ਲੰਦਨ ਅਦਾਲਤ ਤੋਂ ਵਿਜੈ ਮਾਲਿਆ ਨੂੰ ਮਿਲੀ ਜ਼ਮਾਨਤ
Published : Aug 1, 2018, 9:17 am IST
Updated : Aug 1, 2018, 9:17 am IST
SHARE ARTICLE
Vijay Mallya
Vijay Mallya

ਭਾਰਤੀ ਬੈਂਕਾਂ ਨੂੰ 9 ਹਜ਼ਾਰ ਕਰੋੜ ਦਾ ਚੂਨਾ ਲਗਾ ਕੇ ਫ਼ਰਾਰ ਹੋਏ ਕਾਰੋਬਾਰੀ ਵਿਜੈ ਮਾਲਿਆ ਨੂੰ ਲੰਦਨ ਅਦਾਲਤ ਨੇ ਰਾਹਤ ਦਿੰਦਿਆਂ ਜ਼ਮਾਨਤ ਦੇ ਦਿਤੀ ਹੈ...........

ਲੰਦਨ : ਭਾਰਤੀ ਬੈਂਕਾਂ ਨੂੰ 9 ਹਜ਼ਾਰ ਕਰੋੜ ਦਾ ਚੂਨਾ ਲਗਾ ਕੇ ਫ਼ਰਾਰ ਹੋਏ ਕਾਰੋਬਾਰੀ ਵਿਜੈ ਮਾਲਿਆ ਨੂੰ ਲੰਦਨ ਅਦਾਲਤ ਨੇ ਰਾਹਤ ਦਿੰਦਿਆਂ ਜ਼ਮਾਨਤ ਦੇ ਦਿਤੀ ਹੈ। ਵਿਜੈ ਮਾਲਿਆ ਨੂੰ ਭਾਰਤ ਭੇਜਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅਗਲੀ ਸੁਣਵਾਈ 12 ਸਤੰਬਰ ਤੈਅ ਕੀਤੀ ਹੈ। ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ 'ਚ ਮੰਗਲਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਅਦਾਲਤ 'ਚ ਸੁਣਵਾਈ ਹੋਈ। ਬਚਾਅ ਅਤੇ ਮੁਦਾਲਾ ਧਿਖ ਦੇ ਵਕੀਲਾਂ ਨੇ ਮੁੰਬਈ ਸਥਿਤ ਆਰਥਰ ਰੋਡ ਜੇਲ ਦੀ ਬੈਰਕ ਨੰਬਰ-12 ਬਾਰੇ ਅਪਣੀ-ਅਪਣੀ ਦਲੀਲਾਂ ਦਿਤੀਆਂ, ਜਿਥੇ ਹਵਾਲਗੀ ਤੋਂ ਬਾਅਦ ਮਾਲਿਆ ਨੂੰ ਰਖਿਆ ਜਾਣਾ ਹੈ।

ਇਸ ਤੋਂ ਬਾਅਦ ਜੱਜ ਐਮਾ ਆਬਰਟਨੋਟ ਨੇ ਭਾਰਤੀ ਅਧਿਕਾਰੀਆਂ ਨੂੰ ਕਿਹਾ ਕਿ ਤਿੰਨ ਹਫ਼ਤਿਆਂ ਅੰਦਰ 12 ਨੰਬਰ ਬੈਰਕ ਦਾ ਵੀਡੀਉ ਵਿਖਾਉ। ਮਾਮਲੇ ਦੀ ਅੰਤਮ ਸੁਣਵਾਈ 12 ਸਤੰਬਰ ਨੂੰ ਹੋਵੇਗੀ। ਉਧਰ ਸੁਣਵਾਈ ਤੋਂ ਪਹਿਲਾਂ ਮਾਲਿਆ ਨੇ ਕਿਹਾ, ''ਮੇਰੇ 'ਤੇ ਲਗਾਏ ਗਏ ਕਾਲੇ ਧਨ ਨੂੰ ਸਫ਼ੈਦ ਕਰਨ ਅਤੇ ਪੈਸਾ ਚੋਰੀ ਕਰਨ ਦੇ ਦੋਸ਼ ਝੂਠੇ ਹਨ। ਆਖ਼ਰਕਾਰ ਅਦਾਲਤ ਨੂੰ ਹੀ ਫ਼ੈਸਲਾ ਲੈਣਾ ਹੈ।'' ਸੁਣਵਾਈ ਤੋਂ ਬਾਅਦ ਮਾਲਿਆ ਨੇ ਕਿਹਾ, ''ਮੈਂ ਕੋਈ ਰਹਿਮ ਪਟੀਸ਼ਨ ਦਾਖ਼ਲ ਨਹੀਂ ਕੀਤੀ ਹੈ। ਮੈਂ ਅਪਣਾ ਸਾਰਾ ਕਰਜ਼ਾ ਚੁਕਾਉਣਾ ਚਾਹੁੰਦਾ ਹਾਂ। ਪੂਰਾ ਪੈਸਾ ਨਿਸ਼ਚਿਤ ਹੋਣਾ ਚਾਹੀਦਾ ਹੈ। 

ਬੈਂਕਾਂ ਦੀ ਸ਼ਿਕਾਇਤ 'ਤੇ ਜਾਇਦਾਦਾਂ ਜ਼ਬਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ। ਅਦਾਲਤ ਨੂੰ ਤੈਅ ਕਰਨ ਦਿਉ, ਕੀ ਸਹੀ ਹੈ।''
ਜ਼ਿਕਰਯੋਗ ਹੈ ਕਿ ਬੀਤੀ 27 ਅਪ੍ਰੈਲ ਨੂੰ ਵੈਸਮਿੰਸਟਰ ਅਦਾਲਤ ਨੇ ਸੀ.ਬੀ.ਆਈ. ਵਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਮਨਜੂਰ ਕਰ ਲਿਆ ਸੀ। ਬ੍ਰਿਟੇਨ ਦੀ ਇਕ ਅਦਾਲਤ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਾਲਿਆ ਦੀ ਬ੍ਰਿਟਿਸ਼ ਜਾਇਦਾਦਾਂ ਦੀ ਜਾਂਚ ਅਤੇ ਜ਼ਬਤੀ ਦੀ ਮਨਜੂਰੀ ਦਿਤੀ ਸੀ। ਉਦੋਂ ਉਸ ਨੇ ਕਿਹਾ ਸੀ ਕਿ ਬ੍ਰਿਟੇਨ 'ਚ ਉਸ ਕੋਲ ਸਿਰਫ਼ ਕੁੱਝ ਕਾਰਾਂ ਅਤੇ ਥੋੜੇ ਗਹਿਣੇ ਹਨ। ਉਹ ਇਸ ਨੂੰ ਜਾਂਚ ਏਜੰਸੀਆਂ ਨੂੰ ਸੌਂਪਣ ਲਈ ਤਿਆਰ ਹਨ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement