
ਫ਼ੋਰੈਂਸਿਕ ਆਡੀਟਰਸ ਨੇ ਪਾਇਆ ਕਿ ਇਹ ਫ਼ਲੈਟ ਸਿਰਫ਼ 20 ਲੱਖ ਰੁਪਏ 'ਚ ਖ਼ਰੀਦਿਆ ਗਿਆ
ਨਵੀਂ ਦਿੱਲੀ : ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਨੋਇਡਾ ਵਿਚ 5800 ਸਕੁਆਇਰ ਫੁੱਟ ਦੇ ਫ਼ਲੈਟ (ਪੇਂਟਹਾਉਸ) ਦਾ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਹਾਲ ਹੀ ਵਿਚ ਸੁਪਰੀਮ ਵਲੋਂ ਨਿਯੁਕਤ ਫ਼ੋਰੈਂਸਿਕ ਆਡੀਟਰਸ ਨੇ ਪਾਇਆ ਸੀ ਕਿ ਇਹ ਫ਼ਲੈਟ ਸਿਰਫ਼ 20 ਲੱਖ ਰੁਪਏ 'ਚ ਖ਼ਰੀਦਿਆ ਗਿਆ ਹੈ। ਧੋਨੀ ਨੂੰ ਡਰ ਹੈ ਕਿ ਕਿਤੇ ਇਸ ਫ਼ਲੈਟ ਦਾ ਅਲਾਟਮੈਂਟ ਰੱਦ ਨਾ ਹੋ ਜਾਵੇ। ਇਸ ਫ਼ਲੈਟ ਦੀ ਉਸਾਰੀ ਵਿਵਾਦਾਂ ਵਿਚ ਘਿਰੇ ਆਮਰਪਾਲੀ ਗਰੁੱਪ ਨੇ ਕਰਾਈ ਸੀ। ਧੋਨੀ ਨੇ ਇਹ ਫ਼ਲੈਟ ਨੋਇਡਾ ਦੇ ਸੈਕਟਰ 45 'ਚ ਸਾਲ 2009 ਵਿਚ ਸਿਰਫ਼ 20 ਲੱਖ ਰੁਪਏ ਵਿਚ ਖ਼ਰੀਦਿਆ ਸੀ। ਇਸ ਫ਼ਲੈਟ ਦੀ ਮਾਰਕੀਟ ਕੀਮਤ 1.25 ਕਰੋੜ ਰੁਪਏ ਹੈ।
Supreme court
ਆਡੀਟਰਸ ਰਵੀ ਭਾਟੀਆ ਅਤੇ ਪਵਨ ਕੁਮਾਰ ਅਗਰਵਾਲ ਨੇ ਪਾਇਆ ਕਿ ਧੋਨੀ ਉਨ੍ਹਾਂ 655 ਖ਼ਰੀਦਾਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਆਮਰਪਾਲੀ ਗਰੁੱਪ ਤੋਂ ਬੇਹੱਦ ਘੱਟ ਕੀਮਤ ਵਿਚ ਫ਼ਲੈਟ ਖਰੀਦੇ ਹਨ। ਇਸ ਤੋਂ ਬਾਅਦ ਆਡੀਟਰਸ ਨੇ ਧੋਨੀ ਤੋਂ ਆਮਰਪਾਲੀ ਗਰੁੱਪ ਦੇ ਨਾਲ ਹੋਏ ਵਿੱਤੀ ਲੈਣ-ਦੇਣ ਸਬੰਧੀ ਸਪੱਸ਼ਟੀਕਰਨ ਮੰਗਿਆ। ਧੋਨੀ ਨੇ ਆਡੀਟਰਸ ਨੂੰ ਦਸਿਆ ਕਿ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਆਮਰਪਾਲੀ ਗਰੁੱਪ ਵਲੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਨਹੀਂ ਮਿਲਿਆ ਹੈ।
Amarpali Penthouse
ਧੋਨੀ ਨੇ ਦਲੀਲ ਦਿੱਤੀ ਕਿ ਫ਼ਲੈਟ ਦੀ ਕੀਮਤ ਆਮਰਪਾਲੀ ਗਰੁੱਪ ਦੀ ਬਕਾਇਆ ਦੇਣ ਵਿਚ ਅਸਫ਼ਲ ਰਹਿਣ ਦੀ ਸਥਿਤੀ'ਚ ਕਈ ਕਰੋੜ ਰੁਪਏ ਦੇ ਫ਼ਲੈਟ ਨੂੰ ਛੂਟ 'ਤੇ ਵੇਚਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਨਾਲ ਹੀ ਉਹ ਇਸ ਗਰੁੱਪ ਦੇ ਬ੍ਰੈਂਡ ਅੰਬੈਸਡਰ ਵੀ ਰਹੇ ਹਨ। ਆਡੀਟਰਸ ਨੇ ਕੋਰਟ ਨੂੰ ਅਪਣੀ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਫ਼ਲੈਟ ਨੂੰ ਸਿਰਫ਼ 1 ਰੁਪਏ ਪ੍ਰਤੀ ਵਰਗ ਫ਼ੁੱਟ ਦੀ ਕੀਮਤ'ਤੇ ਵੇਚੇ ਗਏ। ਜਦਕਿ ਹੋਰਨਾ ਪ੍ਰਾਜੈਕਟਾਂ 'ਚ ਕਾਫ਼ੀ ਪੈਸਾ ਨਿਵੇਸ਼ ਕੀਤਾ ਗਿਆ ਹੈ। ਡਿਵੈਲਪਰਸ ਨੇ ਫ਼ਲੈਟਸ ਨੂੰ ਕਾਗ਼ਜ਼ਾਂ ਵਿਚ ਬਹੁਤ ਘੱਟ ਕੀਮਤ 'ਤੇ ਵੇਚਿਆ ਪਰ ਖਰੀਦਾਰਾਂ ਦੀ ਕਰੀਬ 159 ਕਰੋੜ ਰੁਪਏ ਦੀ ਬਲੈਕ ਮਨੀ ਕੈਸ਼ 'ਚ ਪ੍ਰਾਪਤ ਕੀਤੀ।
MS Dhoni
ਜਦੋਂ ਇਸ ਗੱਲ ਦੇ ਸੰਕੇਤ ਮਿਲੇ ਕਿ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਫ਼ਲੈਟਸ ਦੀ ਅਲਾਟਮੈਂਟ ਰੱਦ ਕਰ ਸਕਦਾ ਹੈ ਤਾਂ ਜੋ ਇਸ ਦੀ ਨੀਲਾਮੀ ਜ਼ਰੀਏ ਗਰੁੱਪ ਦੀਆਂ ਹੋਰ ਹਾਊਸਿੰਗ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਪੈਸੇ ਜੁਟਾਏ ਜਾ ਸਣਣ। ਇਸ ਤੋਂ ਬਾਅਦ ਧੋਨੀ ਪ੍ਰੋਟੈਕਸ਼ਨ ਲਈ ਸੁਪਰੀਮ ਕੋਰਟ ਦੀ ਸ਼ਰਨ ਵਿਚ ਪਹੁੰਚ ਗਏ ਹਨ। ਧੋਨੀ ਨੇ ਸੁਪਰੀਮ ਕੋਰਟ 'ਚ ਦਿੱਤੀ ਅਪਣੀ ਪਟੀਸ਼ਨ ਵਿਚ ਕਿਹਾ ਕਿ ਉਨ੍ਹਾਂ ਵਲੋਂ ਖ਼ਰੀਦੇ ਗਏ ਫ਼ਲੈਟ 'ਤੇ ਸਵਾਲ ਨਹੀਂ ਕੀਤੇ ਜਾਣੇ ਚਾਹੀਦੇ। ਉਨ੍ਹਾਂ ਨੇ ਦਸਿਆ ਕਿ ਉਹ ਦੂਜੇ ਘਰ ਖ਼ਰੀਦਾਰਾਂ ਦੀ ਤਰ੍ਹਾਂ ਹਨ ਜਿਸ ਤੋਂ ਆਮਰਪਾਲੀ ਗਰੁੱਪ ਨੇ 100 ਕਰੋੜ ਰੁਪਏ ਤੋਂ ਵੱਧ ਠੱਗ ਲਏ ਹਨ।