
ਵਿਸ਼ਵ ਤੀਰਅੰਦਾਜ਼ੀ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੀਪਿਕਾ ਕੁਮਾਰੀ ਦੁਨੀਆਂ ਦੀ ਨੰਬਰ ਇਕ ਤੀਰਅੰਦਾਜ਼ ਬਣ ਗਈ ਹੈ।
ਨਵੀਂ ਦਿੱਲੀ: ਵਿਸ਼ਵ ਤੀਰਅੰਦਾਜ਼ੀ ਕੱਪ (Archery World Cup) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੀਪਿਕਾ ਕੁਮਾਰੀ ( Deepika Kumari) ਦੁਨੀਆਂ ਦੀ ਨੰਬਰ ਇਕ ਤੀਰਅੰਦਾਜ਼ ਬਣ ਗਈ ਹੈ। ਪੈਰਿਸ ਵਿਚ ਆਯੋਜਿਤ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਦੀਪਿਕਾ ਨੇ ਗੋਲਡ ਮੈਡਲ ਦੀ ਹੈਟ੍ਰਿਕ ਲਗਾਈ ਹੈ। ਸਭ ਤੋਂ ਪਹਿਲਾਂ ਦੀਪਿਕਾ ਨੇ ਮਹਿਲਾ ਟੀਮ ਦੇ ਨਾਲ ਫਾਈਨਲ ਵਿਚ ਮੈਕਸੀਕੋ ਨੂੰ 5-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।
Archer Deepika Kumari becomes world No. 1 after winning gold at World Cup
ਹੋਰ ਪੜ੍ਹੋ: ਮਿਹਨਤ ਨੂੰ ਸਲਾਮ! ਸ਼ਿਕੰਜਵੀ ਵੇਚ ਕੇ ਗੁਜ਼ਾਰਾ ਕਰਦੀ ਸੀ ਸਿੰਗਲ ਮਦਰ, ਹੁਣ ਬਣੀ ਸਬ-ਇੰਸਪੈਕਟਰ
ਇਸ ਤੋਂ ਬਾਅਦ ਅਪਣੇ ਪਤੀ ਅਤਾਨੂ ਦਾਸ ਨਾਲ ਮਿਲ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਮਿਕਸਡ ਰਿਕਵਰ ਇਵੈਂਟ ਵਿਚ ਗੋਲਡ ਮੈਡਲ ਜਿੱਤਿਆ ਹੈ। ਇਹੀ ਨਹੀਂ ਦੀਪਿਕਾ (Archer Deepika Kumari) ਨੇ ਵਿਅਕਤੀਗਤ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੂਸ ਦੀ ਏਲੇਨਾ ਓਸੀਪੋਵਾ ਨੂੰ 6-0 ਨਾਲ ਹਰਾ ਕੇ ਸੋਨ ਤਗਮਾ ਹਾਸਲ ਕੀਤਾ।
Archer Deepika Kumari becomes world No. 1 after winning gold at World Cup
ਹੋਰ ਪੜ੍ਹੋ: ਔਰਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦਾ ਮਾਮਲਾ! ਕੇਸ ਦੀ ਪੈਰਵਾਈ ਕਰੇਗੀ ਸ਼੍ਰੋਮਣੀ ਕਮੇਟੀ
ਟੋਕਿਓ ਓਲੰਪਿਕ (Tokyo Olympics ) ਤੋਂ ਪਹਿਲਾਂ ਦੀਪਿਕਾ ਨੇ ਆਪਣੇ ਪ੍ਰਦਰਸ਼ਨ ਨਾਲ ਹਰ ਭਾਰਤੀ ਨੂੰ ਉਮੀਦ ਦਿੱਤੀ ਹੈ। ਇਸ ਸਾਲ ਟੋਕਿਓ ਓਲੰਪਿਕਸ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਜਾ ਰਹੇ ਹਨ। ਦੀਪਿਕਾ ਦੀ ਕਾਮਯਾਬੀ ’ਤੇ ਵਿਸ਼ਵ ਵਿਸ਼ਵ ਤੀਰਅੰਦਾਜ਼ੀ ਨੇ ਅਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ ਹੈ।
Archer Deepika Kumari becomes world No. 1 after winning gold at World Cup
ਹੋਰ ਪੜ੍ਹੋ: ਵਿੱਤ ਮੰਤਰੀ ਦਾ ਆਰਥਿਕ ਪੈਕੇਜ: ਕੋਰੋਨਾ ਪ੍ਰਭਾਵਿਤ ਖੇਤਰਾਂ ਲਈ ਕੀਤੇ ਅਹਿਮ ਐਲਾਨ
ਵਿਸ਼ਵ ਤੀਰਅੰਦਾਜ਼ੀ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਦੀਪਿਕਾ ਨੇ ਕਿਹਾ ਕਿ ਉਹ ਅਪਣੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹੈ। ਦੀਪਿਕਾ ਨੇ ਦੱਸਿਆ ਕਿ ਉਹ ਟੋਕੀਓ ਖੇਡਾਂ ਵਿਚ ਮੈਡਲ ਜਿੱਤਣ ਲਈ ਕਾਫੀ ਉਤਸੁਕ ਹੈ।