
ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਪੂਰੇ ਜੋਰ ਦੇ ਨਾਲ ਚੱਲ...
ਇਸਲਾਮਾਬਾਦ : ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਪੂਰੇ ਜੋਰ ਦੇ ਨਾਲ ਚੱਲ ਰਿਹਾ ਹੈ। ਪਾਕਿਸਤਾਨ ਦੇ ਨਰੋਵਾਲ ਸਥਿਤ ਗੁਰਦੁਆਰਾ ਬਾਬਾ ਗੁਰੂ ਨਾਨਕ ਨੂੰ ਬਾਰਤ ਨਾਲ ਜੋੜਨ ਵਾਲੇ ਕਰਤਾਰਪੁਰ ਲਾਂਘਾ ਪ੍ਰਾਜੈਕਟ ਦਾ 40 ਫ਼ੀਸਦੀ ਉਸਾਰੀ ਕੰਮ ਪੂਰਾ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਸਾਲ 28 ਨਵੰਬਰ ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਦੇ ਤਹਿਤ ਲਾਂਘਾ ਅਤੇ ਗੁਰੂਦੁਆਰਾ ਬਾਬਾ ਗੁਰੂ ਨਾਨਕ ਦੇ ਵਿਸਥਾਰ ਉਤੇ ਲਗਾਤਾਰ ਕੰਮ ਚੱਲ ਰਿਹਾ ਹੈ।
Kartarpur corridor construction work
ਇਸ ਦੇ ਤਹਿਤ ਗੁਰਦੁਆਰਾ ਬਾਬਾ ਨਾਨਕ ਨੇ ਭਾਰਤ-ਪਾਕਿਸਤਾਨ ਸਰਹੱਦ ਤੱਕ ਸੜਕਾਂ ਦੀ ਉਸਾਰੀ ਅਤੇ ਗੁਰਦੁਆਰੇ ਦੇ ਵਿਸਥਾਰ ਦਾ ਕੰਮ 40 ਫ਼ੀਸਦੀ ਤੱਕ ਪੂਰਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪ੍ਰਾਜੈਕਟ ਦੇ ਤਹਿਤ ਗੁਰਦੁਆਰੇ ਤੋਂ ਰਾਵੀ ਨਦੀ ਤੱਕ 1.10 ਕਿਲੋਮੀਟਰ ਅਤੇ ਨਦੀ ਉਤੇ 0.77 ਕਿਲੋਮੀਟਰ ਲੰਬੇ ਪੁਲ ਦੀ ਉਸਾਰੀ ਕੰਮ ਹਾਲੇ ਜਾਰੀ ਹੈ। ਇਸ ਤੋਂ ਇਲਾਵਾ ਨਦੀਂ ਤੋਂ ਭਾਰਤ ਤੱਕ ਦੀ ਸਰਹੱਦ ਤੱਕ 2.25 ਕਿਲੋਮੀਟਰ ਸੜਕ ਦਾ ਨਿਰਮਾਣ ਕੰਮ ਵੀ ਜਾਰੀ ਹੈ। ਲੱਗ-ਭੱਗ 300 ਮਜ਼ਦੂਰ ਸਖਤ ਸੁਰੱਖਿਆ ਵਿਚਕਾਰ ਦਿਨ-ਰਾਤ ਉਸਾਰੀ ਕੰਮ ਪੂਰਾ ਕਰਨ ਵਿਚ ਲੱਗੇ ਹੋਏ ਹਨ।
Kartarpur Corridor
ਪ੍ਰਾਜੈਕਟ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਿੱਖ ਸ਼ਰਧਾਲੂ ਸਿਆਲਕੋਟ ਹਵਾਈ ਅੱਡੇ ਤੋਂ ਸਿਰਫ਼ ਇਕ ਘੰਟੇ ਵਿਚ ਬਾਬਾ ਗੁਰੂ ਨਾਨਕ ਗੁਰਦੁਆਰੇ ਪਹੁੰਚ ਸਕਣਗੇ। ਦੱਸ ਦਈਏ ਕਿ ਇਸ ਪ੍ਰਾਜੈਕਟ ਦਾ ਕੰਮ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਪਿਛਲੇ ਸਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ।