
ਫਰਾਂਸ ਵਿਚ ਬਿਨਾਂ ਹੱਥ ਜਾਂ ਹੱਥ ਦੀ ਕਮੀ ਨਾਲ ਪੈਦਾ ਹੋ ਰਹੇ ਬੱਚਿਆਂ ਦਾ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫਰਾਂਸ ਦੇ ਕਈ ਇਲਾਕਿਆਂ 'ਚ ਬੱਚਿਆਂ...
ਪੈਰਿਸ (ਭਾਸ਼ਾ): ਫਰਾਂਸ ਵਿਚ ਬਿਨਾਂ ਹੱਥ ਜਾਂ ਹੱਥ ਦੀ ਕਮੀ ਨਾਲ ਪੈਦਾ ਹੋ ਰਹੇ ਬੱਚਿਆਂ ਦਾ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫਰਾਂਸ ਦੇ ਕਈ ਇਲਾਕਿਆਂ 'ਚ ਬੱਚਿਆਂ ਦੇ ਪੈਦਾ ਹੋਣ ਤੋਂ ਹੀ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਕ ਡਰ ਦਾ ਮਾਹੌਲ ਬਣ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਫਰਾਂਸ ਦੀ ਸਰਕਾਰ ਨੇ ਦੇਸ਼ ਵਿਆਪੀ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ। ਜ਼ਿਰਯੋਗ ਹੈ ਕਿ ਫਰਾਂਸ ਦੀ ਪਬਲਿਕ ਹੈਲਥ ਐਜੰਸੀ ਦੇ ਮੁੱਖੀ ਪ੍ਰੋਂਸਵਾ ਬੋਦਲੋਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਪਹਿਲੀ ਵਾਰ ਇਸ ਮਾਮਲੇ 'ਚ ਰਾਸ਼ਰਟ ਪੱਧਰ ਤੇ ਜਾਂਚ ਜ਼ਾਰੀ ਕੀਤੀ ਹੈ।
Mother Children
ਉਨ੍ਹਾਂ ਦੇ ਮੁਤਾਬਕ ਤਾਬਕ ਕਰੀਬ ੩ ਮਹਿਨੇ 'ਚ ਇਸ ਜਾਂਚ ਦੇ ਨਤੀਜੇ ਸਾਹਮਣੇ ਆ ਜਾਣਗੇਂ। ਉਨ੍ਹਾਂ ਨੇ RTL ਰੇਡੀਓ ਤੇ ਸਰੋਤਿਆਂ ਨੂੰ ਕਿਹਾ ਕਿ ਨਾਗਰੀਕਾਂ ਤੋਂ ਕੁੱਝ ਵੀ ਲੁਕਾਇਆ ਨਹੀਂ ਜਾਵੇਗਾ।ਦੱਸ ਦਈਏ ਕਿ ਇਹ ਮਾਮਲਾ ਸੋਮਵਾਰ ਤੋਂ ਕੁੱਝ ਜ਼ਿਆਦਾ ਉਦੋਂ ਗਭਿੰਰ ਹੋ ਗਿਆ ਜਦੋਂ 11 ਨਵੇਂ ਕੇਸ ਨੂੰ ਰਿਪੋਰਟ ਕੀਤਾ। ਜ਼ਿਕਰਯੋਗ ਹੈ ਕਿ 2000 ਤੋਂ 2014 ਦੇ ਵਿਚ ਸਿਵਸ ਬੋਰਡ ਦੇ ਕੋਲ ਉਹ ਇਲਾਕੇ ਸੀ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਜੰਤਕ ਨਹੀਂ ਕੀਤਾ ਗਿਆ ਸੀ।ਪਿਛਲੇ 15 ਸਾਲਾਂ 'ਚ ਫਰਾਂਸ ਤੋਂ ਵੱਖ-ਵੱਖ ਇਲਾਕਿਆਂ ਤੋਂ ਅਜਿਹੇ ਕਰੀਬ 25 ਮਾਮਲੇ ਸਾਹਮਣੇ ਆਏ ਨੇ ਜਦ ਕਿ ਇਨ੍ਹਾਂ ਦੀ ਗਿਣਤੀ ਵੱਧ ਨਹੀਂ ਹੈ
Mother Children
ਪਰ ਫਰਾਂਸ ਦੀ ਮੀਡੀਆ ਮੁਤਾਬਕ ਮਾਮਲਾ ਰਿਪੋਰਟ ਕਰਨ ਤੋਂ ਬਾਅਦ ਇਹ ਮਾਮਲਾ ਡਰ ਅਤੇ ਚਰਚਾ ਦਾ ਵਿਸ਼ਾ ਬਣ ਗਿਆ। ਫਰਾਂਸ ਦੀ ਸਿਹਤ ਮੰਤਰੀ ਨੇ ਵੀ ਇਸ ਸਮੱਸਿਆ ਨੂੰ ਸਵੀਕਾਰ ਕਰਦੇ ਹੋਏ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਮਾਮਲੇ ਵਾਤਾਵਰਣ, ਗਰਭਵਤੀ ਔਰਤਾਂ ਦੇ ਖਾਨ ਪੀਣ ਨਾਲ ਜੁੜਿਆ ਹੋ ਸਕਦਾ ਹੈ। ਦੂਜੇ ਪਾਸੇ ਪੇਸ਼ੇ ਤੋਂ ਡਾਕਟਰ ਅਤੇ ਇਸ ਸਮੱਸਿਆ ਨੂੰ ਝੇਲ ਚੁਕੀ ਇਜਾਬੇਲ ਦੀ ਚਿੰਤਾ ਵੱਖ ਹੀ ਹੈ। ਇਜਾਬੇਲ ਨੂੰ 2012 ਵਿਚ ਇਕ ਧੀ ਹੋਈ ਸੀ ਜਿਸ ਦਾ ਖਬਾ ਹੱਥ ਨਹੀਂ ਸੀ। ਉਨ੍ਹਾਂ ਨੇ ਅਪਣੀ ਧੀ ਦੇ ਜਨਮ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਇਹ ਇਕ ਭੈੜਾ ਸੁਪਨਾ ਜ਼ਿੰਦਾ ਰਹਿਣ ਵਰਗਾ ਸੀ।
ਉਨ੍ਹਾਂ ਦੇ ਮੁਤਾਬਕ ਧੀ ਦੇ ਜਨਮ ਦੇ ਕੁੱਝ ਮਹੀਨੇ ਬਾਅਦ ਉਨ੍ਹਾਂ ਨੂੰ ਉੱਤਰ ਪੱਛਮ ਫਰਾਂਸ ਵਿਚ ਅਜਿਹੀ ਹੀ ਸਮਸਿਆਵਾਂ ਨਾਲ ਪੀੜਤ ਕੁੱਝ ਪਰਵਾਰ ਮਿਲੇ ਇਜ਼ਾਬੇਲ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀਆਂ ਨੇ ਸਾਡੇ ਵਰਗੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ। ਇਜ਼ਾਬੇਲ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅਜਿਹੇ ਸਾਰੇ ਪਰਵਾਰਾਂ ਨੂੰ ਲਗਿਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਦਬਾਉਣਾ ਚਾਹੁੰਦਾ ਸੀ। 1950 ਅਤੇ 1960 ਪੂਰੀ ਦੁਨੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਵਿਕਲਾਂਗ ਪੈਦਾ ਹੋਏ। ਉਦੋਂ ਇਸ ਮਾਮਲੇ ਨੂੰ ਥਾਇਡੋਮਾਇਡ ਦਵਾਈ ਨਾਲ ਜੋੜਿਆ ਗਿਆ ਸੀ ਅਤੇ ਇਸ ਦਵਾਈ ਨੂੰ 160 ਦੇ ਦਹਾਕੇ 'ਚ ਰੋਕ ਲਗਾ ਦਿਤੀ ਗਈ ਸੀ।