
ਅਰਜੈਂਟੀਨਾ ਦੇ ਸੁਪਰਸਟਾਰ ਲਯੋਨੇਲ ਮੈਸੀ ਦਾ ਕੱਲ ਨਾਈਜੀਰਿਆ ਵਿਰੁਧ ਕੀਤੇ ਗੋਲ ਦੇ ਨਾਲ ਹੀ ਵਿਸ਼ਵ ਕੱਪ 2018 ਵਿਚ ਗੋਲ ਦਾ ਸ਼ਤਕ ਵੀ ਪੂਰਾ ਹੋ ਗਿਆ। ਮੈਸੀ ਨੇ ਖੇਡ ਦੇ...
ਮਾਸਕੋ : ਅਰਜੈਂਟੀਨਾ ਦੇ ਸੁਪਰਸਟਾਰ ਲਯੋਨੇਲ ਮੈਸੀ ਦਾ ਕੱਲ ਨਾਈਜੀਰਿਆ ਵਿਰੁਧ ਕੀਤੇ ਗੋਲ ਦੇ ਨਾਲ ਹੀ ਵਿਸ਼ਵ ਕੱਪ 2018 ਵਿਚ ਗੋਲ ਦਾ ਸ਼ਤਕ ਵੀ ਪੂਰਾ ਹੋ ਗਿਆ। ਮੈਸੀ ਨੇ ਖੇਡ ਦੇ 14ਵੇਂ ਮਿੰਟ ਵਿਚ ਅਪਣੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰ ਕੇ ਮੌਜੂਦਾ ਵਿਸ਼ਵ ਕੱਪ ਵਿਚ ਅਪਣਾ ਖਾਤਾ ਖੋਲਿਆ। ਇਹ ਟੂਰਨਾਮੈਂਟ ਦਾ 100ਵਾਂ ਗੋਲ ਵੀ ਸੀ ਜਿਸ ਦੇ ਨਾਲ ਅਖੀਰ ਵਿਚ ਅਰਜੈਂਟੀਨਾ ਨੇ ਜਿੱਤ ਦੀ ਨੀਂਹ ਰੱਖੀ।
Lionel Messi
ਵਿਸ਼ਵ ਕੱਪ 2018 ਵਿਚ ਪਹਿਲਾਂ 40 ਮੈਚ ਤੱਕ ਕੁਲ 105 ਗੋਲ ਹੋ ਚੁਕੇ ਹਨ। ਹੁਣ ਜਦਕਿ ਸਿਰਫ਼ 24 ਮੈਚ ਖੇਡੇ ਜਾਣੇ ਬਾਕੀ ਹਨ ਤਾਂ ਲੱਗਦਾ ਨਹੀਂ ਕਿ 1998 ਅਤੇ 2014 ਵਿਚ ਬਣੇ 171 ਗੋਲ ਦਾ ਰਿਕਾਰਡ ਟੁੱਟ ਪਾਵੇਗਾ। ਮੌਜੂਦਾ ਵਿਸ਼ਵ ਕੱਪ ਵਿਚ ਬੈਲਜਿਅਮ, ਇੰਗਲੈਂਡ ਅਤੇ ਮੇਜ਼ਬਾਨ ਰੂਸ ਦੇ ਨਾਮ 'ਤੇ ਅੱਠ-ਅੱਠ ਗੋਲ ਦਰਜ ਹਨ। ਕੋਸਟਾਰਿਕਾ 32 ਟੀਮਾਂ 'ਚ ਇੱਕ ਮਾਤਰ ਟੀਮ ਹੈ ਜੋ ਦੋ ਮੈਚਾਂ ਵਿਚ ਇਕ ਵੀ ਗੋਲ ਨਹੀਂ ਕਰ ਪਾਈ ਹੈ।
Lionel Messi
ਜਿਥੇ ਤਕ ਟੂਰਨਾਮੈਂਟ ਵਿਚ ਸੱਭ ਤੋਂ ਜ਼ਿਆਦਾ ਗੋਲ ਕਰ ਕੇ ਗੋਲਡਨ ਬੂਟ ਹਾਸਲ ਕਰਨ ਦਾ ਸਵਾਲ ਹੈ ਤਾਂ ਇੰਗਲੈਂਡ ਦੇ ਹੈਰੀ ਕੇਨ ਪੰਜ ਗੋਲ ਕਰ ਕੇ ਇਸ ਦੋੜ ਵਿਚ ਸੱਭ ਤੋਂ ਅੱਗੇ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਬੈਲਜਿਅਮ ਦੇ ਰੋਮੈਲੁ ਲੁਕਾਕੁ ਅਤੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ। ਇਨ੍ਹਾਂ ਦੋਹਾਂ ਦੇ ਨਾਮ 'ਤੇ ਚਾਰ- ਚਾਰ ਗੋਲ ਦਰਜ ਹਨ। (ਏਜੰਸੀ)