
ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਨਾ ਤਾਂ ਅਫਗਾਨਿਸਤਾਨ ਵਿਚ ਗੋਲੀਬਾਰੀ ਦੌਰਾਨ ਮਾਰੇ ਗਏ ਅਤੇ ਨਾ ਹੀ ਇਹਨਾਂ ਘਟਨਾਵਾਂ ਦੌਰਾਨ ਉਹਨਾਂ ਦਾ ਕੋਈ ਨੁਕਸਾਨ ਹੋਇਆ
ਵਾਸ਼ਿੰਗਟਨ: ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਨਾ ਤਾਂ ਅਫਗਾਨਿਸਤਾਨ ਵਿਚ ਗੋਲੀਬਾਰੀ ਦੌਰਾਨ ਮਾਰੇ ਗਏ ਅਤੇ ਨਾ ਹੀ ਇਹਨਾਂ ਘਟਨਾਵਾਂ ਦੌਰਾਨ ਉਹਨਾਂ ਦਾ ਕੋਈ ਨੁਕਸਾਨ ਹੋਇਆ ਬਲਕਿ ਤਾਲਿਬਾਨ ਵੱਲੋਂ ਉਹਨਾਂ ਪਛਾਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ "ਬੇਰਹਿਮੀ ਨਾਲ ਹੱਤਿਆ” ਕੀਤੀ ਗਈ। ਯੂਐਸ ਦੀ ਇਕ ਮੈਗਜ਼ੀਨ ਨੇ ਵੀਰਵਾਰ ਨੂੰ ਪ੍ਰਕਾਸਿਤ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ।
Danish Siddiqui
ਹੋਰ ਪੜ੍ਹੋ: ਟੋਕੀਉ ਉਲੰਪਿਕ: ਸੈਮੀਫਾਈਨਲ 'ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗਾ ਪੱਕਾ
ਦਾਨਿਸ਼ ਸਿੱਦਕੀ (38) ਜਦੋਂ ਮਾਰੇ ਗਏ ਉਸ ਸਮੇਂ ਉਹ ਅਫਗਾਨਿਸਤਾਨ ਵਿਚ ਅਸਾਈਨਮੈਂਟ ’ਤੇ ਸੀ। ਫੋਟੋ ਪੱਤਰਕਾਰ ਕੰਧਾਰ ਸ਼ਹਿਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਅਫਗਾਨ ਸੈਨਿਕਾਂ ਅਤੇ ਤਾਲਿਬਾਨ ਵਿਚਾਲੇ ਹੋਏ ਝੜਪ ਦੀ ਕਰਵੇਜ ਦੌਰਾਨ ਮਾਰਿਆ ਗਿਆ ਸੀ। ਵਾਸ਼ਿੰਗਟਨ ਐਗਜ਼ਾਮੀਨਰ ਦੀ ਰਿਪੋਰਟ ਅਨੁਸਾਰ ਸਿੱਦਕੀ ਨੇ ਅਫਗਾਨ ਨੈਸ਼ਨਲ ਆਰਮੀ ਦੀ ਟੀਮ ਨਾਲ ਸਪਿਨ ਬੋਲਡਕ ਖੇਤਰ ਦੀ ਯਾਤਰਾ ਕੀਤੀ ਤਾਂ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਕ੍ਰਾਸਿੰਗ ਉੱਤੇ ਕੰਟਰੋਲ ਲਈ ਅਫਗਾਨ ਫੌਜਾਂ ਅਤੇ ਤਾਲਿਬਾਨਾਂ ਦਰਮਿਆਨ ਚੱਲ ਰਹੀ ਲੜਾਈ ਨੂੰ ਕਵਰ ਕੀਤਾ ਜਾ ਸਕੇ।
Danish Siddiqui
ਹੋਰ ਪੜ੍ਹੋ: ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲੇ ਦੌਰਾਨ ਸਿੱਦਕੀ ਜ਼ਖਮੀ ਹੋਇਆ ਅਤੇ ਇਸ ਲਈ ਉਹ ਅਤੇ ਉਸ ਦੀ ਟੀਮ ਇਕ ਸਥਾਨਕ ਮਸਜਿਦ ਵਿਚ ਗਏ, ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਮਿਲੀ। ਹਾਲਾਂਕਿ ਜਿਵੇਂ ਹੀ ਇਹ ਖ਼ਬਰ ਫੈਲੀ ਕਿ ਇੱਕ ਪੱਤਰਕਾਰ ਮਸਜਿਦ ਵਿਚ ਹੈ ਤਾਲਿਬਾਨ ਨੇ ਹਮਲਾ ਕਰ ਦਿੱਤਾ। ਸਥਾਨਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਤਾਲਿਬਾਨ ਨੇ ਸਿੱਦਕੀ ਦੀ ਮੌਜੂਦਗੀ ਕਾਰਨ ਮਸਜਿਦ 'ਤੇ ਹਮਲਾ ਕੀਤਾ ਸੀ।
Danish Siddiqui
ਹੋਰ ਪੜ੍ਹੋ: ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ
ਰਿਪੋਰਟ ਵਿਚ ਕਿਹਾ ਗਿਆ, ‘ਜਦੋਂ ਤਾਲਿਬਾਨ ਨੇ ਉਹਨਾਂ ਨੂੰ ਫੜਿਆ ਤਾਂ ਉਹ ਜ਼ਿੰਦਾ ਸੀ। ਤਾਲਿਬਾਨ ਨੇ ਸਿੱਦਕੀ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਫਿਰ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਮਾਰ ਦਿੱਤਾ। ਕਮਾਂਡਰ ਅਤੇ ਉਸ ਦੀ ਟੀਮ ਦੇ ਬਾਕੀ ਮੈਂਬਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ। ” ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਇਕ ਸੀਨੀਅਰ ਫੈਲੋ ਮਾਈਕਲ ਰੁਬਿਨ ਨੇ ਲਿਖਿਆ ਕਿ ਦਾਨਿਸ਼ ਦੀ ਸਰਕੂਲੇਟ ਕੀਤੀ ਗਈ ਫੋਟੋ ਵਿਚ ਉਹਨਾਂ ਦਾ ਚਿਹਰਾ ਪਛਾਣਿਆ ਜਾ ਸਕਦਾ ਹੈ।