ਮੇਰਾ ਸੁਪਨਾ ਹੈ ਕਿ 2022 ਤਕ ਹਰ ਕਿਸੇ ਦਾ ਅਪਣਾ ਘਰ ਹੋਵੇ : ਮੋਦੀ
Published : Aug 24, 2018, 8:08 am IST
Updated : Aug 24, 2018, 8:08 am IST
SHARE ARTICLE
Prime Minister  Narendra Modi
Prime Minister Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇਕ ਇਕ ਪੈਸਾ ਗ਼ਰੀਬਾਂ ਤਕ ਪਹੁੰਚਦਾ ਹੈ...........

ਜੁਜਵਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇਕ ਇਕ ਪੈਸਾ ਗ਼ਰੀਬਾਂ ਤਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ 2022 ਤਕ ਹਰ ਭਾਰਤੀ ਨੂੰ ਅਪਣਾ ਮਕਾਨ ਮਿਲੇ ਜਦ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੋਵੇਗਾ। ਗੁਜਰਾਤ ਦੇ ਇਸ ਪਿੰਡ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮਸ਼ਹੂਰ ਟਿਪਣੀ ਕਿ ਕੇਂਦਰ ਦੁਆਰਾ ਜਾਰੀ ਇਕ ਰੁਪਏ ਦੇ ਸਿਰਫ਼ 15 ਪੈਸੇ ਲਾਭਪਾਤਰੀਆਂ ਤਕ ਪਹੁੰਚਦੇ ਹਨ, ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ, 'ਜੇ ਦਿੱਲੀ ਤੋਂ ਇਕ ਰੁਪਇਆ ਜਾਰੀ ਕੀਤਾ ਜਾਂਦਾ ਹੈ

ਤਾਂ ਹੁਣ ਸਾਰੇ 100 ਪੈਸੇ ਗ਼ਰੀਬਾਂ ਤਕ ਪਹੁੰਚਦੇ ਹਨ।' ਮੋਦੀ ਨੇ ਕਿਹਾ ਕਿ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਦਾ ਲਾਹਾ ਲੈਣ ਲਈ ਹੁਣ ਬਾਬੂਆਂ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ 2022 ਤਕ ਹਰ ਪਰਵਾਰ ਨੂੰ ਅਪਣਾ ਮਕਾਨ ਮਿਲਣਾ ਚਾਹੀਦਾ ਹੈ ਜਦ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਮਾਰਚ 2019 ਤਕ ਪੈਂਡੂ ਇਲਾਕਿਆਂ ਵਿਚ ਇਕ ਕਰੋੜ ਨਵੇਂ ਪੱਕੇ ਘਰ ਬਣਾਉਣ ਦਾ ਟੀਚਾ ਹੈ ਅਤੇ 2022 ਤਕ ਇਹ ਟੀਚਾ 2.95 ਕਰੋੜ ਦਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਚ ਵਿਚੋਲਿਆਂ ਲਈ ਕੋਈ ਥਾਂ ਨਹੀਂ ਹੈ, ਇਸੇ ਲਈ ਗ਼ਰੀਬਾਂ ਦੇ ਘਰ ਬਣ ਰਹੇ ਹਨ ਅਤੇ ਉਨ੍ਹਾਂ ਤਕ ਪੂਰਾ ਪੈਸਾ ਪਹੁੰਚ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੰਦਰ ਮਹਿਲਾ ਲਾਭਪਾਤਰੀਆਂ ਨੂੰ ਇਹ ਪੁੱਛਣ ਦਾ ਹੌਸਲਾ ਹੈ ਕਿ ਕੀ ਉਨ੍ਹਾਂ ਨੂੰ ਅਪਣੇ ਘਰ ਲੈਣ ਲਈ ਕਮਿਸ਼ਨ ਜਾਂ ਰਿਸ਼ਵਤ ਦੇਣੀ ਪਈ। ਉਨ੍ਹਾਂ ਕਿਹਾ, 'ਇਸ ਦੇ ਜਵਾਬ ਵਿਚ ਔਰਤਾਂ ਤੇ ਮਾਵਾਂ ਤਸੱਲੀ ਨਾਲ ਕਹਿ ਸਕਦੀਆਂ ਹਨ ਕਿ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਘਰ ਮਿਲੇ ਅਤੇ ਉਨ੍ਹਾਂ ਨੇ ਇਕ ਰੁਪਇਆ ਵੀ ਰਿਸ਼ਵਤ ਨਹੀਂ ਦਿਤੀ।' ਉਨ੍ਹਾਂ ਕਿਹਾ, 'ਗੁਜਰਾਤ ਨੇ ਮੈਨੂੰ ਬਹੁਤ ਕੁੱਝ ਸਿਖਾਇਆ ਹੈ। ਇਸ ਨੇ ਮੈਨੂੰ ਖ਼ਾਸ ਸਮੇਂ ਅੰਦਰ ਸੁਪਨੇ ਸਾਕਾਰ ਕਰਨੇ ਸਿਖਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ 70 ਸਾਲ ਪਹਿਲਾਂ ਸਵੱਛ ਭਾਰਤ ਮਿਸ਼ਨ ਸ਼ੁਰੂ ਹੁੰਦਾ ਤਾਂ ਅੱਜ ਹਾਲਤ ਹੋਰ ਹੋਣੀ ਸੀ।  (ਪੀਟੀਆਈ)

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement