
ਕਾਂਗਰਸ ਨੇ 181 ਸਾਲ ਬਾਅਦ ਹਿਜ਼ਾਬ ਪਾਉਣ ਤੋਂ ਪਾਬੰਦੀ ਹਟਾਉਣ ਲਈ ਵੋਟ ਕੀਤਾ, ਤਾਂ ਕਿ 116ਵੇਂ ਸਦਨ ਵਿਚ ਸਾਰੇ ਸ਼ਾਮਲ ਹੋ ਸਕਣ।
ਵਾਸ਼ਿੰਗਟਨ : ਅਮਰੀਕੀ ਸੰਸਦ ਕਾਂਗਰਸ ਵਿਚ ਸਿਰ ਢੱਕ ਕੇ ਆਉਣ 'ਤੇ 181 ਸਾਲ ਪਹਿਲਾਂ ਲਗਾਈ ਗਈ ਰੋਕ ਹਟਾ ਲਈ ਗਈ ਹੈ। ਇਹ ਫ਼ੈਸਲਾ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ ਕੀਤਾ। ਮੱਧਵਰਤੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਦੋ ਮੁਸਲਮਾਨ ਔਰਤਾਂ ਫ਼ੈਸਲੇ ਵਾਲੇ ਦਿਨ ਹੀ ਹਿਜ਼ਾਬ ਦੇ ਨਾਲ ਸਦਨ ਵਿਚ ਪਹੁੰਚੀਆਂ। ਜ਼ਿਕਰਯੋਗ ਹੈ ਕਿ 1837 ਵਿਚ ਕਾਂਗਰਸ ਵਿਚ ਹਿਜ਼ਾਬ ਪਾਉਣ 'ਤੇ ਪਾਬੰਦੀ ਲਗਾ ਦਿਤੀ ਗਈ ਸੀ। ਰਸ਼ੀਦਾ ਤਲੈਬ ਮਿਸ਼ਿਗਨ ਅਤੇ ਇਲਹਾਨ ਉਮਰ ਮਿਨੇਸੋਟਾ ਦੀ ਸੰਸਦ ਮੰਤਰੀ ਚੁਣੀਆਂ ਗਈਆਂ ਹਨ।
U.S. House of Representatives
ਇਹ ਦੋਨੋਂ ਡੈਮੋਕ੍ਰੇਟਸ ਹਿਜ਼ਾਬ ਪਾਉਂਦੀਆਂ ਹਨ। ਉਮਰ ਨੇ ਇਸ ਬਦਲਾਅ ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ 181 ਸਾਲ ਬਾਅਦ ਹਿਜ਼ਾਬ ਪਾਉਣ ਤੋਂ ਪਾਬੰਦੀ ਹਟਾਉਣ ਲਈ ਵੋਟ ਕੀਤਾ, ਤਾਂ ਕਿ 116ਵੇਂ ਸਦਨ ਵਿਚ ਸਾਰੇ ਸ਼ਾਮਲ ਹੋ ਸਕਣ। ਉਹਨਾਂ ਕਿਹਾ ਕਿ ਮੈਂ ਅਪਣੇ ਸਵਾਗਤ ਦੇ ਲਈ ਅਪਣੇ ਸਾਥੀਆਂ ਦਾ ਧੰਨਵਾਦ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੁਸਲਮਾਨਾਂ 'ਤੇ ਲਗੀਆਂ ਉਹ ਬਾਕੀ ਪਾਬੰਦੀਆਂ ਵੀ ਹਟਾਈਆਂ ਜਾਣ, ਜੋ ਇਹਨਾਂ ਨੂੰ ਅਮਰੀਕੀਆਂ ਤੋਂ ਵੱਖ ਕਰਦੀਆਂ ਹਨ।
Speaker Nancy Pelosi with Rep. Rashida Tlaib
ਇਲਹਾਨ 14 ਸਾਲ ਦੀ ਉਮਰ ਵਿਚ ਸੋਮਾਲੀਆ ਤੋਂ ਸ਼ਰਨਾਰਥੀ ਦੇ ਤੌਰ 'ਤੇ ਅਮਰੀਕਾ ਆਏ ਸਨ। ਸਪੀਕਰ ਨੈਂਸੀ ਪੇਲੋਸੀ ਅਤੇ ਸਦਨ ਨਿਯਮ ਕਮੇਟੀ ਦੇ ਚੇਅਰਮੈਨ ਮੈਕਗਵਰਨ ਨੇ ਇਲਹਾਨ ਦੀ ਮੰਗ ਨੂੰ ਕਬੂਲ ਕਰਦੇ ਹੋਏ ਇਸ ਨੂੰ ਨਿਯਮਾਂ ਦੇ ਪੈਕੇਜ ਵਿਚ ਸ਼ਾਮਲ ਕੀਤਾ ਸੀ। ਪੈਕੇਜ ਨੂੰ ਪ੍ਰਵਾਨਗੀ ਮਿਲਣ ਨਾਲ ਇਲਹਾਨ ਲਈ ਰਾਹ ਸੌਖੀ ਹੋ ਗਈ ਅਤੇ ਉਹ ਸਦਨ ਵਿਚ ਹਿਜ਼ਾਬ ਪਾਉਣ ਵਾਲੀ ਪਹਿਲੀ ਔਰਤ ਬਣੀ।
United States Congress
ਉਹਨਾਂ ਨੇ ਕੁਰਾਨ 'ਤੇ ਹੱਥ ਰੱਖ ਕੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਵੀ ਚੁੱਕੀ। ਦੱਸ ਦਈਏ ਕਿ 1837 ਵਿਚ ਹੇਠਲੇ ਸਦਨ ਨੇ ਮਾਮੂਲੀ ਬਹਿਸ ਤੋਂ ਬਾਅਦ ਹੀ ਕਾਂਗਰਸ ਵਿਚ ਕਿਸੇ ਵੀ ਤਰ੍ਹਾਂ ਸਿਰ ਢੱਕਣ 'ਤੇ ਰੋਕ ਲਗਾ ਦਿਤੀ ਸੀ। ਉਸ ਵੇਲੇ ਇਹ ਤਰਕ ਦਿਤਾ ਗਿਆ ਸੀ ਕਿ ਕਿਉਂਕਿ ਔਰਤਾਂ ਸੰਸਦ ਮੰਤਰੀ ਨਹੀਂ ਹਨ ਤਾਂ ਸਦਨ ਵਿਚ ਪੁਰਸ਼ਾਂ 'ਤੇ ਟੋਪੀ ਪਾਉਣ 'ਤੇ ਰੋਕ ਲਗਾਈ ਜਾਵੇ। ਇਸ ਨਾਲ ਅਮਰੀਕਾ ਅਤੇ ਬ੍ਰਿਟੇਨ ਦੀ ਸੰਸਦ ਵਿਚ ਇਕਸਾਰਤਾ ਨਜ਼ਰ ਆਉਂਦੀ ਹੈ।