
ਸਾਊਥ ਅਫ਼ਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ. ਡਿਵਿਲਿਅਰਜ਼ ਨੇ ਕ੍ਰਿਕਟ ਦੇ ਸੱਭ ਫ਼ਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਉਸ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ '...
ਨਵੀਂ ਦਿੱਲੀ, 23 ਮਈ: ਸਾਊਥ ਅਫ਼ਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ. ਡਿਵਿਲਿਅਰਜ਼ ਨੇ ਕ੍ਰਿਕਟ ਦੇ ਸੱਭ ਫ਼ਾਰਮੇਟ ਤੋਂ ਸੰਨਿਆਸ ਲੈ ਲਿਆ ਹੈ। ਉਸ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਵੀਡੀਉ ਸ਼ੇਅਰ ਕਰਦਿਆਂ ਕਿਹਾ ਕਿ ''ਅੱਜ ਮੈਂ ਇਕ ਵੱਡਾ ਫ਼ੈਸਲਾ ਕੀਤਾ ਹੈ।'' ਇਸ ਦੇ ਨਾਲ ਹੀ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਅਪਣੇ ਸੰਿਨਆਸ ਦਾ ਐਲਾਨ ਕਰ ਦਿਤਾ।
ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਖ਼ਬਰ ਹੈਰਾਨ ਕਰਨ ਵਾਲੀ ਹੈ। 34 ਸਾਲਾ ਡਿਵਿਲਿਅਰਜ਼ ਦੁਨੀਆ ਦੇ ਉਚ ਦਰਜੇ ਦੇ ਫਿੱਟ ਖਿਡਾਰੀਆਂ 'ਚ ਸ਼ੁਮਾਰ ਹੈ ਅਤੇ ਉਸ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿਤਾ। ਅਪਣੇ ਚੌਦ੍ਹਾਂ ਸਾਲ ਦੇ ਕੌਮਾਂਤਰੀ ਕ੍ਰਿਕਟ ਕੈਰੀਅਰ 'ਚ ਡਿਵਿਲਿਅਰਜ਼ ਨੇ 114 ਟੈਸਟ ਮੈਚਾਂ 'ਚ 22 ਸੈਂਕੜਿਆਂ ਸਮੇਤ 50.66 ਦੀ ਔਸਤ ਨਾਲ 8765 ਦੌੜਾਂ ਬਣਾਈਆਂ। ਉਥੇ ਹੀ 220 ਇਕ ਦਿਨਾ 'ਚ ਉਸ ਨੇ 53.5 ਦੀ ਔਸਤ ਨਾਲ 9577 ਦੌੜਾਂ ਬਣਾਈਆਂ।
Ab De Villiers
ਕੌਮਾਂਤਰੀ ਟੀ20 'ਚ ਵੀ ਉਸ ਦੇ ਅੰਕੜੇ ਬੇਜੋੜ ਰਹੇ ਹਨ। 78 ਟੀ20 ਮੈਚਾਂ 'ਚ ਇਸ ਖਿਡਾਰੀ ਨੇ 10 ਅਰਧ ਸੈਂਕੜਿਆਂ ਸਮੇਤ 1672 ਦੌੜਾਂ ਅਪਣੇ ਨਾਮ ਕੀਤੀਆਂ ਹਨ।ਹਾਲ ਹੀ 'ਚ ਉਹ ਰਾਇਲ ਚੈਲੰਜਰਜ਼ ਬੰਗਲੌਰ ਲਈ ਇੰਡੀਅਨ ਪ੍ਰੀਮੀਅਰ ਲੀਗ ਦਾ ਹਿੱਸਾ ਸੀ, ਜਿੱਥੇ ਉਸ ਦੀ ਟੀਮ ਪਲੇਆਫ਼ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। 2019 ਵਿਸ਼ਵ ਕੱਪ ਤੋਂ ਪਹਿਲਾਂ ਡਿਵਿਲਿਅਰਜ਼ ਦਾ ਅਚਾਨਕ ਸੰਨਿਆਸ ਲੈਣਾ ਸਾਊਥ ਅਫ਼ਰੀਕਾ ਦੇ ਵਿਸ਼ਵ ਕੱਪ ਮਿਸ਼ਨ ਨੂੰ ਇਕ ਝਟਕਾ ਹੈ।
ਅਪਣੇ ਵੀਡੀਉ 'ਚ ਡਿਵਿਲਿਅਰਜ਼ ਨੇ ਕਿਹਾ ਕਿ ''ਮੇਰੀ ਪਾਰੀ ਪੂਰੀ ਹੋਈ, ਅਤੇ ਈਮਾਨਦਾਰੀ ਨਾਲ ਕਹਾਂ, ਤਾਂ ਮੈਂ ਥੱਕ ਗਿਆ ਹਾਂ। ਇਹ ਮੁਸ਼ਕਲ ਫ਼ੈਸਲਾ ਸੀ, ਮੈਂ ਲੰਬੇ ਸਮੇਂ ਤਕ ਇਸ 'ਤੇ ਵਿਚਾਰ ਕੀਤਾ ਅਤੇ ਹੁਣ ਮੈਂ ਰਿਟਾਇਰਮੈਂਟ ਲੈਣਾ ਚਾਹੁੰਦਾ ਹਾਂ, ਬਾਜਵੂਦ ਇਸ ਦੇ ਕਿ ਮੈਂ ਅਜੇ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹਾਂ। (ਏਜੰਸੀ)