ਖੇਡ ਮੰਤਰੀ ਨੇ 24 ਉੱਘੇ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਟਰੇਨਿੰਗ ਲਈ 95 ਲੱਖ ਦਾ ਸਾਮਾਨ ਸੌਂਪਿਆ
Published : Jun 29, 2021, 4:03 pm IST
Updated : Jun 29, 2021, 4:03 pm IST
SHARE ARTICLE
Sports Minister disburses training equipments worth Rs.95 lakh to 24 players
Sports Minister disburses training equipments worth Rs.95 lakh to 24 players

ਖੇਡ ਵਿਭਾਗ ਵੱਲੋਂ ਸਿਖਲਾਈ ਵਾਸਤੇ ਸਾਜ਼ੋ-ਸਾਮਾਨ ਵੰਡਣ ਦੀ ਇਤਿਹਾਸਕ ਪਹਿਲਕਦਮੀ

ਚੰਡੀਗੜ੍ਹ: ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਖੇਡ ਪਿੜ ਵਿੱਚ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmit Singh Sodhi) ਨੇ ਮੰਗਲਵਾਰ ਨੂੰ ਪ੍ਰਸਿੱਧ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਆਲਮੀ ਪੱਧਰ ਦਾ ਖੇਡਾਂ ਦਾ ਤਕਨੀਕੀ ਸਾਜ਼ੋ-ਸਾਮਾਨ ਮੁਹੱਈਆ ਕੀਤਾ।

Sports Minister disburses training equipments worth Rs.95 lakh to 24 playersSports Minister disburses training equipments worth Rs.95 lakh to 24 players

ਹੋਰ ਪੜ੍ਹੋ: ਕੇਂਦਰ ਸਰਕਾਰ ਦੀ ਹਦਾਇਤ: ਤੀਜੀ ਲਹਿਰ ਦਾ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ

ਇੱਥੇ ਆਪਣੇ ਗ੍ਰਹਿ ਵਿਖੇ ਸੰਖੇਪ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਦਫ਼ਾ ਹੈ, ਜਦੋਂ ਖਿਡਾਰੀਆਂ ਨੂੰ ਟਰੇਨਿੰਗ ਲਈ ਮਹਿੰਗਾ ਤਕਨੀਕੀ ਸਾਮਾਨ ਮੁਹੱਈਆ ਕੀਤਾ ਗਿਆ ਹੋਵੇ। ਖੇਡ ਮੰਤਰੀ ਨੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਮੱਲਾਂ ਮਾਰਨ ਵਾਲੇ 24 ਖਿਡਾਰੀਆਂ ਨੂੰ ਤਕਰੀਬਨ 95 ਲੱਖ ਰੁਪਏ ਦਾ ਖੇਡਾਂ ਦਾ ਸਾਮਾਨ ਸੌਂਪਿਆ।

Sports Minister disburses training equipments worth Rs.95 lakh to 24 playersSports Minister disburses training equipments worth Rs.95 lakh to 24 players

ਹੋਰ ਪੜ੍ਹੋ: ਟੀਕਾਕਰਨ ਮੁਹਿੰਮ ਵਿਚ ਘੁਟਾਲਾ: 1 ਅਧਾਰ ਨੰਬਰ 'ਤੇ 16 ਲੋਕਾਂ ਨੂੰ ਲੱਗਿਆ ਟੀਕਾ, ਖੜ੍ਹੇ ਹੋਏ ਸਵਾਲ

ਰਾਣਾ ਸੋਢੀ ਨੇ ਖਿਡਾਰੀਆਂ ਨੂੰ ਆਪਣੀ ਖੇਡ ਤੇ ਅਨੁਸ਼ਾਸਨ ਵੱਲ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਲਈ ਮਾਹੌਲ ਸਿਰਜਣ ਵਾਸਤੇ ਆਧੁਨਿਕ ਸਾਜ਼ੋ-ਸਾਮਾਨ ਦੀ ਲੋੜ ਹੈ। ਇਸ ਲਈ ਖੇਡ ਵਿਭਾਗ ਨੇ ਖਿਡਾਰੀਆਂ ਨੂੰ ਆਧੁਨਿਕ ਕਿਸਮ ਦਾ ਸਾਮਾਨ ਮੁਹੱਈਆ ਕੀਤਾ ਹੈ ਤਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਲੋੜੀਂਦੇ ਸਾਮਾਨ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।

Sports Minister disburses training equipments worth Rs.95 lakh to 24 playersSports Minister disburses training equipments worth Rs.95 lakh to 24 players

ਹੋਰ ਪੜ੍ਹੋ: ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਸ਼ਵ ਪੱਧਰ ਦਾ ਖੇਡ ਢਾਂਚਾ ਬਣਾ ਰਹੀ ਹੈ ਅਤੇ ਖਿਡਾਰੀਆਂ ਨੂੰ ਤਕਨੀਕੀ ਸਹਾਇਤਾ, ਸਿੱਖਿਆ, ਸਰਕਾਰੀ ਨੌਕਰੀਆਂ ਤੋਂ ਇਲਾਵਾ ਨਕਦ ਇਨਾਮੀ ਰਾਸ਼ੀ ਵੀ ਵਧਾਈ ਗਈ ਹੈ। ਇਸ ਸਮੇਂ ਖੇਡ ਮੰਤਰੀ ਨਾਲ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਪੀ.ਆਈ.ਐਸ. ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਜੁਆਇੰਟ ਸਕੱਤਰ ਕਰਤਾਰ ਸਿੰਘ ਹਾਜ਼ਰ ਸਨ।

Sports Minister disburses training equipments worth Rs.95 lakh to 24 playersSports Minister disburses training equipments worth Rs.95 lakh to 24 players

ਹੋਰ ਪੜ੍ਹੋ: ਮਾਂ ਦੀ ਝਿੜਕ ਤੋਂ ਬਾਅਦ ਮਾਡਲ ਨੇ ਚੁੱਕਿਆ ਖੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਖੇਡ ਮੰਤਰੀ ਨੇ ਸੰਗਮਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਰੀਤਿਕਾ ਵਰਮਾ, ਹਰਮਨਜੋਤ ਸਿੰਘ, ਸੁਖਬੀਰ ਸਿੰਘ (ਤੀਰਅੰਦਾਜ਼ੀ), ਰੋਇੰਗ ਖਿਡਾਰੀ ਹਰਵਿੰਦਰ ਸਿੰਘ ਚੀਮਾ, ਡਿਸਕਸ ਥ੍ਰੋਅਰ ਕਿਰਪਾਲ ਸਿੰਘ, ਸ਼ਾਟ ਪੁਟਰ ਕਰਨਵੀਰ ਸਿੰਘ, ਹੈਮਰ ਥ੍ਹੋਅਰ ਗੁਰਦੇਵ ਸਿੰਘ, ਡਿਸਕਸ ਥ੍ਰੋਅਰ ਹਰਪ੍ਰੀਤ ਸਿੰਘ, ਸ਼ਾਟ ਪੁੱਟ ਖਿਡਾਰੀ ਅਮਨਦੀਪ ਸਿੰਘ ਧਾਲੀਵਾਲ, ਪੈਰਾ ਸ਼ਾਟ ਪੁਟਰ ਮੁਹੰਮਦ ਯਾਸੀਰ, ਅਥਲੀਟ ਮਹਿਕਪ੍ਰੀਤ ਸਿੰਘ, ਬੈਡਮਿੰਟਨ ਖਿਡਾਰੀ ਪਲਕ ਕੋਹਲੀ, ਪੈਰਾ ਤਾਇਕਵਾਂਡੋ ਖਿਡਾਰੀ ਵੀਨਾ ਅਰੋੜਾ, ਤੀਰਅੰਦਾਜ਼ ਉਤਕਰਸ਼, ਤੀਰਅੰਦਾਜ਼ ਲਲਿਤ ਜੈਨ, ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਕੰਗ, ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਜੂਨੀਅਰ, ਜੈਵਲਿਨ ਥ੍ਰੋਅਰ ਰਾਜ ਸਿੰਘ ਰਾਣਾ, ਸ਼ਾਟ ਪੁਟਰ ਤਨਵੀਰ ਸਿੰਘ, ਅਥਲੀਟ ਟਵਿੰਕਲ ਚੌਧਰੀ, ਅਥਲੀਟ ਗੁਰਿੰਦਰਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਖੇਡਾਂ ਦਾ ਤਕਨੀਕੀ ਸਾਮਾਨ ਮੁਹੱਈਆ ਕੀਤਾ।

ਜ਼ਿਕਰਯੋਗ ਹੈ ਕਿ ਖੇਡ ਮੰਤਰੀ ਰਾਣਾ ਸੋਢੀ ਨੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੂੰ ਹਾਲ ਹੀ ਵਿੱਚ 1.30 ਕਰੋੜ ਰੁਪਏ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਅਤੇ ਹੋਰ ਸਾਜ਼ੋ-ਸਾਮਾਨ ਲਈ ਦਿੱਤੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement