ਪਾਕਿ ਸਿੱਖ ਲੜਕੀ ਨੇ ਪੜਾਈ 'ਚ ਮਾਰੀਆਂ ਮੱਲਾਂ : ਬਾਇਓਕੈਮਿਸਟਰੀ ਵਿਚ ਗੋਲਡ ਮੈਡਲਿਸਟ ਬਣੀ!
Published : Mar 1, 2020, 7:50 pm IST
Updated : Mar 1, 2020, 7:50 pm IST
SHARE ARTICLE
file photo
file photo

ਸਾਥੀ ਪ੍ਰੋਫ਼ੈਸਰਾ ਅਤੇ ਵਿਦਿਆਰਥੀਆਂ ਦਾ ਮਿਲਿਆ ਪੂਰਨ ਸਮਰਥਨ

ਸਿਆਲਕੋਟ : ਪਾਕਿਸਤਾਨ ਦੇ ਸਿਆਲਕੋਟ ਦੀ ਵਾਸੀ ਇਕ ਸਿੱਖ ਲੜਕੀ ਨੇ ਬਾਇਓਕੈਮਿਸਟਰੀ ਵਿਚ ਗੋਲਡ ਮੈਡਲਿਸਟ (Gold Medalist & Graduate in Biochemistry) ਹਾਸਲ ਕੀਤੀ ਹੈ। ਅਪਣੇ ਪਰਵਾਰਕ ਪਿਛੋਕੜ ਬਾਰੇ ਪੁਛੇ ਸਵਾਲ ਦੇ ਜਵਾਬ 'ਚ ਹਰਸਿਮਰਨ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਬਾਬੇ ਦੀ ਬੈਰੀ ਸਿਆਸਲਕੋਟ ਪਾਕਿਸਤਾਨ ਨੇ ਦਸਿਆ ਕਿ ਉਸ ਦਾ ਦਾਦਾ ਪੂਰਨ ਸਿੰਘ ਰਾਮਦਾਸੀਆ ਦੇ ਬਾਕੀ ਸਕੇ-ਸਬੰਧੀ 1947 ਦੀ ਵੰਡ ਦੌਰਾਨ ਪਾਕਿਸਤਾਨ ਛੱਡ ਭਾਰਤ ਚਲੇ ਗਏ ਸਨ। ਜਦਕਿ ਉਸ ਦੇ ਦਾਦਾ ਪੂਰਨ ਸਿੰਘ ਨੇ ਪਰਵਾਰ ਸਮੇਤ ਪਾਕਿਸਤਾਨ ਵਿਖੇ ਹੀ ਰਹਿਣ ਦਾ ਫ਼ੈਸਲਾ ਕੀਤਾ। ਉਸ ਦੇ ਪਿਤਾ ਰਜਿੰਦਰ ਸਿੰਘ ਦਾ ਸਿਆਲਕੋਟ ਵਿਖੇ ਹੀ ਸਪੋਰਟਸ ਦਾ ਕਾਰੋਬਾਰ ਹੈ। ਇਹ ਇਸ ਪਰਵਾਰ ਪਿਤਾ-ਪੁਰਖੀ ਕਿੱਤਾ ਹੈ।

PhotoPhoto

ਅਪਣੀ ਮੁਢਲੀ ਪੜ੍ਹਾਈ ਅਤੇ ਇਸ ਦੌਰਾਨ ਮਿਲੇ ਮਾਹੌਲ ਸਬੰਧੀ ਸਵਾਲ ਦੇ ਜਵਾਬ 'ਚ ਹਰਸਿਮਰਨ ਕੌਰ ਨੇ  ਕਿਹਾ ਕਿ ਉਸ ਨੂੰ ਪੜ੍ਹਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਸਿਆਸਲਕੋਟ ਦੇ ਕਾਨਵੈਟ ਜੀਐਸ ਮੈਰੀ ਸਕੂਲ ਵਿਚ ਮੁਢਲੀ ਵਿਦਿਆ ਹਾਸਲ ਕੀਤੀ। ਇਸ ਤੋਂ ਬਾਅਦ ਗੌਰਮਿੰਟ ਕਾਲਜ ਦੀ ਇੰਟਰ ਮੀਡੀਅਟ ਕੀਤੀ ਜਿੱਥੇ ਉਸ ਨੂੰ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਦਾ ਭਰਵਾਂ ਸਹਿਯੋਗ ਮਿਲਿਆ। ਯੂਨੀਵਰਸਿਟੀ ਆਫ਼ ਗੁਜਰਾਤ ਜੋ ਹੁਣ ਯੂਨੀਵਰਸਿਟੀ ਆਫ਼ ਸਿਆਲਕੋਟ ਬਣ ਚੁੱਕੀ ਹੈ, ਵਿਖੇ ਉਸ ਨੇ ਚਾਰ ਸਾਲ ਪੜ੍ਹਾਈ ਕੀਤੀ। ਯੂਨੀਵਰਸਿਟੀ ਪੜ੍ਹਨ ਦੌਰਾਨ ਵੀ ਇਸ ਨੂੰ ਸਾਥੀ ਵਿਦਿਆਰਥੀਆਂ ਅਤੇ ਪ੍ਰੋਫ਼ੈਸਰਾਂ ਦਾ  ਭਰਵਾਂ ਸਹਿਯੋਗ ਮਿਲਦਾ ਰਿਹਾ ਹੈ। ਉਹ ਪੜ੍ਹਾਈ ਦੌਰਾਨ ਹਮੇਸ਼ਾ  ਸਾਰੇ ਵਿਸ਼ਿਆਂ ਵਿਚ ਅੱਵਲ ਆਉਂਦੀ ਰਹੀ ਹੈ। ਇਸ ਨੇ ਅਪਣੇ ਡਿਪਾਰਟਮੈਂਟ ਵਿਚੋਂ ਸਭ ਤੋਂ ਟਾਪ ਕੀਤਾ।

PhotoPhoto

ਸਿੱਖ ਪਰਵਾਰ ਵਿਚੋਂ ਹੋਣ ਦੇ ਨਾਤੇ ਯੂਨੀਵਰਸਿਟੀ ਪ੍ਰੋਫ਼ੈਸਰਾਂ ਅਤੇ ਸਾਥੀ ਵਿਦਿਅਰਾਥੀਆਂ ਦੇ ਵਰਤਾਓ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਹਰਸਿਮਰਨ ਨੇ ਕਿਹਾ ਕਿ ਉਸ ਦੇ ਸ਼ੁਰੂ ਤੋਂ ਲੈ ਕੇ ਅੱਜ ਤਕ ਜਿੰਨੇ ਵੀ ਪ੍ਰੋਫ਼ੈਸਰ ਹੋਏ ਹਨ, ਉਨ੍ਹਾਂ ਸਭਨਾਂ ਨੇ ਉਸ ਨੂੰ ਭਰਵਾਂ ਸਤਿਕਾਰ ਤੇ ਸਹਿਯੋਗ ਦਿਤਾ ਹੈ। ਹਰਸਿਮਰਨ ਕੌਰ ਨੇ ਕਿਹਾ ਕਿ ਮੇਰੇ ਸਾਥੀ ਵਿਦਿਆਰਥੀਆਂ ਦਾ ਵਰਤਾਓ ਵੀ ਮੇਰੇ ਲਈ ਬੜਾ ਅਪਣੱਤ ਭਰਿਆ ਤੇ ਭੈਣ ਭਰਾਵਾਂ ਵਾਲਾ ਹੀ ਰਿਹਾ ਹੈ। ਮੈਨੂੰ ਕਦੇ ਵੀ ਖੁਦ ਦੇ ਇਕ ਘੱਟ ਗਿਣਤੀ 'ਚੋਂ ਹਣ ਦਾ ਅਹਿਸਾਸ ਨਹੀਂ ਹੋਇਆ।

PhotoPhoto

ਪਾਕਿਸਤਾਨ ਅੰਦਰ ਰਹਿ ਰਹੇ ਸਿੱਖ ਪਰਵਾਰਾਂ ਦੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਹਰਸਿਮਰਨ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਗੁਰਬਾਣੀ ਤੋਂ ਸੇਧ ਲੈ ਕੇ ਅੱਗੇ ਵਧਣ ਅਤੇ ਗੁਰਬਾਣੀ ਦਾ ਸਾਥ ਕਦੇ ਵੀ ਨਹੀਂ ਛੱਡਣਾ ਚਾਹੀਦਾ। ਉਸ ਨੇ ਕਿਹਾ ਕਿ ਉਹ ਖੁਦ ਛੁੱਟੀ ਵਾਲੇ ਦਿਨ ਗੁਰਦਆਰੇ ਜਾਂਦੇ ਰਹੇ ਹਨ। ਮੈਂ ਇੱਥੇ ਗੁਰਦੁਆਰਾ ਬਾਬੇ ਕੀ ਬੇਰੀ ਵਿਖੇ ਪਰਵਾਰ ਸਮੇਤ ਮੱਥਾ ਟੇਕਣ ਜਾਂਦੀ ਰਹਿਦੀ ਹਾਂ। ਬਾਕੀ ਸਭ ਨੂੰ ਵੀ ਇਹੋ ਸੰਦੇਸ਼ ਹੈ ਕਿ ਗੁਰਬਾਣੀ ਨਾਲ ਹਮੇਸ਼ਾ ਜੁੜੇ ਰਹੇ। ਗੁਰਬਾਣੀ ਆਸੇ ਅਨੁਸਾਰ ਜ਼ਿੰਦਗੀ ਜਿਊਣ ਨਾਲ ਤੁਹਾਡੇ ਸਾਰੇ ਰਸਤੇ ਖੁਲ੍ਹ ਜਾਣਗੇ।

PhotoPhoto

ਅਪਣੇ ਅਗਲੇ ਟੀਚਿਆਂ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਹਰਸਿਮਰਨ ਕੌਰ ਨੇ ਕਿਹਾ ਕਿ ਮੈਨੂੰ ਮੇਰੇ ਸਾਰੇ ਪ੍ਰੋਫ਼ੈਸਰਾਂ ਅਤੇ ਹੋਰ ਸਾਥੀਆਂ ਵਲੋਂ ਵੀ ਅੱਗੇ ਹੋਰ ਪੜ੍ਹਨ ਲਈ ਪ੍ਰੇਰਣਾ ਮਿਲਦੀ ਰਹੀ ਹੈ ਤੇ ਮਿਲ ਰਹੀ ਹੈ। ਅੱਗੇ ਮੈਂ ਮਾਸਟਰ ਆਈਲੈਟਸ ਕਰਨਾ ਚਾਹੁੰਦੀ ਹਾਂ। ਅਗਲੇ ਮਹੀਨੇ ਮੇਰਾ ਆਈਲੈਟਸ ਦਾ ਟੈਸਟ ਹੈ। ਮੈਨੂੰ ਕੈਨੇਡਾ ਯੂਕੇ ਆਦਿ ਦੀ ਕਿਸੇ ਚੰਗੀ ਯੂਨੀਵਰਸਿਟੀ ਵਿਚ ਦਾਖ਼ਲਾ ਮਿਲਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਮੈਂ ਅਪਣੇ ਬਾਇਓਕੈਮਿਸਟੀ ਦੇ ਵਿਸ਼ੇ 'ਚ ਅੱਗੇ ਰਿਸਰਚ ਅਤੇ ਪੜ੍ਹਾਈ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਮੇਰਾ ਇਸ ਵਿਸ਼ੇ ਵਿਚ ਸਪੈਸਪਲਾਈਜੇਸ਼ਨ ਮਾਸਟਰ ਕਰਨ ਦਾ ਟੀਚਾ ਹੈ।

file photofile photo

ਪਾਕਿਸਤਾਨ ਅੰਦਰ ਰਹਿੰਦਿਆਂ ਖੁਦ ਅਤੇ ਪਰਵਾਰ ਨਾਲ ਆਲੇ ਦੁਆਲੇ ਦੇ ਵਾਸੀਆਂ ਦੇ ਵਰਤਾਓ ਸਬੰਧੀ ਪੁਛਣ 'ਤੇ ਹਰਸਿਮਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਜਾਂ ਉਸ ਨਾਲ ਕਦੇ ਵੀ ਕੋਈ ਵਖਰੇਵੇਂ ਵਾਲੀ ਘਟਨਾ ਨਹੀਂ ਵਪਰੀ। ਉਸ ਨੇ ਦਸਿਆ ਕਿ ਸਾਨੂੰ ਕਦੇ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਕਿਸੇ ਹੋਰ ਮੁਲਕ ਜਾਂ ਘਟਗਿਣਤੀ ਵਜੋਂ ਰਹਿ ਰਹੇ ਹਨ। ਅਸੀਂ ਹਮੇਸ਼ਾ ਸਕੂਨ ਦੀ ਜ਼ਿੰਦਗੀ ਗਜ਼ਾਰੀ ਹੈ, ਬਲਕਿ ਬਾਕੀਆਂ ਨਾਲੋਂ ਜ਼ਿਆਦਾ ਸਤਿਕਾਰ ਮਿਲਦਾ ਰਿਹਾ ਹੈ।

Location: Pakistan, Punjab, Sialkot

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement