Chandigarh News : ਚੰਡੀਗੜ੍ਹ ਹਵਾਈ ਅੱਡੇ 'ਤੇ ਕ੍ਰਿਕਟਰਾਂ ਦੀਆਂ ਕਿੱਟਾਂ 'ਚੋਂ 27 ਬੋਤਲਾਂ ਸ਼ਰਾਬ ਤੇ ਬੀਅਰ ਬਰਾਮਦ
Published : Jan 29, 2024, 9:54 am IST
Updated : Jan 29, 2024, 10:17 am IST
SHARE ARTICLE
27 bottles of liquor and beer recovered from cricketers' kits at Chandigarh airport News in punjabi
27 bottles of liquor and beer recovered from cricketers' kits at Chandigarh airport News in punjabi

Chandigarh News :ਏਅਰ ਕਾਰਗੋ ਵਿਚ ਸ਼ਰਾਬ ਅਤੇ ਬੀਅਰ ਦੀ ਹੇਰਾਫੇਰੀ ਦੇ ਨੋਟਿਸ ਤੋਂ ਬਾਅਦ, ਕਸਟਮ ਵਿਭਾਗ ਨੇ ਕਾਰਗੋ ਨੂੰ ਸੰਭਾਲਣ ਵਾਲੀ ਏਜੰਸੀ ਨੂੰ ਤਾੜਨਾ ਕੀਤੀ।

27 bottles of liquor and beer recovered from cricketers' kits at Chandigarh airport News in punjabi : ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਸਸੀਏ) ਦੀ ਅੰਡਰ-23 ਟੀਮ ਦੇ 5 ਕ੍ਰਿਕਟਰਾਂ ਦੀਆਂ ਕਿੱਟਾਂ 'ਚੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਸ਼ਰਾਬ ਦੀਆਂ 27 ਬੋਤਲਾਂ ਅਤੇ ਦੋ ਬੀਅਰ ਬਰਾਮਦ ਕੀਤੀਆਂ ਗਈਆਂ। ਕਐਸਸੀਏ ਦੀ ਟੀਮ ਸੀਕੇ ਨਾਇਡੂ ਟਰਾਫੀ ਮੈਚ ਲਈ ਚੰਡੀਗੜ੍ਹ ਆਈ ਸੀ। ਮੈਚ ਜਿੱਤਣ ਤੋਂ ਬਾਅਦ ਟੀਮ 25 ਜਨਵਰੀ ਨੂੰ ਰਾਜਕੋਟ ਲਈ ਰਵਾਨਾ ਹੋਈ। ਇਹ ਬੋਤਲਾਂ ਉਸੇ ਦਿਨ ਬਰਾਮਦ ਕੀਤੀਆਂ ਗਈਆਂ ਸਨ। ਇਸ ਸਬੰਧੀ ਸੌਰਾਸ਼ਟਰ ਕ੍ਰਿਕਟ ਸੰਘ (ਐਸਸੀਏ) ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 ਇਹ ਵੀ ਪੜ੍ਹੋ: Chandigarh News: PGI ਵਿਚ ਪਿਛਲੇ 30 ਸਾਲਾਂ ਤੋਂ ਅਣਪਛਾਤੇ ਮਰੀਜ਼ਾਂ ਦੀ ਸੇਵਾ ਕਰ ਰਹੀ ਤਿੱਬਤ ਦੀ ਸੀਰਿੰਗ ਡੋਲਕਰ

ਕਾਰਗੋ ਵਿਭਾਗ ਨੇ ਸੌਰਾਸ਼ਟਰ ਕ੍ਰਿਕਟ ਸੰਘ ਨੂੰ ਇਸ ਬਾਰੇ ਜਾਣਕਾਰੀ ਦਿਤੀ। ਜਾਣਕਾਰੀ ਮੁਤਾਬਕ ਇਨ੍ਹਾਂ ਦੇ ਨਾਂ ਹਨ- ਪ੍ਰਸ਼ਮ ਰਾਜਦੇਵ, ਸਮਰਥ ਗੱਜਰ, ਰਕਸ਼ਿਤ ਮਹਿਤਾ, ਪਰਸ਼ਵਰਾਜ ਰਾਣਾ ਅਤੇ ਸਮਿਤਰਾਜ ਝਾਲਾ। ਚੰਡੀਗੜ੍ਹ ਏਅਰਪੋਰਟ ਦੇ ਕਸਟਮ ਵਿਭਾਗ ਨੇ ਜਾਂਚ ਦੇ ਘੇਰੇ ਵਿੱਚ ਆਏ 5 ਕ੍ਰਿਕਟਰਾਂ ਦੀਆਂ ਕਿੱਟਾਂ ਨੂੰ ਰੋਕ ਲਿਆ ਅਤੇ ਬਾਕੀਆਂ ਦੀਆਂ ਕਿੱਟਾਂ ਸਮੇਤ ਸਾਮਾਨ ਭੇਜ ਦਿੱਤਾ। ਅਗਲੇ ਦਿਨ ਇਹ ਕਿੱਟਾਂ ਰਾਜਕੋਟ ਭੇਜ ਦਿੱਤੀਆਂ ਗਈਆਂ।

 ਇਹ ਵੀ ਪੜ੍ਹੋ: Phillaur News: ਰੋਜ਼ੀ ਰੋਟੀ ਲਈ ਇਟਲੀ ਗਏ ਨੌਜਵਾਨ ਦੀ ਸਾਈਲੈਂਸ ਅਟੈਕ ਨਾਲ ਹੋਈ ਮੌਤ

ਏਅਰ ਕਾਰਗੋ ਵਿਚ ਸ਼ਰਾਬ ਅਤੇ ਬੀਅਰ ਦੀ ਹੇਰਾਫੇਰੀ ਦੇ ਨੋਟਿਸ ਤੋਂ ਬਾਅਦ, ਕਸਟਮ ਵਿਭਾਗ ਨੇ ਕਾਰਗੋ ਨੂੰ ਸੰਭਾਲਣ ਵਾਲੀ ਏਜੰਸੀ ਨੂੰ ਤਾੜਨਾ ਕੀਤੀ। ਜਦੋਂ ਇੰਡੀਗੋ ਦੇ ਕਾਰਗੋ ਵਿਭਾਗ ਨੇ ਪੂਰੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਿੱਟਾਂ 5 ਕ੍ਰਿਕਟਰਾਂ ਦੀਆਂ ਸਨ। ਸੂਤਰਾਂ ਮੁਤਾਬਕ ਰਣਜੀ ਖੇਡਣ ਵਾਲੇ ਕ੍ਰਿਕਟਰ ਨੇ ਪੰਜ ਜੂਨੀਅਰ ਖਿਡਾਰੀਆਂ ਨੂੰ ਅਜਿਹਾ ਕਰਨ ਦੀ ਹਦਾਇਤ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from 27 bottles of liquor and beer recovered from cricketers' kits at Chandigarh airport News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement