
ਇਸ ਧਾਕੜ ਭਾਰਤੀ ਬੱਲੇਬਾਜ਼ ਨੂੰ ਨਹੀਂ ਮਿਲੀ ਥਾਂ
ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਦੀ ਬੈਸਟ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ। ਸਚਿਨ ਤੇਂਦੁਲਕਰ ਵੱਲੋਂ ਚੁਣੀ ਵਰਲਡ ਕੱਪ ਦੀ ਪਲੇਇੰਗ ਇਲੈਵਨ 'ਚ ਭਾਰਤ ਦੇ 5 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
Kane Williamson
ਸਚਿਨ ਨੇ ਅਪਣੀ ਬਣਾਈ ਪਲੇਇੰਗ ਇਲੈਵਨ ਦਾ ਕਪਤਾਨ ਕੇਨ ਵਿਲੀਅਮਸਨ ਨੂੰ ਬਣਾਇਆ ਜਦਕਿ ਟੀਮ ਵਿਚ ਰੋਹਿਤ ਸ਼ਰਮਾ, ਜਾਨੀ ਬੇਅਰਸਟੋ ਨੂੰ ਸਲਾਮੀ ਬੱਲੇਬਾਜ਼ੀ ਵਜੋਂ ਚੁਣਿਆ ਹੈ। ਵਿਰਾਟ ਕੋਹਲੀ ਮੱਧ ਕ੍ਰਮ ਵਿਚ ਦੌੜਾਂ ਬਣਾਉਣ ਲਈ ਅਤੇ ਸ਼ਾਕਿਬ ਅਲ ਹਸਨ, ਬੇਨ ਸਟੋਕਸ, ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਨੂੰ ਆਲਰਾਊਂਡਰ ਵਜੋਂ 'ਚ ਚੁਣਿਆ। ਤੂਫ਼ਾਨੀ ਗੇਂਦਬਾਜ਼ਾਂ ਦੇ ਰੂਪ 'ਤੇ ਮਿਚੇਲ ਸਟਾਰਕ, ਜੋਫ਼ਰਾ ਆਰਚਰ ਅਤੇ ਜਸਪ੍ਰੀਤ ਬੁਮਰਾਹ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ।
MS Dhoni
ਸਚਿਨ ਨੇ ਇਸ ਟੀਮ 'ਚ ਵਿਕਟਕੀਪਰ ਵਜੋਂ ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਨਹੀਂ ਚੁਣਿਆ ਹੈ। ਉਨ੍ਹਾਂ ਨੇ ਜਾਨੀ ਬੇਅਰਸਟੋ ਦੀ ਚੋਣ ਕੀਤੀ ਹੈ।
Sachin Tendulkar World Cup XI
ਸਚਿਨ ਦੀ ਪਲੇਇੰਗ ਇਲੈਵਨ :
ਰੋਹਿਤ ਸ਼ਰਮਾ, ਜਾਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਵਿਰਾਟ ਕੋਹਲੀ, ਸ਼ਾਕਿਬ ਅਲ ਹਸਨ, ਬੇਨ ਸਟੋਕਸ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮਿਚੇਲ ਸਟਾਰਕ, ਜੋਫਰਾ ਆਰਚਰ ਅਤੇ ਜਸਪ੍ਰੀਮ ਬੁਮਰਾਹ।