
ਸਿਆਸੀ ਆਗੂ ਕਰ ਰਹੇ ਨਸ਼ਿਆਂ ਨੂੰ ਰੋਕਣ ਦੇ ਵੱਡੇ-ਵੱਡੇ ਵਾਅਦੇ
ਨਿਊਯਾਰਕ: ਅਮਰੀਕਾ ਵਿਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਮੌਤ ਦਾ ਮੁੱਖ ਕਾਰਨ ਫੈਂਟਾਨਿਲ ਦੀ ਓਵਰਡੋਜ਼ ਦਸਿਆ ਜਾ ਰਿਹਾ ਹੈ। ਇਹ ਇਕ ਸਿੰਥੈਟਿਕ ਡਰੱਗ ਹੈ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰ ਰਹੇ ਰਿਪਬਲਿਕਨ ਪਾਰਟੀ ਦੇ ਕਈ ਉਮੀਦਵਾਰ ਅਪਣੇ ਚੋਣ ਭਾਸ਼ਣਾਂ ਅਤੇ ਬਹਿਸਾਂ ਵਿਚ ਨਸ਼ਿਆਂ ਨੂੰ ਰੋਕਣ ਦੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ। ਮੀਡੀਆ ਰੀਪੋਰਟ ਮੁਤਾਬਕ ਜ਼ਿਆਦਾਤਰ ਰਿਪਬਲਿਕਨ ਫੈਂਟਾਨਿਲ ਲਈ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਸਥਿਤੀ ਵੱਖਰੀ ਹੈ।
ਇਹ ਵੀ ਪੜ੍ਹੋ: 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਡਰੱਗ ਕੰਟਰੋਲ ਅਫ਼ਸਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਸਪੈਂਡ
ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਨੁਸਾਰ, ਅਮਰੀਕਾ ਵਿਚ ਫੈਂਟਾਨਿਲ ਦਾ ਇਕ ਵੱਡਾ ਹਿੱਸਾ ਚੋਰੀ-ਛੁਪੇ ਪੋਰਟਾਂ ਰਾਹੀਂ ਆ ਰਿਹਾ ਹੈ। ਦੂਜੇ ਪਾਸੇ ਕਈ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਅਪਣੇ ਬੱਚੇ ਗੁਆ ਦਿਤੇ ਹਨ। ਨਿਊ ਹੈਂਪਸ਼ਾਇਰ ਦੀ ਐਂਡਰੀਆ ਕੇਹਿਲ ਦੇ 19 ਸਾਲਾ ਬੇਟੇ ਟਾਈਲਰ ਦੀ ਫੈਂਟਾਨਿਲ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਐਂਡਰੀਆ ਦਾ ਕਹਿਣਾ ਹੈ ਕਿ ਹਰ ਕੋਈ ਵਾਅਦੇ ਕਰਦਾ ਹੈ, ਪਰ ਸਾਨੂੰ ਅਜਿਹੇ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਡਰੱਗ ਗੈਂਗਾਂ 'ਤੇ ਸ਼ਿਕੰਜਾ ਕੱਸ ਸਕੇ।
ਇਹ ਵੀ ਪੜ੍ਹੋ: 15 ਮਾਮਲਿਆਂ ਵਿਚ ਨਾਮਜ਼ਦ ਨਸ਼ਾ ਤਸਕਰ ਦੀ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ
ਦੱਖਣੀ ਕੈਰੋਲੀਨਾ ਦੀ ਗਵਰਨਰ ਨਿੱਕੀ ਹੈਲੀ ਨੇ ਕਿਹਾ ਕਿ ਇਰਾਕ, ਵੀਅਤਨਾਮ ਅਤੇ ਅਫ਼ਗਾਨਿਸਤਾਨ ਦੀਆਂ ਜੰਗਾਂ ਵਿਚ ਮਾਰੇ ਗਏ ਅਮਰੀਕੀਆਂ ਦੀ ਮੌਤ ਫੈਂਟਾਨਿਲ ਨਾਲ ਹੋਈ ਹੈ। ਉਨ੍ਹਾਂ ਨੇ ਡਰੱਗ ਗਰੋਹਾਂ ਵਿਰੁਧ ਕਾਰਵਾਈ ਕਰਨ ਲਈ ਸਪੈਸ਼ਲ ਆਪਰੇਸ਼ਨ ਫੋਰਸ ਭੇਜਣ ਦਾ ਵਾਅਦਾ ਕੀਤਾ ਹੈ। ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਕਿਹਾ ਕਿ ਫੈਂਟਾਨਿਲ ਦੀ ਓਵਰਡੋਜ਼ ਦੇ ਮਾਮਲਿਆਂ ਵਿਚ ਬਿਹਤਰ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਨਸ਼ਿਆਂ ਨੂੰ ਰੋਕਣ ਲਈ ਬੰਦਰਗਾਹਾਂ 'ਤੇ ਨੈਸ਼ਨਲ ਗਾਰਡ ਦੀਆਂ ਟੁਕੜੀਆਂ ਭੇਜਣ ਦੀ ਸਿਫਾਰਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦੇਸ਼ ਦੇ 6 ਸੂਬਿਆਂ ਵਿਚ ਪਰਾਲੀ ਸਾੜਨ ਦੇ 682 ਮਾਮਲੇ ਦਰਜ; ਪੰਜਾਬ ‘ਚ 456 ਮਾਮਲੇ
ਫਲੋਰੀਡਾ ਦੇ ਗਵਰਨਰ ਰੋਨ ਡੀਸੈਟਿਸ ਨੇ ਅਪਣੇ ਭਾਸ਼ਣ ਵਿਚ ਫੈਂਟਾਨਿਲ ਡਰੱਗਜ਼ ਬਾਰੇ ਗੱਲ ਕੀਤੀ, ਇਥੋਂ ਤਕ ਕਿ ਕਾਰਟੈਲਾਂ 'ਤੇ ਕਾਰਵਾਈ ਕਰਨ ਲਈ ਫੌਜ ਨੂੰ ਮੈਕਸੀਕੋ ਭੇਜਣ ਦੀ ਸਹੁੰ ਖਾਧੀ। ਡੀਸੈਂਟਿਸ ਨੇ ਨਸ਼ਾ ਤਸਕਰਾਂ ਨੂੰ ਗੋਲੀ ਮਾਰਨ ਦਾ ਵਾਅਦਾ ਵੀ ਕੀਤਾ ਹੈ। ਪਿਛਲੀਆਂ ਚੋਣਾਂ ਵਿਚ ਡੋਨਾਲਡ ਟਰੰਪ ਨੇ ‘ਨਸ਼ੇ ਰੋਕਣ’ ਲਈ ਨਿਊ ਹੈਂਪਸ਼ਾਇਰ ਵਿਚ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਟਰੰਪ ਦਾ ਕਾਰਜਕਾਲ ਖਤਮ ਹੋ ਗਿਆ ਪਰ ਨਸ਼ਿਆਂ ਦੀ ਸਪਲਾਈ ਹੋਰ ਵਧ ਗਈ। ਇੰਨਾ ਹੀ ਨਹੀਂ ਬਾਜ਼ਾਰ 'ਚ ਹੈਰੋਇਨ ਦੀ ਥਾਂ ਸਸਤੀ ਸਿੰਥੈਟਿਕ ਡਰੱਗ ਫੈਂਟਾਨਿਲ ਨੇ ਲੈ ਲਈ। ਇਸ ਵਾਰ ਟਰੰਪ ਪ੍ਰਚਾਰ ਮੁਹਿੰਮ ਵਿਚ ਕਹਿ ਰਹੇ ਹਨ ਕਿ ਉਹ ਨਸ਼ੇ ਦੇ ਸੌਦਾਗਰਾਂ ਨੂੰ ਗੋਲੀ ਮਾਰਨ ਦਾ ਹੁਕਮ ਦੇਣਗੇ।
ਇਹ ਵੀ ਪੜ੍ਹੋ: ਸ਼ਿਖਰ ਧਵਨ ਦੇ ਤਲਾਕ ’ਤੇ ਅਦਾਲਤ ਨੇ ਲਗਾਈ ਮੋਹਰ; ਪੁੱਤ ਦੀ ਕਸਟਡੀ ਬਾਰੇ ਫਿਲਹਾਲ ਕੋਈ ਫ਼ੈਸਲਾ ਨਹੀਂ
ਜੋਅ ਬਾਇਡਨ ਪ੍ਰਸ਼ਾਸਨ ਨੇ ਫੈਂਟਾਨਿਲ ਦੀ ਓਵਰਡੋਜ਼ ਲਈ ਇਮੀਗ੍ਰੇਸ਼ਨ ਸਖਤੀ ਅਤੇ ਡਾਕਟਰੀ ਸਹੂਲਤਾਂ 'ਤੇ ਜ਼ੋਰ ਦਿਤਾ ਹੈ। ਮਾਰਚ ਵਿਚ ਉਨ੍ਹਾਂ ਨੇ ਨਾਰਕਨ ਨੋਜ਼ਲ ਸਪਰੇਅ ਦੀ ਵਿਕਰੀ ਨੂੰ ਮਨਜ਼ੂਰੀ ਦਿਤੀ, ਜੋ ਡਰੱਗ ਦੀ ਓਵਰਡੋਜ਼ ਦੇ ਪ੍ਰਭਾਵਾਂ ਨੂੰ ਘਟਾਉਂਦੀ ਹੈ। ਸਰਕਾਰ ਨੇ ਬੰਦਰਗਾਹਾਂ 'ਤੇ ਮਾਲ ਦੀ ਜਾਂਚ ਤੇਜ਼ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਫੜੇ ਗਏ ਲੋਕਾਂ ਲਈ ਸਖ਼ਤ ਜੁਰਮਾਨੇ ਦਾ ਭਰੋਸਾ ਦਿਤਾ ਹੈ।