
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਅਪਣੇ ਸਥਾਨ 'ਤੇ ਹਮੇਸ਼ਾ ਬੱਲੇਬਾਜ਼ੀ ਕਰਨ ਲਈ ਚੁਣਨ ਲਈ ਕਿਹਾ ਜਾਵੇ..............
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਅਪਣੇ ਸਥਾਨ 'ਤੇ ਹਮੇਸ਼ਾ ਬੱਲੇਬਾਜ਼ੀ ਕਰਨ ਲਈ ਚੁਣਨ ਲਈ ਕਿਹਾ ਜਾਵੇ ਤਾਂ ਉਹ ਸਚਿਨ ਤੇਂਦੁਲਕਰ ਨੂੰ ਚੁਣਨਗੇ। ਮੌਜੂਦਾ ਅੰਡਰ-19 ਦੇ ਕੋਚ ਦ੍ਰਵਿੜ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਜਿੰਨੇ ਖਿਡਾਰੀਆਂ ਨੇ ਖੇਡਿਆ ਹਾਂ, ਉਨ੍ਹਾਂ 'ਚ ਸਚਿਨ ਸਰਬੋਤਮ ਹਨ। ਮੈਂ ਸਚਿਨ ਨੂੰ ਚੁਣਾਂਗਾ। 'ਦ ਵਾਲ' ਨਾਮ ਨਾਲ ਮਸ਼ਹੂਰ ਦ੍ਰਵਿੜ ਅਤੇ ਸਚਿਨ ਲਗਭਗ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਇਕੱਠੇ ਖੇਡੇ ਸਨ। ਜਦੋਂ ਇਹ ਸਵਾਲ ਉਠਦਾ ਹੈ ਕਿ ਅਪਣੀ ਜਗ੍ਹਾ ਕਿਸੇ ਨੂੰ ਬੱਲੇਬਾਜ਼ੀ ਲਈ ਚੁਣੋਂਗੇ ਤਾਂ ਖ਼ੁਦ ਦ੍ਰਵਿੜ ਦਾ ਮੰਨਣਾ ਹੈ ਕਿ ਉਹ ਸਚਿਨ ਨੂੰ ਇਸ ਲਈ ਅੱਗੇ ਰੱਖਣਗੇ। (ਏਜੰਸੀ)