
ਟੋਕੀਉ ਉਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗ਼ਾ ਜਿਤਾਉਣ ਵਾਲੀ ਮਹਿਲਾ ਵੇਟਲਿਫ਼ਟਰ ਮੀਰਾਬਾਈ ਚਾਨੂ ਅੱਜ ਟੋਕੀਉ ਤੋਂ ਦਿੱਲੀ ਪਹੁੰਚੀ ਹੈ।
ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗ਼ਾ ਜਿਤਾਉਣ ਵਾਲੀ ਮਹਿਲਾ ਵੇਟਲਿਫ਼ਟਰ ਮੀਰਾਬਾਈ ਚਾਨੂ ਅੱਜ ਟੋਕੀਉ ਤੋਂ ਦਿੱਲੀ ਪਹੁੰਚੀ ਹੈ। ਇਸ ਦੌਰਾਨ ਦਿੱਲੀ ਏਅਰਪੋਰਟ ’ਤੇ ਮੀਰਾਬਾਈ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਏਅਰਪੋਰਟ ’ਤੇ ਮੀਰਾਬਾਈ ਦੀ ਆਰਟੀ-ਪੀਸੀਆਰ ਜਾਂਚ ਵੀ ਕੀਤੀ ਗਈ। ਮੀਰਾ ਦੇ ਨਾਲ ਉਹਨਾਂ ਦੇ ਕੋਚ ਵਿਜੈ ਸ਼ਰਮਾ ਵੀ ਦਿੱਲੀ ਪਰਤੇ ਹਨ।
Olympic silver medalist Mirabai Chanu arrives at the airport from Tokyo
ਹੋਰ ਪੜ੍ਹੋ: ਪੇਗਾਸਸ ਜਾਸੂਸੀ ਮਾਮਲੇ 'ਤੇ ਸਦਨ ਵਿਚ ਭਾਰੀ ਹੰਗਾਮਾ, ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
ਦੱਸ ਦਈਏ ਕਿ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤੀ ਵੇਟਲਿਫ਼ਟਿੰਗ ਦੇ ਇਤਿਹਾਸ 'ਚ ਉਲੰਪਿਕ ਵਿਚ ਇਹ ਭਾਰਤ ਦਾ ਦੂਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਿਡਨੀ ਉਲੰਪਿਕ (2000) ਵਿਚ ਵੇਟਲਿਫ਼ਟਿੰਗ ਵਿਚ ਤਮਗ਼ਾ ਜਿੱਤਿਆ ਸੀ। ਇਹ ਮੈਡਲ ਕਰਨਮ ਮਲੇਸ਼ਵਰੀ ਨੇ ਜਿੱਤਿਆ ਸੀ।
Olympic silver medalist Mirabai Chanu arrives at the airport from Tokyo
ਹੋਰ ਪੜ੍ਹੋ: ਨਰੇਸ਼ ਟਿਕੈਤ ਦਾ ਸਰਕਾਰ 'ਤੇ ਹਮਲਾ, ਕਿਸਾਨਾਂ ਨੂੰ ਮਵਾਲੀ ਤੇ ਖਾਲਿਸਤਾਨੀ ਕਹਿਣਾ ਛੱਡ ਦਵੇ ਸਰਕਾਰ
ਉਧਰ ਟੋਕੀਉ ਉਲੰਪਿਕ 2020 ਵਿਚ ਸੋਨ ਤਮਗਾ ਜਿੱਤਣ ਵਾਲੀ ਚੀਨ ਦੀ ਵੇਟਲਿਫਟਰ ਝੀਹੂਈ ਹਉ ਤੋਂ ਦਾ ਡੋਪ ਟੈਸਟ ਕੀਤਾ ਜਾਵੇਗਾ। ਜੇਕਰ ਉਹ ਅਸਫ਼ਲ ਰਹਿੰਦੀ ਹੈ ਤਾਂ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਸੋਨੇ ਵਿਚ ਤਬਦੀਲ ਹੋ ਜਾਵੇਗਾ।
ਹੋਰ ਪੜ੍ਹੋ: ਭਾਰਤ ਸਰਕਾਰ ਇਕਲੌਤੀ ਸਰਕਾਰ ਹੈ ਜਿਸ ਨੂੰ ਪੇਗਾਸਸ ਮਾਮਲੇ ’ਤੇ ਕੋਈ ਫਿਕਰ ਨਹੀਂ: ਪੀ ਚਿਦੰਬਰਮ