
ਮੁੱਖ ਕੋਚ ਰਵੀ ਸ਼ਾਸਤਰੀ ਟੀਮ ਦੀ ਆਲੋਚਨਾ ਨੂੰ ਖ਼ਾਰਿਜ ਕਰਦਿਆਂ ਆਲੋਚਕਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿ ਲੱਖਾਂ ਮੀਲਾ ਦੂਰ ਬੈਠ ਕੇ ਗੱਲਾਂ ਕਰਨਾ.........
ਮੈਲਬੋਰਨ : ਮੁੱਖ ਕੋਚ ਰਵੀ ਸ਼ਾਸਤਰੀ ਟੀਮ ਦੀ ਆਲੋਚਨਾ ਨੂੰ ਖ਼ਾਰਿਜ ਕਰਦਿਆਂ ਆਲੋਚਕਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿ ਲੱਖਾਂ ਮੀਲਾ ਦੂਰ ਬੈਠ ਕੇ ਗੱਲਾਂ ਕਰਨਾ ਸੌਖਾ ਹੁੰਦਾ ਹੈ। ਭਾਰਤ ਨੂੰ ਪਰਥ ਵਿਚ ਦੂਸਰੇ ਟੈਸਟ ਵਿਚ 146 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਦ ਮਹਾਨ ਬੱਲੇਬਾਜ਼ ਸੁਨੀਲ ਗਵਾਸਕਰ ਵਰਗੇ ਲੋਕਾਂ ਨੇ ਟੀਮ ਪ੍ਰਬੰਧ ਦੀ ਚੋਣ ਨੀਤੀ 'ਤੇ ਸਵਾਲ ਉਠਾਉਂਦਿਆ ਕਪਤਾਨ ਵਿਰਾਟ ਕੋਹਲੀ ਅਤੇ ਮੁੱਖ ਕੋਚ ਤੋਂ ਵੱਧ ਜਵਾਬ ਮੰਗੇ। ਸ਼ਾਸਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਆਲੋਚਕਾਂ ਨੂੰ ਖ਼ਾਰਜ ਕਰਦਿਆਂ ਦਸ ਦਿਤਾ ਕਿ ਉਨ੍ਹਾਂ ਨੂੰ ਇਹ ਟਿਪਣੀਆਂ ਪਸੰਦ ਨਹੀਂ ਆਈਆਂ।
ਸ਼ਾਸਤਰੀ ਨੇ ਟੀਮ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਬਕਾ ਕ੍ਰਿਕਟਰਾਂ 'ਤੇ ਉਲਟ ਵਾਰ ਕਰਦਿਆਂ ਕਿਹਾ, ਲੱਖਾਂ ਮੀਲ ਦੂਰ ਬੈਠੇ ਕੇ ਗੱਲਾਂ ਕਰਨੀਆਂ ਸੌਖੀਆਂ ਹਨ। ਉਹ ਬਹੁਤ ਦੂਰ ਬੈਠ ਕੇ ਟਿੱਪਣੀਆਂ ਕਰ ਰਹੇ ਹਨ ਅਤੇ ਅਸੀਂ ਦੱਖਣੀ ਗੋਲਾਰਧ 'ਤੇ ਹਾਂ। ਅਸੀਂ ਉਹੀਂ ਕਰਾਂਗੇ ਜੋ ਟੀਮ ਲਈ ਉੱਚ ਹੋਵੇਗਾ, ਇਹ ਆਮ ਜਿਹੀ ਗੱਲ ਹੈ। ਚੋਣ ਮਾਮਲੇ ਵਿਚ ਸ਼ਾਸਤਰੀ ਨੇ ਕਿਹਾ ਕਿ ਇਕ ਸਮੱਸਿਆ ਰਵਿੰਦਰ ਜੁਡੇਜਾ ਨੂੰ ਖਿਡਾਉਣ ਸਬੰਧੀ ਅਤੇ ਅਜਿਹਾ ਕੁਝ ਨਹੀਂ ਸੀ ਜਿਵੇਂ ਕੁਝ ਵਿਸ਼ਲੇਸ਼ਕਾਂ ਨੇ ਦਸਿਆ। ਭਾਰਤੀ ਕੋਚ ਨੇ ਕਿਹਾ, ਜੁਡੇਜਾ ਤੋਂ ਇਲਾਵਾ ਮੈਨੂੰ ਨਹੀਂ ਲਗਦਾ ਕਿ ਚੋਣ ਨੂੰ ਲੈ ਕੇ ਹੋਰ ਕੋਈ ਮੁਸ਼ਕਿਲ ਸੀ ਅਤੇ ਜੇ ਅਜਿਹਾ ਕੁਝ ਸੀ ਤਾਂ ਇਹ ਮੇਰੀ ਸਮੱਸਿਆ ਨਹੀਂ ਹੈ।