ਰੋਜ਼ਾ ਮੈਚ ਅਤੇ ਟੀ20 ਨਹੀਂ ਖੇਡਣਗੇ।
Manish Pandey
ਮਨੀਸ਼ ਪਾਂਡੇ ਵੀ ਇਕ ਰੋਜ਼ਾ ਅਤੇ ਟੀ20 ਟੀਮ ਦਾ ਹਿੱਸਾ ਹੋਣਗੇ। ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਇਸ ਦੌਰੇ ਲਈ ਟੀਮ 'ਚ ਥਾਂ ਨਹੀਂ ਮਿਲੀ ਹੈ। ਅਜਿੰਕਯਾ ਰਹਾਣੇ ਟੈਸਟ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਸਲਾਮੀ ਬੱਲੇਬਾਜ਼ੀ ਰੋਹਿਤ ਸ਼ਰਮਾ ਨੂੰ ਇਕ ਰੋਜ਼ਾ ਅਤੇ ਟੀ20 ਟੀਮ ਦਾ ਉਪ ਕਪਤਾਨ ਚੁਣਿਆ ਗਿਆ ਹੈ। ਰੋਹਿਤ ਸ਼ਰਮਾ ਟੈਸਟ ਟੀਮ 'ਚ ਵੀ ਸ਼ਾਮਲ ਹਨ।
T20 team
3 ਟੀ-20 ਲਈ ਭਾਰਤੀ ਟੀਮ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਸ਼੍ਰੇਅਸ ਅਈਯਰ, ਮਨੀਸ਼ ਪੰਡਿਤ, ਰਿਸ਼ਭ ਪੰਤ (ਵਿਕਟਕੀਪਰ), ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ੀਂਗਟਨ ਸੁੰਦਰ, ਰਾਹੁਲ ਚਾਹਰ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਨੀ।
ODI team
3 ਇਕ ਰੋਜ਼ਾ ਲਈ ਭਾਰਤੀ ਟੀਮ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਸ਼੍ਰੇਅਸ ਅਈਯਰ, ਮਨੀਸ਼ ਪੰਡਿਤ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਨੀ।
Test team
2 ਟੈਸਟ ਮੈਚਾਂ ਲਈ ਲਈ ਭਾਰਤੀ ਟੀਮ :
ਵਿਰਾਟ ਕੋਹਲੀ (ਕਪਤਾਨ), ਅਜਿੰਕਯਾ ਰਹਾਣੇ (ਉਪਕਪਤਾਨ), ਮਯੰਕ ਅਗਰਵਾਲ, ਕੇ.ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਿੱਧੀਮਾਨ ਸਾਹਾ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ