
ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਭਾਰਤੀ ਮਹਿਲਾ ਅਥਲੀਟ ਦੁਤੀ ਚੰਦ ਨੂੰ 1 . 5 ਕਰੋਡ਼ ਰੁਪਏ ਦੀ ਇਨਾਮ ਰਾਸ਼ੀ ਦੇਣ
ਭੁਵਨੇਸ਼ਵਰ : ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਭਾਰਤੀ ਮਹਿਲਾ ਅਥਲੀਟ ਦੁਤੀ ਚੰਦ ਨੂੰ 1 . 5 ਕਰੋਡ਼ ਰੁਪਏ ਦੀ ਇਨਾਮ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ। ਤੁਹਾਨੂੰ ਦਸ ਦਈਏ ਕਿ ਦੁਤੀ ਨੇ ਇੰਡੋਨੇਸ਼ੀਆ ਵਿਚ ਜਾਰੀ 18ਵੀਆਂ ਏਸ਼ੀਆਈ ਖੇਡਾਂ ਵਿਚ ਔਰਤਾਂ ਦੀ 200 ਮੀਟਰ ਦੌੜ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ। ਮੁੱਖਮੰਤਰੀ ਨੇ ਇਸ ਦੇ ਨਾਲ ਹੀ ਟੋਕਓ ਓਲੰਪਿਕ - 2020 ਦੀ ਤਿਆਰੀ ਹੇਤੁ ਦੁਤੀ ਨੂੰ ਹਰ ਪ੍ਰਕਾਰ ਦਾ ਸਾਥ ਦੇਣ ਦੀ ਘੋਸ਼ਣਾ ਵੀ ਕੀਤੀ ਹੈ।
What a race by our sprinter Dutee Chand! In an absolutely sensational performance she has won a SILVER medal in Women's 200 m with a finish time of 23.20 sec. This is her second medal at #AsianGames2018. TAKE A BOW! #KheloIndia #IndiaAtAsianGames pic.twitter.com/jG32uW86vo
— Rajyavardhan Rathore (@Ra_THORe) August 29, 2018
ਇਸ ਤੋਂ ਪਹਿਲਾਂ , ਪਟਨਾਇਕ ਨੇ ਦੁਤੀ ਦੇ ਸਿਲਵਰ ਮੈਡਲ ਜਿੱਤਣ ਬਾਅਦ ਹੀ ਉਨ੍ਹਾਂ ਦੇ ਲਈ 1 . 5 ਕਰੋਡ਼ ਰੁਪਏ ਦੀ ਇਨਾਮ ਰਾਸ਼ੀ ਦੀ ਘੋਸ਼ਣਾ ਕੀਤੀ ਸੀ। ਦੁਤੀ ਨੇ 23.20 ਸਕਿੰਟ ਦਾ ਸਮਾਂ ਲੈ ਕੇ ਔਰਤਾਂ ਦੀ 200 ਮੀਟਰ ਦੌੜ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ। ਇਸ ਮੁਕਾਬਲੇ ਦਾ ਗੋਲਡ ਮੈਡਲ ਬਹਿਰੀਨ ਦੀ ਏਡਿਯੋਂਗ ਓਡਯੋਂਗ ਨੇ 22.96 ਸੈਕੰਡ ਦਾ ਸਮਾਂ ਲੈ ਕੇ ਹਾਸਿਲ ਕੀਤਾ। ਪਟਨਾਇਕ ਨੇ ਆਪਣੇ ਟਵੀਟ ਵਿੱਚ ਕਿਹਾ, ਦੁਤੀ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
Congratulate #DuteeChand, our own sprint queen on bringing more glory for #India with a silver medal in 200m sprint, following a silver in 100m. Entire #Odisha & the nation is proud of your silver double at the #AsianGames2018. Well done!
— Naveen Patnaik (@Naveen_Odisha) August 29, 2018
ਉਨ੍ਹਾਂ ਨੇ 200 ਮੀਟਰ ਦੌੜ ਮੁਕਾਬਲੇ `ਚ ਸਿਲਵਰ ਮੈਡਲ ਜਿੱਤਿਆ ਹੈ। ਇਸ ਦੇ ਇਲਾਵਾ , ਉਨ੍ਹਾਂ ਨੇ 100 ਮੀਟਰ ਵਿਚ ਵੀ ਸਿਲਵਰ ਮੈਡਲ ਜਿੱਤਿਆ ਸੀ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੂਰੇ ਓਡੀਸ਼ਾ ਅਤੇ ਦੇਸ਼ ਨੂੰ ਉਨ੍ਹਾਂ `ਤੇ ਮਾਣ ਹੈ। ਇਸ ਖੇਡਾਂ ਵਿਚ ਦੁਤੀ ਦਾ ਇਹ ਦੂਜਾ ਸਿਲਵਰ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 100 ਮੀਟਰ ਮੁਕਾਬਲੇ `ਚ ਵੀ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਉਥੇ ਹੀ ਦੁਤੀ ਨੇ ਇਹਨਾਂ ਖੇਡਾਂ `ਚ ਮੈਡਲ ਹਾਸਿਲ ਕਰ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਹੈ।
Congratulations to Dutee Chand for winning her second silver medal ? at the #asiangames2018 , first in Women’s ? m and now in women’s 200m . pic.twitter.com/ud9TwoDqkS
— Naveen Jindal (@MPNaveenJindal) August 29, 2018
ਅੱਜ ਉਹਨਾਂ `ਤੇ ਪੂਰਾ ਸੂਬਾ ਮਾਣ ਕਰ ਰਿਹਾ ਹੈ। ਤੁਹਾਨੂੰ ਦਸ ਦੇਈਏ ਕਿ ਇਸ ਤੋਂ ਪਹਿਲਾ 16 ਸਾਲ ਦੇ ਸੌਰਭ ਚੌਧਰੀ ਨੇ ਸ਼ੂਟਿੰਗ `ਚ ਗੋਲ੍ਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਜਿਸ ਉਪਰੰਤ ਉਸ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਸੀ। ਤੁਹਾਨੂੰ ਦਸ ਦੇਈਏ ਕਿ ਇਸ 16 ਸਾਲ ਦੇ ਜਵਾਨ ਨੇ ਗੋਲਡ ਮੈਡਲ ਹਾਸਿਲ ਕਰਕੇ ਪੂਰੇ ਦੇਸ਼ ਜਾ ਸੂਬੇ `ਚ ਹੀ ਨਹੀਂ ਸਗੋਂ ਪੂਰੀ ਦੁਨੀਆ `ਚ ਇਕ ਵੱਖਰਾ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ ਉਸ `ਤੇ ਵੀ ਪੂਰਾ ਦੇਸ਼ ਮਾਣ ਕਰ ਰਿਹਾ ਹੈ।