India-Maldives row: ਮਾਲਦੀਵ ਨੇ ਭਾਰਤ ’ਤੇ ਨਵੇਂ ਦੋਸ਼ ਲਾਏ; ਤਿੰਨ ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਸਵਾਰ ਹੋਣ ਦੀ ਘਟਨਾ ਬਾਰੇ ਮੰਗੇ ਵੇਰਵੇ
Published : Feb 3, 2024, 6:59 pm IST
Updated : Feb 3, 2024, 6:59 pm IST
SHARE ARTICLE
File Image
File Image

ਉਸ ਦੇ ਇਲਾਕੇ ’ਚ ਤੱਟ ਰੱਖਿਅਕ ਫ਼ੋਰਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ

India-Maldives row: ਮਾਲਦੀਵ ਸਰਕਾਰ ਨੇ ਰਸਮੀ ਤੌਰ ’ਤੇ ਭਾਰਤ ਸਰਕਾਰ ਨੂੰ ਉਸ ਘਟਨਾ ਦਾ ਵਿਆਪਕ ਵੇਰਵਾ ਦੇਣ ਦੀ ਬੇਨਤੀ ਕੀਤੀ ਹੈ, ਜਿਸ ਵਿਚ ਭਾਰਤੀ ਤੱਟ ਰੱਖਿਅਕ ਫ਼ੋਰਸ ਦੇ ਜਵਾਨ ਕਥਿਤ ਤੌਰ ’ਤੇ ਟਾਪੂ ਦੇਸ਼ ਦੇ ਆਰਥਕ ਖੇਤਰ ਵਿਚ ਕੰਮ ਕਰ ਰਹੇ ਤਿੰਨ ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਸਵਾਰ ਹੋਏ ਸਨ।

ਪਿਛਲੇ ਸਾਲ ਨਵੰਬਰ ਵਿਚ ਮਾਲਦੀਵ ਵਿਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਵਿਚ ਇਹ ਤਾਜ਼ਾ ਘਟਨਾ ਹੈ। ਮੁਇਜ਼ੂ ਨੂੰ ਵਿਆਪਕ ਤੌਰ ’ਤੇ ਚੀਨ ਪੱਖੀ ਨੇਤਾ ਵਜੋਂ ਵੇਖਿਆ ਜਾਂਦਾ ਹੈ। ਮਾਲਦੀਵ ਦੇ ਦੋਸ਼ਾਂ ’ਤੇ ਭਾਰਤ ਸਰਕਾਰ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਲਦੀਵ ਦੇ ਰੱਖਿਆ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਦਾਅਵਾ ਕੀਤਾ ਕਿ 31 ਜਨਵਰੀ ਨੂੰ ਭਾਰਤੀ ਫੌਜ ਨੇ ਮਾਲਦੀਵ ਦੇ ਵਿਸ਼ੇਸ਼ ਆਰਥਕ ਖੇਤਰ (ਈ.ਈ.ਜੇਡ.) ਦੇ ਅੰਦਰ ਮੱਛੀ ਫੜਨ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਮਾਲਦੀਵ ਦੀ ਇਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਰੋਕਿਆ ਜੋ ਧੀਡੋ ਹਾ ਅਲੀਫੂ ਅਟੋਲ ਤੋਂ 72 ਸਮੁੰਦਰੀ ਮੀਲ ਉੱਤਰ-ਪੂਰਬ ਵਿਚ ਸਥਿਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜੀ ਸਬੰਧਤ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਗ਼ੈਰ ਮਾਲਦੀਵ ਦੇ ਈ.ਈ.ਜੇਡ. ਦੇ ਅੰਦਰ ਮੱਛੀ ਫੜਨ ਵਾਲੀਆਂ ਤਿੰਨ ਕਿਸ਼ਤੀਆਂ ’ਤੇ ਸਵਾਰ ਹੋ ਗਏ, ਜਿਸ ਨਾਲ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਹੋਈ।

ਇਸ ਦੇ ਨਤੀਜੇ ਵਜੋਂ ਮਾਲਦੀਵ ਸਰਕਾਰ ਨੇ ਵਿਦੇਸ਼ ਮੰਤਰਾਲੇ ਰਾਹੀਂ ਇਕ ਅਧਿਕਾਰਤ ਪਹਿਲ ਕੀਤੀ ਹੈ ਅਤੇ ਭਾਰਤ ਸਰਕਾਰ ਤੋਂ ਘਟਨਾ ਦਾ ਵਿਆਪਕ ਵੇਰਵਾ ਮੰਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਤੱਟ ਰੱਖਿਅਕ ਜਹਾਜ਼ 246 ਅਤੇ ਭਾਰਤੀ ਤੱਟ ਰੱਖਿਅਕ ਜਹਾਜ਼ 253 ਦੀਆਂ ਬੋਰਡਿੰਗ ਟੀਮਾਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ’ਤੇ ਸਵਾਰ ਵਿਅਕਤੀਆਂ ਤੋਂ ਪੁੱਛ-ਪੜਤਾਲ ਕਰਨ ਲਈ ਜ਼ਿੰਮੇਵਾਰ ਸਨ।

 (For more Punjabi news apart from Maldives Asks India For Report On Coast Guards Boarding 3 Fishing Vessels, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement