
ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ।
ਕਾਬੁਲ : ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ।ਇਸ 'ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ ਗਏ ਸੀ। ਹਾਲਾਤ ‘ਤੇ ਕਾਬੂ ਪਾਉਣ ਲਈ ਪਹੁੰਚੇ ਸੁਰੱਖਿਆ ਬਲਾਂ ਨਾਲ ਫਾਇਰਿੰਗ ਵੀ ਕੀਤੀ ਗਈ। ਇੱਕ ਚਸ਼ਮਦੀਦ ਮੁਤਾਬਕ, ਅੱਤਵਾਦੀਆਂ ਨੇ ਪਹਿਲਾਂ ਵਿਸਫੋਟਕ ਨਾਲ ਭਰੀ ਕਾਰ ‘ਚ ਧਮਾਕਾ ਕੀਤਾ ਤੇ ਫੇਰ ਗੋਲ਼ੀਬਾਰੀ ਸ਼ੁਰੂ ਕੀਤੀ।
Explosion near the american embassy in Kabul
ਇਸ ਧਮਾਕੇ ਨਾਲ ਦੋ ਕਿਮੀ ਦੂਰ ਤਕ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਅੱਤਵਾਦੀ ਗਰੁੱਪ ਨੇ ਨਹੀਂ ਲਈ। ਇਹ ਅੱਤਵਾਦੀ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨੀਆਂ ਤੇ ਅਮਰੀਕਾ ਦਾ ਵਫ਼ਦ 7ਵੇਂ ਦੌਰ ਦੀ ਗੱਲਬਾਤ ਕਰ ਰਿਹਾ ਹੈ। ਅਫ਼ਗ਼ਾਨਿਸਤਾਨ ‘ਚ ਸ਼ਾਂਤੀ ਵਾਰਤਾ ‘ਤੇ ਚਰਚਾ ਕਰਨ ਲਈ ਕਤਰ ‘ਚ ਬੈਠਕਾਂ ਦਾ ਦੌਰ ਜਾਰੀ ਹੈ।
Explosion near the american embassy in Kabul
ਦੋਵੇਂ ਪੱਖ ‘ਚ ਕਰੀਬ ਦੋ ਦਹਾਕਿਆਂ ਤੋਂ ਜੰਗ ਜਾਰੀ ਹੈ ਜਿਸ ਨੂੰ ਖ਼ਤਮ ਕਰਨ ਦਾ ਰਸਤਾ ਤਲਾਸ਼ ਕੀਤਾ ਜਾ ਰਿਹਾ ਹੈ। ਹੁਣ ਤਕ ਤਾਲਿਬਾਨ ਨੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਫ਼ਗ਼ਾਨਿਸਤਾਨ ‘ਚ ਅੱਤਵਾਦੀ ਹਮਲਾ ਹੋਇਆ ਸੀ। ਨਾਰਦਨ ਬਾਘਲਾਨ ਪ੍ਰਾਂਤ ਦੇ ਨਾਹਰੀਨ ‘ਚ ਹੋਏ ਅੱਤਵਾਦੀ ਹਮਲੇ ‘ਚ ਅਫਗਾਨ ਸਿਕਉਰਟੀ ਫੋਰਸ ਦੇ 26 ਜਵਾਨਾਂ ਦੀ ਮੌਤ ਹੋਈ ਸੀ ਤੇ ਅੱਠ ਜ਼ਖ਼ਮੀ ਹੋਏ ਸੀ।