
ਐਲਿਨਾ ਸਵਿਤੋਲਿਨਾ ਡਬਲਿਊਟੀਏ ਫਾਇਨਲਸ ਦਾ ਖਿਤਾਬ ਜਿੱਤਣ ਵਾਲੀ ਯੂਕਰੇਨ ਦੀ ਪਹਿਲੀ ਖਿਡਾਰੀ ਬਣ ਗਈ ਹੈ। ਉਨ੍ਹਾਂ ਨੇ ਫਾਈਨਲ ਵਿਚ ਅਮਰੀਕਾ ਦੀ ਕੀ-ਸਲੋਨ...
ਸਿੰਗਾਪੁਰ (ਭਾਸ਼ਾ) : ਐਲਿਨਾ ਸਵਿਤੋਲਿਨਾ ਡਬਲਿਊਟੀਏ ਫਾਇਨਲਸ ਦਾ ਖਿਤਾਬ ਜਿੱਤਣ ਵਾਲੀ ਯੂਕਰੇਨ ਦੀ ਪਹਿਲੀ ਖਿਡਾਰੀ ਬਣ ਗਈ ਹੈ। ਉਨ੍ਹਾਂ ਨੇ ਫਾਈਨਲ ਵਿਚ ਅਮਰੀਕਾ ਦੀ ਕੀ-ਸਲੋਨ ਸਟੀਫੰਸ ਨੂੰ ਤਿੰਨ ਸੈੱਟ ਵਿਚ 3-6, 6-2, 6-2 ਨਾਲ ਹਰਾਇਆ। 48 ਡਬਲਿਊਟੀਏ ਫਾਈਨਲਸ ਵਿਚੋਂ ਸਭ ਤੋਂ ਜ਼ਿਆਦਾ 17 ਖਿਤਾਬ ਅਮਰੀਕਾ ਦੇ ਖਿਡਾਰੀਆਂ ਨੇ ਜਿੱਤੇ ਹਨ। ਹਾਲਾਂਕਿ ਪਿਛਲੇ ਚਾਰ ਸਾਲ ਤੋਂ ਕੋਈ ਵੀ ਅਮਰੀਕੀ ਖਿਡਾਰੀ ਇਹ ਖਿਤਾਬ ਨਹੀਂ ਜਿੱਤ ਸਕਿਆ ਹੈ।
First player made in Ukraine ਸਵਿਤੋਲਿਨਾ ਦੀ ਵਰਲਡ ਵੁਮੈਨਸ ਟੈਨਿਸ ਵਿਚ ਮੌਜੂਦਾ ਰੈਂਕਿੰਗ ਚਾਰ, ਜਦੋਂ ਕਿ ਸਟੀਫੰਸ ਦੀ ਛੇ ਹੈ। ਇਸ ਮੁਕਾਬਲੇ ਦੀ ਸ਼ੁਰੂਆਤ ਵਿਚ ਸਟੀਫੰਸ ਨੇ ਵਧੀਆ ਪ੍ਰਦਰਸ਼ਨ ਵਖਾਇਆ ਸੀ। ਪਹਿਲੇ ਸੈੱਟ ਵਿਚ ਉਨ੍ਹਾਂ ਨੇ ਸਵਿਤੋਲਿਨਾ ਦੀ ਸਰਵਿਸ ਬ੍ਰੇਕ ਕੀਤੀ ਅਤੇ ਸੇਟ 6-3 ਨਾਲ ਜਿੱਤ ਲਿਆ ਸੀ। ਦੂਜੇ ਸੈੱਟ ਵਿਚ ਸਵਿਤੋਲਿਨਾ ਨੇ ਸਟੀਫੰਸ ‘ਤੇ ਦਬਾਅ ਬਣਾ ਕੇ ਰੱਖਿਆ। ਦੋ ਵਾਰ ਸਰਵਿਸ ਬ੍ਰੇਕ ਕੀਤੀ ਅਤੇ ਸੇਟ 6-2 ਨਾਲ ਜਿੱਤ ਕੇ ਸਕੋਰ 1-1 ਨਾਲ ਬਰਾਬਰ ਕਰ ਦਿਤੇ।
Switolinaਟੂਰਨਾਮੈਂਟ ਵਿਚ ਵੂਮੈਨਸ ਡਬਲਸ ਦਾ ਖਿਤਾਬ ਫ਼ਰਾਂਸ ਦੀ ਕਰਿਸਟੀਨਾ ਮਲਾਡੇਨੋਵਿਕ ਅਤੇ ਹੰਗਰੀ ਦੀ ਟਿਮਿਆ ਬਬੋਸ ਨੇ ਜਿੱਤਿਆ। ਉਨ੍ਹਾਂ ਨੇ ਫਾਈਨਲ ਵਿਚ ਚੇਕ ਲੋਕ-ਰਾਜ ਦੀ ਬਾਰਬੋਰਾ ਕਰੇਜੀਕੋਵਾ ਅਤੇ ਕੈਟਰੀਨਾ ਸਿਨੀਕੋਵਾ ਨੂੰ 6-4, 7-5 ਨਾਲ ਹਰਾਇਆ। ਕਿਸੇ ਇਕ ਖਿਡਾਰੀ ਦੇ ਸਭ ਤੋਂ ਜ਼ਿਆਦਾ ਖਿਤਾਬ ਜਿੱਤਣ ਦੀ ਗੱਲ ਕਰੀਏ ਤਾਂ ਮਾਰਟੀਨਾ ਨਵਰਾਤੀਲੋਵਾ ਸਿਖ਼ਰ ‘ਤੇ ਹਨ। ਉਨ੍ਹਾਂ ਨੇ ਅੱਠ ਵਾਰ ਇਹ ਖਿਤਾਬ ਅਪਣੇ ਨਾਮ ਕੀਤਾ।
ਉਹ 1978, 1979 ਅਤੇ 1981 ਵਿਚ ਚੇਕਸਲੋਵਾਕਿਆ ਅਤੇ 1983, 1984, 1985, ਮਾਰਚ 1986 ਅਤੇ ਨਵੰਬਰ 1986 ਵਿਚ ਅਮਰੀਕਾ ਵਲੋਂ ਖੇਡਦੇ ਹੋਏ ਚੈਂਪੀਅਨ ਬਣੀ।