ਮੋਗਾਦਿਸ਼ੂ 'ਚ ਕਾਰ ਬੰਬ ਧਮਾਕਾ, 6 ਮੌਤਾਂ
Published : Sep 3, 2018, 9:52 am IST
Updated : Sep 3, 2018, 11:40 am IST
SHARE ARTICLE
Victims
Victims

ਮੋਗਾਦਿਸ਼ੂ 'ਚ ਐਤਵਾਰ ਨੂੰ ਸਥਾਨਕ ਸਰਕਾਰੀ ਦਫ਼ਤਰ 'ਚ ਇਕ ਆਤਮਘਾਤੀ ਕਾਰ ਦੇ ਟਕਰਾਉਣ ਤੋਂ ਬਾਅਦ ਹੋਏ ਧਮਾਕੇ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ..............

ਮੋਗਾਦਿਸ਼ੂ : ਮੋਗਾਦਿਸ਼ੂ 'ਚ ਐਤਵਾਰ ਨੂੰ ਸਥਾਨਕ ਸਰਕਾਰੀ ਦਫ਼ਤਰ 'ਚ ਇਕ ਆਤਮਘਾਤੀ ਕਾਰ ਦੇ ਟਕਰਾਉਣ ਤੋਂ ਬਾਅਦ ਹੋਏ ਧਮਾਕੇ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ। ਕਾਰ ਬੰਬ ਧਮਾਕੇ ਨਾਲ ਇਮਾਰਤ ਤੇ ਕੁਰਾਨਿਕ ਸਕੂਲ ਦਾ ਪਿੱਛਲਾ ਹਿੱਸਾ ਨੁਕਸਾਨਿਆ ਗਿਆ। ਪੁਲਿਸ ਅਧਿਕਾਰੀ ਅਬਦੁੱਲਾਹੀ ਹੁਸੈਨ ਨੇ ਦੱਸਿਆ ਵਿਸਫ਼ੋਟਕਾਂ ਨਾਲ ਲੱਦੀ ਕਾਰ ਨੇ ਮੋਗਾਦਿਸ਼ੂ 'ਚ ਹਵਲਵਾਡਗ ਜ਼ਿਲ੍ਹਾ ਦਫ਼ਤਰ 'ਚ ਟੱਕਰ ਮਾਰੀ, ਜਿਸ 'ਚ ਜਵਾਨਾਂ, ਨਾਗਰਿਕਾਂ ਤੇ ਆਤਮਘਾਤੀ ਹਮਲਾਵਰ ਸਣੇ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ।

ਉਨ੍ਹਾਂ ਨੇ ਦੱਸਿਆ ਕਿ ਹਮਲੇ ਦੇ ਸਮੇਂ ਸਕੂਲ ਖੁੱਲ੍ਹਾ ਸੀ ਪਰ ਗਨੀਮਤ ਰਹੀ ਕਿ ਉਸ ਵੇਲੇ ਜ਼ਿਆਦਾਤਰ ਵਿਦਿਆਰਥੀ ਸਕੂਲ ਦੀ ਇਮਾਰਤ ਤੋਂ ਨਿਕਲਕੇ ਖੁੱਲ੍ਹੇ ਮੈਦਾਨ 'ਚ ਸਨ। ਹਮਲੇ ਨੂੰ ਅੰਜਾਮ ਦੇਣ ਵਾਲੇ ਇਸਲਾਮੀ ਅਤਿਵਾਦੀ ਸਮੂਹ ਅਲ ਸ਼ਬਾਬ ਨੇ ਕਿਹਾ ਕਿ ਹਵਲਵਡਾਗ ਜ਼ਿਲ੍ਹਾ ਦਫ਼ਤਰ ਦੇ ਪਿਛਲੇ ਹਿੱਸੇ 'ਤੇ ਹਮਲਾ ਹੋਇਆ, ਜਿਸ ਨਾਲ ਨੇੜੇ ਦੀ ਮਸਜਿਦ ਦੀ ਛੱਤ ਤੇ ਨੇੜੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।

ਇਕ ਚਸ਼ਮਦੀਦ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਅਜੇ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀ ਛੱਤ ਤੱਕ ਉਡ ਗਈ ਤੇ ਨੇੜੇ ਦੇ ਘਰ ਵੀ ਨੁਕਸਾਨੇ ਗਏ।  (ਏਜੰਸੀ)

Location: Somalia, Banaadir, Mogadishu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement