ਕੀ ਭਾਰਤ ਸਾਨੂੰ ਬੇਵਕੂਫ਼ ਸਮਝਦਾ ਹੈ? ਹੁਣ ਨਹੀਂ ਚੱਲੇਗਾ ਇਹ ਸਿਲਸਿਲਾ : ਟਰੰਪ
Published : Mar 3, 2019, 4:09 pm IST
Updated : Mar 3, 2019, 4:09 pm IST
SHARE ARTICLE
Donald Trump
Donald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਵਿਚ ਟੈਰਿਫ਼ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਵਿਚ ਟੈਰਿਫ਼ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇਕ ਬਾਈਕ ਉਤੇ ਭਾਰਤ 100 ਫ਼ੀ ਸਦੀ ਟੈਰਿਫ਼ ਵਸੂਲਦਾ ਹੈ, ਜਦੋਂ ਕਿ ਉਥੋਂ ਆਉਣ ਵਾਲੇ ਇਸੇ ਤਰ੍ਹਾਂ ਦੇ ਸਾਮਾਨ ਉਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। ਟਰੰਪ ਨੇ ਕਿਹਾ ਕਿ ਉਹ ਵੀ ਭਾਰਤ ਤੋਂ ਆਉਣ ਵਾਲੇ ਸਮਾਨ ਉਤੇ ਇਸ ਅਨਪਾਤ ਵਿਚ ਟੈਰਿਫ਼ ਲਾਉਣਗੇ।

ਮੇਰੀਲੈਂਡ ਵਿਚ ਕੰਜਰਵੇਟਿਵ ਪਾਲੀਟਿਕਲ ਐਕਸ਼ਨ ਕਾਨਫਰੰਸ (ਸੀਪੀਏਸੀ) ਵਿਚ ਅਮਰੀਕੀ ਰਾਸ਼ਟਰਪਤੀ ਨੇ ਸਵਾਲ ਕੀਤਾ, ਕੀ ਭਾਰਤ ਸਾਨੂੰ ਮੂਰਖ ਸਮਝਦਾ ਹੈ? ਟਰੰਪ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਸਾਰਾ ਵਿਸ਼ਵ ਅਮਰੀਕਾ ਦਾ ਸਨਮਾਨ ਕਰਦਾ ਹੈ। ਅਸੀ ਇਕ ਦੇਸ਼ ਨੂੰ ਅਪਣੇ ਸਮਾਨ ਉਤੇ 100 ਟੈਰਿਫ਼ ਦਈਏ ਅਤੇ ਉਨ੍ਹਾਂ ਦੇ ਇਸੇ ਤਰ੍ਹਾਂ ਦੇ ਸਾਮਾਨ ਉਤੇ ਸਾਨੂੰ ਕੁਝ ਨਾ ਮਿਲੇ, ਇਹ ਸਿਲਸਿਲਾ ਹੁਣ ਅੱਗੇ ਨਹੀਂ ਚੱਲੇਗਾ।

ਭਾਰਤ ਦੇ ਵਪਾਰ ਅਤੇ ਨਿਵੇਸ਼ ਨੀਤੀਆਂ ਦੇ ਵਿਰੁਧ ਇਕ ਵੱਡਾ ਕਦਮ ਚੁੱਕਦੇ ਹੋਏ ਅਮਰੀਕਾ ਨੇ ਅਪਣੀ ਜ਼ੀਰੋ ਟੈਰਿਫ਼ ਨੀਤੀ ਨੂੰ ਖਤਮ ਕਰਨ ਲਈ 6 ਫਰਵਰੀ ਨੂੰ ਮੰਥਨ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਤਹਿਤ ਭਾਰਤ ਵਲੋਂ ਬਰਾਮਦ ਹੋਣ ਵਾਲੇ ਸਾਮਾਨ ਉਤੇ ਟੈਰਿਫ਼ ਨਹੀਂ ਲਿਆ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਹਿ ਰਹੇ ਹਨ ਕਿ ਵਿਦੇਸ਼ੀ ਕੰਪਨੀਆਂ ਮੇਕ ਇਨ ਇੰਡੀਆ ਵਿਚ ਨਿਵੇਸ਼ ਕਰਨ ਲਈ ਅੱਗੇ ਆਉਣ।

ਇਸ ਨਾਲ ਭਾਰਤ ਨੂੰ ਮੈਨਿਊਫੈਕਚਰਿੰਗ ਨਾਬ ਬਣਨ ਵਿਚ ਮਦਦ ਮਿਲੇਗੀ ਉਥੇ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਪਰ ਟਰੰਪ ਇਸ ਤੋਂ ਉਲਟ ਅਪਣੀਆਂ ਕੰਪਨੀਆਂ ਨੂੰ ਵਾਰ-ਵਾਰ ਅਮਰੀਕਾ ਵਾਪਸ ਬੁਲਾਉਣ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਮੇਕ ਅਮਰੀਕਾ, ਗਰੇਟ ਅਗੇਨ ਅਭਿਆਨ ਦਾ ਹਿੱਸਾ ਬਣਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement