ਮੈਂ ਨਹੀਂ ਬਣ ਸਕਦਾ ਕੋਹਲੀ ਦਾ ਮੈਨੇਜਰ : ਪਾਲ ਹੇਸਨ
Published : Oct 31, 2018, 5:21 pm IST
Updated : Oct 31, 2018, 5:21 pm IST
SHARE ARTICLE
I can not be Kohli's manager: Paul Hayeson
I can not be Kohli's manager: Paul Hayeson

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫੈਨ ਫੋਲੋਵਿੰਗ ਦੁਨਿਆ ਭਰ ਵਿਚ ਹੈ। ਉਥੇ ਹੀ...

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫੈਨ ਫੋਲੋਵਿੰਗ ਦੁਨਿਆ ਭਰ ਵਿਚ ਹੈ। ਉਥੇ ਹੀ ਡਬਲਿਊਡਬਲਿਊਈ ਦੇ ਪਾਲ ਹੇਮਨ ਜੋ ਕਿ ਖ਼ਤਰਨਾਕ ਰੈਸਲਰ ਬਰਾਕ ਲੈਸਨਰ ਦੇ ਵਕੀਲ ਹਨ, ਉਹ ਵੀ ਕੋਹਲੀ ਦੀ ਪਰਫਾਰਮੈਂਸ ਤੋਂ ਬਹੁਤ ਪ੍ਰਭਾਵਿਤ ਹਨ। ਕੁਝ ਦਿਨ ਪਹਿਲਾਂ ਹੇਮਨ ਨੇ ਟਵਿੱਟਰ ਦੇ ਜ਼ਰੀਏ ਕੋਹਲੀ ਦਾ ਐਡਵੋਕੇਟ ਬਣਨ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਉਹ ਕੋਹਲੀ  ਦੇ ਮੈਨੇਜਰ ਨਹੀਂ ਬਣ ਸਕਦੇ।

Virat KohliVirat Kohliਹੇਮਨ ਨੇ ਕਿਹਾ ਹੈ ਕਿ, ਮੈਂ ਇਹ ਨਹੀਂ ਕਿਹਾ ਕਿ ਮੈਂ ਉਨ੍ਹਾਂ ਦਾ ਮੈਨੇਜਰ ਬਣਨਾ ਚਾਹੁੰਦਾ ਹਾਂ। ਮੈਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਮੈਨੂੰ ਐਡਵੋਕੇਟ ਬਣਾਉਣ ਲਈ ਬਹੁਤ ਪੈਸਾ ਖ਼ਰਚ ਕਰਨਾ ਪਵੇਗਾ ਪਰ ਕਿਸੇ ਵੀ ਕੰਮ ਲਈ ਗੱਲਬਾਤ ਜ਼ਰੂਰ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਹੇਮਨ ਨੇ ਕੋਹਲੀ ਨੂੰ ਲੈ ਕੇ ਕੁਝ ਟਵੀਟ ਕੀਤੇ ਸਨ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵਿਰਾਟ ਕੋਹਲੀ ਨੂੰ ਬਰਾਕ ਲੈਸਨਰ ਵਰਗਾ ਕਹਾਉਣਾ ਹੈ ਤਾਂ ਪਾਲ ਹੇਮਨ ਨੂੰ ਅਪਣਾ ਐਡਵੋਕੇਟ ਬਣਾਉਣਾ ਪਵੇਗਾ।



 

WWE ਵਿਚ ਪਾਲ ਹੇਮਨ ਵਰਗਾ ਮੈਨੇਜਰ ਸ਼ਾਇਦ ਹੀ ਕੋਈ ਹੋਇਆ ਹੋਵੇ। ਪਾਲ ਹੇਮਨ ਮਾਇਕ ‘ਤੇ ਅਪਣੀਆਂ ਗੱਲਾਂ ਦੇ ਜ਼ਰੀਏ ਕਰਾਉਡ ਨੂੰ ਅਪਣੀਆਂ ਉਂਗਲੀਆਂ ‘ਤੇ ਨਚਾ ਸਕਦੇ ਹਨ। ਏਰੀਨਾ ਦੇ ਕਰਾਉਡ ਨੂੰ ਹਸਾਉਣ, ਗੁੱਸਾ ਦਵਾਉਣ ਵਿਚ ਪਾਲ ਹੇਮਨ ਮਾਹਰ ਹਨ। ਰੈਸਲਿੰਗ ਫੈਂਨਸ ਪਾਲ ਹੇਮਨ ਦੇ ਕੰਮ ਨੂੰ ਪਸੰਦ ਕਰਦੇ ਹਨ ਪਰ ਅਪਣੇ ਟਵੀਟਸ ਦੇ ਜ਼ਰੀਏ ਉਨ੍ਹਾਂ ਨੇ ਭਾਰਤੀ ਕ੍ਰਿਕੇਟ ਫੈਂਨਸ ਦਾ ਧਿਆਨ ਅਪਣੇ ਵੱਲ ਖਿੱਚਿਆ।

ਇਹ ਵੀ ਪੜ੍ਹੋ : ਕਾਫ਼ੀ ਸਮੇਂ ਤੋਂ ਯਕੀਨ ਦਵਾਇਆ ਜਾ ਰਿਹਾ ਸੀ ਕਿ ਜਾਨ ਸੀਨਾ ਇਸ ਮੇਗਾ ਇਵੈਂਟ ਦਾ ਹਿੱਸਾ ਨਹੀਂ ਹੋਣਗੇ ਪਰ ਇਸ ਦੀ ਪੁਸ਼ਟੀ ਰਾ ਦੇ ਐਕਟਿੰਗ ਜਨਰਲ ਮੈਨੇਜਰ ਬੈਰਨ ਕਾਰਬਿਨ ਨੇ ਕੀਤੀ। ਬੈਰਨ ਕਾਰਬਿਨ ਮਾਰ ਕੁਟਾਈ ਤੋਂ ਬਾਅਦ ਬੈਕਸਟੇਜ ਇਸ ਹਫ਼ਤੇ ਰਾ ਵਿਚ ਬੈਠੇ ਸਨ, ਉਦੋਂ ਸੰਨਿਆਸਣ ਲੈਸ਼ਲੇ ਉਥੇ ਪਹੁੰਚੇ। ਸੰਨਿਆਸਣ ਨੂੰ ਵੇਖ ਕੇ ਬੈਰਨ ਕਾਰਬਿਨ ਨੇ ਕਿਹਾ ਕਿ ਉਹ ਕਰਾਉਨ ਜੈਵੈਲ ਦੇ ਵਰਲਡ ਕੱਪ ਦਾ ਹਿੱਸਾ ਹੋਣਗੇ।

ਹਾਲਾਂਕਿ ਸੰਨਿਆਸਣ ਲੈਸ਼ਲੇ, ਕਾਰਬਿਨ ਦੀ ਗੱਲ ਤੋਂ ਕਾਫ਼ੀ ਚੌਂਕ ਗਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਕਿਸ ਦੀ ਜਗ੍ਹਾ ਉਨ੍ਹਾਂ ਨੂੰ ਸ਼ਾਮਿਲ ਕੀਤਾ ਹੈ ਜਿਸ ਦੇ ਜਵਾਬ ਵਿੱਚ ਬੈਰਨ ਕਾਰਬਿਨ ਨੇ ਕਿਹਾ ਕਿ ਜਾਨ ਸੀਨਾ ਦੀ ਜਗ੍ਹਾ ਉਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement