
ਦੁਬਈ 'ਚ ਕੀਤੀ ਮੰਗਣੀ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਪ੍ਰਸਿੱਧ ਖਿਡਾਰੀ ਹਾਰਦਿਕ ਪਾਂਡਿਆ ਦਾ ਸਰਬੀਆਈ ਮਾਡਲ ਅਤੇ ਅਦਾਕਾਰਾ ਨਤਾਸ਼ਾ ਸਟੈਨਕੋਵਿਚ 'ਤੇ ਦਿਲ ਆ ਗਿਆ ਹੈ। ਦੋਵਾਂ ਨੇ ਨਵੇਂ ਸਾਲ ਮੌਕੇ ਦੁਬਈ ਵਿਚ ਮੰਗਣੀ ਵੀ ਕਰ ਲਈ ਹੈ। ਦੋਵੇਂ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।
Photo
ਹਾਰਦਿਕ ਨੇ ਸਾਲ ਦੇ ਅਖੀਰਲੇ ਦਿਨ 31 ਦਸੰਬਰ 2019 ਨੂੰ ਸੋਸ਼ਲ ਮੀਡੀਆ ਰਾਹੀਂ ਅਪਣੇ ਰਿਸ਼ਤੇ ਨੂੰ ਜੱਗ ਜਾਹਰ ਕੀਤਾ ਤੇ ਅਗਲੇ ਦਿਨ ਨਵੇਂ ਸਾਲ ਮੌਕੇ ਪਹਿਲੀ ਜਨਵਰੀ 2020 ਨੂੰ ਨਤਾਸ਼ਾ ਨਾਲ ਮੰਗਣੀ ਕਰ ਲਈ। ਹਾਰਦਿਕ ਪਾਂਡਿਆ ਨੇ ਨਤਾਸ਼ਾ ਨੂੰ ਫ਼ਿਲਮੀ ਢੰਗ ਨਾਲ ਦੁਬਈ ਲਿਜਾ ਕੇ ਪ੍ਰਪੋਜ ਕੀਤਾ। ਨਤਾਸ਼ਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
Photo
ਸਰਬੀਆ ਵਿਚ ਜੰਮਪਲ ਨਤਾਸ਼ਾ ਨੇ ਤਿੰਨ ਸਾਲ ਦੀ ਉਮਰ ਵਿਚ ਡਾਂਸ ਸਿੱਖਣਾ ਸ਼ੁਰੂ ਕੀਤਾ ਤੇ 17 ਸਾਲਾਂ ਦੀ ਉਮਰ ਵਿਚ ਉਸ ਨੇ ਮਾਡਰਨ ਸਕੂਲ ਆਫ਼ ਬੈਲੇ ਵਿਚ ਦਾਖ਼ਲਾ ਲੈ ਲਿਆ। 2010 ਵਿਚ ਮਿਸ ਸਪੋਰਟਸ ਸਰਬੀਆ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਉਹ ਅਦਾਕਾਰੀ ਅਤੇ ਡਾਂਸ ਵਿਚ ਕਰੀਅਰ ਬਣਾਉਣਾ ਚਾਹੁੰਦੀ ਸੀ।
Photo
ਸਾਲ 2012 ਵਿਚ ਉਸ ਨੇ ਬਾਲੀਵੁੱਡ ਵਿਚ ਐਂਟਰੀ ਕੀਤੀ। ਫ਼ਿਲਮ ਸੱਤਿਆਗ੍ਰਹਿ ਵਿਚ ਆਈਟਮ ਨੰਬਰ 'ਹਮਰੀ ਅਟਰੀਆ ਮੇਂ' ਨਾਲ ਕਾਫ਼ੀ ਚਰਚਾ ਮਿਲੀ। ਬਿੱਗ ਬੌਸ ਸੀਜ਼ਨ-8 ਨੇ ਵੀ ਉਸ ਨੂੰ ਕਾਫ਼ੀ ਪਛਾਣ ਦਿਤੀ।
Photo
ਗਾਇਕ ਬਾਦਸ਼ਾਹ ਦੇ ਰੈਪ ਗਾਣੇ 'ਡੀਜੇ ਵਾਲੇ ਬਾਬੂ' ਤੋਂ ਬਾਅਦ ਉਹ ਨੌਜਵਾਨਾਂ ਵਿਚ ਇਕ ਮਸ਼ਹੂਰ ਨਾਮ ਬਣ ਗਈ। ਨਤਾਸ਼ਾ ਅਰਜੁਨ ਰਾਮਪਾਲ ਦੀ ਫ਼ਿਲਮ ਡੈਡੀ ਵਿਚ ਨਜ਼ਰ ਆਈ ਹੈ। ਉਸ ਨੇ ਡੈਡੀ ਵਿਚ ਇਕ ਆਈਟਮ ਡਾਂਸ ਵੀ ਕੀਤਾ ਸੀ।
Photo
ਨਤਾਸ਼ਾ ਫੁਕਰੇ ਰਿਟਰਨਜ਼ ਦੇ ਗਾਣੇ 'ਓ ਮੇਰੀ ਮਹਿਬੂਬਾ' ਵਿਚ ਵੀ ਅਪਣੇ ਡਾਂਸ ਕਰਦੀ ਹੋਈ ਨਜ਼ਰ ਆ ਚੁੱਕੀ ਹੈ। ਹਾਰਦਿਕ ਦੇ 26ਵੇਂ ਜਨਮ ਦਿਨ ਦੇ ਮੌਕੇ ਨਤਾਸ਼ਾ ਸਟੈਨਕੋਵਿਚ ਨੇ ਇੰਸਟਾਗ੍ਰਾਮ 'ਤੇ ਇਕ ਦਿਲ ਨੂੰ ਛੂਹਣ ਵਾਲਾ ਸੰਦੇਸ਼ ਪੋਸਟ ਕੀਤਾ ਸੀ।