ਬਰਤਾਨੀਆ ਵਿਚ ਭਾਰਤੀ ਸਫ਼ੀਰ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਰੋਕਿਆ
Published : Sep 30, 2023, 1:24 pm IST
Updated : Sep 30, 2023, 1:57 pm IST
SHARE ARTICLE
Indian envoy to UK prevented from entering Scotland gurdwara
Indian envoy to UK prevented from entering Scotland gurdwara

ਇਸ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ।


ਲੰਡਨ: ਬਰਤਾਨੀਆ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸ਼ੁਕਰਵਾਰ ਨੂੰ ਸਕਾਟਲੈਂਡ ਦੇ ਗਲਾਸਗੋ ਵਿਚ ਇਕ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ। ਇਸ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ। ਵਾਇਰਲ ਵੀਡੀਉ ਅਨੁਸਾਰ ਕਥਿਤ ਤੌਰ ’ਤੇ ਇਕ ਗਰਮਖਿਆਲੀ ਅਲਬਰਟ ਡਰਾਈਵ 'ਤੇ ਦੋਰਾਇਸਵਾਮੀ ਨੂੰ ਗਲਾਸਗੋ ਗੁਰਦੁਆਰੇ ਵਿਚ ਦਾਖਲ ਹੋਣ ਤੋਂ ਰੋਕਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਇਨਸਾਨੀਅਤ ਸ਼ਰਮਸਾਰ, ਮਤਰੇਏ ਪਿਓ ਨੇ ਆਪਣੀ ਹੀ ਧੀ ਨਾਲ ਕੀਤਾ ਬਲਾਤਕਾਰ

ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਦੌਰਾਨ ਇਹ ਵੀਡੀਉ ਸਾਹਮਣੇ ਆਈ ਹੈ।ਵੀਡੀਉ ਵਿਚ ਵਿਅਕਤੀ ਕਹਿ ਰਿਹਾ ਹੈ, “ਉਹ ਕੈਨੇਡਾ ਅਤੇ ਹੋਰ ਥਾਵਾਂ ‘ਤੇ ਸਿੱਖਾਂ ਨੂੰ ਠੇਸ ਪਹੁੰਚਾ ਰਹੇ ਹਨ। ਹਰ ਸਿੱਖ ਨੂੰ ਕਿਸੇ ਵੀ ਭਾਰਤੀ ਰਾਜਦੂਤ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਥੇ ਗਲਾਸਗੋ ਵਿਚ ਕੀਤਾ”।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗ਼ਾ  

ਇਸ ਤੋਂ ਬਾਅਦ ਦੋਰਾਇਸਵਾਮੀ ਕਾਰ ਵਿਚ ਬੈਠ ਕੇ ਉਥੋਂ ਚਲੇ ਗਏ। ਉਸ ਦੇ ਜਾਣ ਤੋਂ ਬਾਅਦ ਵੀ ਵੀਡੀਉ ਵਿਚ ਵਿਅਕਤੀ ਉਸ ਨੂੰ ਦੁਬਾਰਾ ਕਦੇ ਇਥੇ ਨਾ ਆਉਣ ਦੀ ਹਦਾਇਤ ਦਿੰਦੇ ਹੋਏ ਦੇਖੇ ਗਏ। ਮੀਡੀਆ ਰੀਪੋਰਟਾਂ ਮੁਤਾਬਕ ਭਾਰਤ ਨੇ ਇਹ ਮਾਮਲਾ ਬ੍ਰਿਟਿਸ਼ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ। ਖ਼ਬਰਾਂ ਅਨੁਸਾਰ ਭਾਰਤੀ ਹਾਈ ਕਮਿਸ਼ਨਰ ਨੇ ਐਲਬਰਟ ਡਰਾਈਵ 'ਤੇ ਗਲਾਸਗੋ ਗੁਰਦੁਆਰੇ ਦੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਨੀ ਸੀ।

ਇਹ ਵੀ ਪੜ੍ਹੋ: ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ: ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੇ ਕੀਤਾ ਹਾਈ ਕੋਰਟ ਦਾ ਰੁਖ 

ਗਰਮਖਿਆਲੀ ਦਾ ਕਹਿਣਾ ਹੈ ਕਿ, “ਅਸੀਂ ਯੂਕੇ-ਭਾਰਤ ਦੀ ਮਿਲੀਭੁਗਤ ਤੋਂ ਤੰਗ ਆ ਚੁੱਕੇ ਹਾਂ। ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਤਾਜ਼ਾ ਤਣਾਅ ਕਾਰਨ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਵਤਾਰ ਸਿੰਘ ਖੰਡਾ ਅਤੇ ਜਗਤਾਰ ਸਿੰਘ ਜੌਹਲ ਨਾਲ ਵੀ ਅਜਿਹਾ ਕੀਤਾ ਗਿਆ ਹੈ”। ਇਸ ਦੌਰਾਨ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਦੀ ਇਸ ਘਟਨਾ 'ਤੇ ਰਸਮੀ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement