
ਇਹ ਚੀਨ ਦਾ ਦੂਜਾ ਟੀਕਾ ਹੈ ਜਿਸ ਨੂੰ ਡਬਲਯੂ.ਐੱਚ.ਓ. ਨੇ ਮਨਜ਼ੂਰੀ ਦਿੱਤੀ
ਬੀਜਿੰਗ-ਕੋਰੋਨਾ ਵਾਇਰਸ ਦੀ ਲਾਗ ਨੂੰ ਘੱਟ ਕਰਨ ਲਈ ਸਮੁੱਚੀ ਦੁਨੀਆ ਦੇ ਦੇਸ਼ ਤੇਜ਼ੀ ਨਾਲ ਵੈਕਸੀਨੇਸ਼ਨ ਮੁਹਿੰਮ ਚੱਲਾ ਰਹੇ ਹਨ। ਮਹਾਮਾਰੀ ਦੇ ਸ਼ੁਰੂ ਹੋਣ ਦੇ ਕੁਝ ਹੀ ਮਹੀਨਿਆਂ ਬਾਅਦ ਕਈ ਕੰਪਨੀਆਂ ਦੇ ਟੀਕੇ ਉਪਲੱਬਧ ਹੋ ਗਏ ਹਨ। ਇਸ ਦੌਰਾਨ ਵਿਸ਼ਵ ਸਿਹਤ ਸਗੰਠਨ (ਡਬਲਯੂ.ਐੱਚ.ਓ.) ਨੇ ਮੰਗਲਵਾਰ ਨੂੰ ਚੀਨ ਦੀ ਸਿਨੋਵੈਕ ਬਾਇਨਟੈਕ ਵੱਲੋਂ ਬਣਾਈ ਗਈ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਲਿਸਟ 'ਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿੱਤੀ।
Vaccination
ਇਹ ਚੀਨ ਦਾ ਦੂਜਾ ਟੀਕਾ ਹੈ ਜਿਸ ਨੂੰ ਡਬਲਯੂ.ਐੱਚ.ਓ. ਨੇ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਨੇ ਚੀਨ ਦੀ ਸਿਨੋਫਾਰਮ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਮਾਹਰਾਂ ਨੇ ਇਸ ਟੀਕੇ ਨੂੰ 18 ਸਾਲ ਤੋਂ ਵਧੇਰੇ ਉਮਰ ਦੇ ਬਾਲਗਾਂ ਨੂੰ ਲਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।
Vaccine
ਇਸ ਦੀ ਪਹਿਲੀ ਅਤੇ ਦੂਜੀ ਖੁਰਾਕ 'ਚ ਚਾਰ ਹਫਤਿਆਂ ਦਾ ਅੰਤਰ ਰੱਖਿਆ ਜਾਵੇਗਾ। ਕਿਹਾ ਇਹ ਵੀ ਗਿਆ ਹੈ ਕਿ ਇਹ ਵੈਕਸੀਨ ਜਿੰਨੀ ਬਾਲਗਾਂ 'ਤੇ ਲਾਭਕਾਰੀ ਹੈ ਉਨ੍ਹੀਂ ਹੀ ਬਜ਼ੁਰਗਾਂ 'ਤੇ ਵੀ ਅਸਰਦਾਰ ਹੈ।ਇਸ ਵੈਕਸੀਨ ਦੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ 'ਚ ਵਿਗਿਆਨੀਆਂ ਨੇ ਇਸ ਨੂੰ ਵਾਇਰਸ 'ਤੇ 51 ਤੋਂ 84 ਫੀਸਦੀ ਅਸਰਦਾਰ ਪਾਇਆ ਹੈ।
vaccine
ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਨੇ 12 ਮਈ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਇਹ ਵੈਕਸੀਨ 1 ਲੱਖ 20 ਹਜ਼ਾਰ ਸਿਹਤ ਕਰਮਚਾਰੀਆਂ ਨੂੰ ਲੱਗਾ ਦਿੱਤੀ ਗਈ ਹੈ। ਸਿਨੋਵੈਕ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ 94 ਫੀਸਦੀ ਤੱਕ ਅਸਰਦਾਰ ਪਾਇਆ ਹੈ। ਸਿਨੋਵੈਕ ਮੁਤਾਬਕ ਉਸ ਨੇ ਮਈ ਤੱਕ ਇਸ ਵੈਕਸੀਨ ਦੀ ਦੇਸ਼ ਅਤੇ ਵਿਦੇਸ਼ 'ਚ ਕਰੀਬ 60 ਕਰੋੜ ਟੀਕਿਆਂ ਦੀ ਸਪਲਾਈ ਕੀਤੀ ਹੈ।
vaccine
ਡਬਲਯੂ.ਐੱਚ.ਓ. ਸਹਾਇਕ ਜਨਰਲ ਡਾਇਰੈਕਟਰ ਡਾ. ਮਾਰੀਆਂਜੇਲ ਸਿਮਾਓ ਨੇ ਕਿਹਾ ਕਿ ਦੁਨੀਆ ਨੂੰ ਕਈ ਕੋਵਿਡ-19 ਟੀਕਿਆਂ ਦੀ ਸਖਤ ਜ਼ਰੂਰਤ ਹੈ। ਅਸੀਂ ਨਿਰਮਾਤਾਵਾਂ ਤੋਂ ਕੋਵੈਕਸ ਪ੍ਰੋਗਰਾਮ 'ਚ ਹਿੱਸਾ ਲੈਣ, ਆਪਣੇ ਗਿਆਨ ਅਤੇ ਅੰਕੜਿਆਂ ਨੂੰ ਸਾਂਝਾ ਕਰਨ ਅਤੇ ਮਹਾਮਾਰੀ ਨੂੰ ਕੰਟਰੋਲ 'ਚ ਲਿਆਉਣ 'ਚ ਯੋਗਦਾਨ ਕਰਨ ਦੀ ਅਪੀਲ ਕਰਦੇ ਹਾਂ। ਡਬਲਯੂ.ਐੱਚ.ਓ. ਨੇ ਸੱਤ ਮਈ ਨੂੰ ਐਮਰਜੈਂਸੀ ਇਸਤੇਮਾਲ ਲਈ ਚੀਨ ਦੇ ਸਿਨੋਫਾਰਮ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।