ਮਿਸਟਰ 360 ਡਿਗਰੀ ਏ.ਬੀ.ਡੀ. ਵਲੋਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ
Published : May 24, 2018, 11:42 am IST
Updated : May 24, 2018, 12:14 pm IST
SHARE ARTICLE
Abraham Benjamin de Villiers
Abraham Benjamin de Villiers

ਸਾਉਥ ਅਫਰੀਕਾ ਦੇ ਦਿੱਗਜ ਬੱਲੇਬਾਜ ਅਬ੍ਰਾਹਮ  ਡਿਵਿਲਿਅਰਸ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦੀ.......

24 ਮਈ (ਏਜੰਸੀ) : ਸਾਉਥ ਅਫਰੀਕਾ  ਦੇ ਦਿੱਗਜ ਬੱਲੇਬਾਜ ਅਬ੍ਰਾਹਮ  ਡਿਵਿਲਿਅਰਸ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦੀ ਘੋਸ਼ਣਾ ਕਰ ਦਿੱਤੇ। ਇਸ ਦੀ ਜਾਣਕਾਰੀ ਉਹਨਾਂ  ਨੇ ਇੱਕ ਵੀਡੀਓ ਜਾਰੀ ਕਰਕੇ ਦਿੱਤੀ। ਹਾਲ 'ਚ ਹੀ ਏ.ਬੀ.ਡੀ. ਨੇ ਰਾਇਲ ਚੈਲੇਂਜਰਸ ਬੇਂਗਲੋਰ ਲਈ ਇੰਡਿਅਨ ਪ੍ਰੀਮਿਅਰ ਲੀਗ ਦੇ 11ਵੇਂ ਸੀਜਨ ਵਿੱਚ ਹਿੱਸਾ ਲਿਆ ਸੀ।

A B D A B Dਆਪਣੀ ਵਿਸਫੋਟਕ ਬੱਲੇਬਾਜੀ ਲਈ ਮਸ਼ਹੂਰ ਡਿਵਿਲਿਅਰਸ ਨੇ ਕਿਹਾ ਕਿ 14 ਸੀਜਨ ਪਹਿਲਾਂ ਇੱਕ ਜਵਾਨ ਤੇ ਨਵਰਸ ਖਿਡਾਰੀ ਦੇ ਤੌਰ ਤੇ ਮੈਂ ਦੱਖਣ ਅਫਰੀਕੀ ਟੀਮ ਵਿੱਚ ਕਦਮ ਰੱਖਿਆ ਸੀ। ਅੱਜ ਉਸ ਜਗਤ  ਤੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ। ਹੁਣ ਸਮਾਂ ਹੈ ਕਿ ਦੂਸਰੀਆਂ ਨੂੰ ਮੌਕਾ ਮਿਲੇ। ਏ.ਬੀ.ਡੀ. ਨੇ ਇਸ ਦੌਰਾਨ ਕਿਹਾ ਕਿ ਉਹਨਾਂ ਨੇ ਇਸਦੇ ਬਾਰੇ ਵਿੱਚ ਕਾਫ਼ੀ ਕੁੱਝ ਸੋਚਿਆ ਅਤੇ ਹੁਣ ਉਹ ਥੱਕ ਚੁੱਕੇ ਹਨ ਅਤੇ ਇਹ ਸੰਨਿਆਸ ਲੈਣ ਦਾ ਠੀਕ ਸਮਾਂ ਹੈ।

AB de VilliersAB de Villiersਡਿਵਿਲਿਅਰਸ ਨੇ ਆਪਣੇ ਦੇਸ਼ ਲਈ 114 ਟੇਸਟ ਮੈਚਾਂ ਦੀ 91 ਪਾਰੀਆਂ ਦੌਰਾਨ 22 ਸੈਂਕੜਿਆਂ ਅਤੇ 46 ਅਰਧ ਸੈਂਕੜਿਆਂ ਦੀ ਮਦਦ ਨਾਲ 50.66 ਦੀ ਸ਼ਾਨਦਾਰ ਔਸਤ ਨਾਲ 8765 ਦੋੜਾਂ ਬਣਾਈਆਂ ਤੇ 278 ਦੌੜਾਂ ਇਕ ਪਾਰੀ ਵਿਚ ਸਭ ਤੋਂ ਵੱਧ ਦੌੜਾਂ ਰਹੀਆਂ। 
ਉਥੇ ਹੀ ਉਹਨਾਂ ਨੇ 228 ਇਕ ਦਿਨਾਂ ਮੈਚਾਂ ਵਿਚ 53.50 ਦੀ ਔਸਤ ਨਾਲ 25 ਸੈਂਕੜਿਆਂ ਅਤੇ 53 ਅਰਧ ਸੈਂਕੜਿਆਂ ਦੀ ਮਦਦ ਨਾਲ 9,577 ਦੌੜਾਂ ਬਣਾਈਆਂ ਹਨ। ਇਕ  ਦਿਨਾਂ ਮੈਚਾਂ ਵਿਚ ਇਕ ਪਾਰੀ 'ਚ 176 ਦੌੜਾਂ ਸਭ ਤੋਂ ਵੱਧ ਰਹੀਆਂ।

de Villiersde Villiersਟੀ-20 ਵਿੱਚ ਡਿਵਿਲਿਅਰਸ ਨੇ ਆਪਣੇ ਦੇਸ਼ ਲਈ 78 ਮੈਚਾਂ ਵਿਚ 26.12 ਦੀ ਔਸਤ ਨਾਲ 10 ਅਰਧ ਸੈਂਕੜੇ ਲਗਾਉਂਦੇ ਹੋਏ 1672 ਦੌੜਾਂ ਬਣਾਈਆਂ 'ਤੇ ਨਾਬਾਦ 79 ਦੌੜਾਂ ਉਨਾਂ ਦੀ ਸਭ ਤੋਂ ਵੱਡੀ ਪਾਰੀ ਰਹੀ। ਆਪਣੇ ਅੰਤਰਰਾਸ਼ਟਰੀ ਕ੍ਰਿਕੇਟ ਜੀਵਨ ਦਾ ਆਖ਼ਰੀ ਟੁਰਨਾਮੈਂਟ ਆਈ.ਪੀ.ਐਲ. ਸੀਜ਼ਨ-11 ਡਿਵਿਲਿਅਰਸ ਲਈ ਸ਼ਾਨਦਾਰ ਰਿਹਾ। ਏ.ਬੀ.ਡੀ. ਨੇ ਇਸ ਦੌਰਾਨ 12 ਮੈਚਾਂ ਦੀਆਂ 11 ਪਾਰੀਆਂ ਵਿਚ 53.33 ਦੀ ਸ਼ਾਨਦਾਰ ਔਸਤ ਤੇ 174.55 ਦੇ ਸਟਰਾਈਕ ਰੇਟ ਨਾਲ 6 ਅਰਧ ਸੈਂਕੜਿਆਂ ਦੀ ਮਦਦ ਨਾਲ  39 ਚੌਕੇ 'ਤੇ 30 ਛੱਕੇ ਲਗਾਉਂਦੇ ਹੌਏ 480 ਦੌੜਾਂ ਬਣਾਈਆਂ।

Abraham Benjamin de VilliersAbraham Benjamin de Villiers

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement