ਸ਼ਿਖਰ ਧਵਨ ਦੇ ਤਲਾਕ ’ਤੇ ਅਦਾਲਤ ਨੇ ਲਗਾਈ ਮੋਹਰ; ਪੁੱਤ ਦੀ ਕਸਟਡੀ ਬਾਰੇ ਫਿਲਹਾਲ ਕੋਈ ਫ਼ੈਸਲਾ ਨਹੀਂ
Published : Oct 5, 2023, 9:08 am IST
Updated : Oct 5, 2023, 9:08 am IST
SHARE ARTICLE
Shikhar Dhawan gets divorce from wife
Shikhar Dhawan gets divorce from wife

ਅਦਾਲਤ ਨੇ ਮੰਨਿਆ- ਪਤਨੀ ਨੇ ਕੀਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਬੇਟੇ ਤੋਂ ਰੱਖਿਆ ਦੂਰ


 

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦਾ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਮੰਨਿਆ ਕਿ ਆਇਸ਼ਾ ਨੇ ਧਵਨ ਨੂੰ ਮਾਨਸਿਕ ਬੇਰਹਿਮੀ ਦਾ ਸ਼ਿਕਾਰ ਬਣਾਇਆ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ 'ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ 'ਤੇ ਸਵੀਕਾਰ ਕਰ ਲਿਆ ਕਿ ਪਤਨੀ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਉਹ ਅਪਣਾ ਬਚਾਅ ਕਰਨ 'ਚ ਅਸਫਲ ਰਹੀ। ਦੱਸ ਦੇਈਏ ਕਿ ਧਵਨ ਆਇਸ਼ਾ ਤੋਂ ਦਸ ਸਾਲ ਛੋਟੇ ਹਨ।

ਇਹ ਵੀ ਪੜ੍ਹੋ: ਯੂਆਪਾ ਕਾਨੂੰਨ ਪੱਤਰਕਾਰਾਂ ਉਤੇ ਲਾਗੂ ਕਰਨਾ ਤੇ ਜਨਤਾ ਦਾ ਚੁਪ ਰਹਿਣਾ ਲੋਕ-ਰਾਜ ਲਈ ਚੰਗੀ ਖ਼ਬਰ ਨਹੀਂ!  

ਜੱਜ ਹਰੀਸ਼ ਕੁਮਾਰ ਨੇ ਮੰਨਿਆ ਕਿ ਆਇਸ਼ਾ ਨੇ ਧਵਨ ਨੂੰ ਇਕ ਸਾਲ ਤਕ ਅਪਣੇ ਬੇਟੇ ਤੋਂ ਦੂਰ ਰੱਖ ਕੇ ਮਾਨਸਿਕ ਤਸੀਹੇ ਝੱਲਣ ਲਈ ਮਜਬੂਰ ਕੀਤਾ। ਹਾਲਾਂਕਿ ਅਦਾਲਤ ਨੇ ਬੇਟੇ ਦੀ ਕਸਟਡੀ ਬਾਰੇ ਕੋਈ ਫੈਸਲਾ ਨਹੀਂ ਦਿਤਾ। ਧਵਨ ਭਾਰਤ ਅਤੇ ਆਸਟ੍ਰੇਲੀਆ 'ਚ ਅਪਣੇ ਬੇਟੇ ਨਾਲ ਕੁਆਲਿਟੀ ਟਾਈਮ ਬਿਤਾ ਸਕਦੇ ਹਨ। ਉਸ ਨਾਲ ਵੀਡੀਉ ਕਾਲ 'ਤੇ ਗੱਲ ਕਰ ਸਕਦੇ ਹਨ।  ਅਦਾਲਤ ਨੇ ਕਿਹਾ, ਪਟੀਸ਼ਨਕਰਤਾ ਮਸ਼ਹੂਰ ਅੰਤਰਰਾਸ਼ਟਰੀ ਖਿਡਾਰੀ ਅਤੇ ਦੇਸ਼ ਦਾ ਮਾਣ ਹੈ। ਜੇਕਰ ਉਹ ਭਾਰਤ ਸਰਕਾਰ ਤੋਂ ਮਦਦ ਮੰਗਦੇ ਹਨ ਤਾਂ ਬੇਟੇ ਦੀ ਕਸਟਡੀ ਜਾਂ ਮੁਲਾਕਾਤ ਦੇ ਅਧਿਕਾਰਾਂ 'ਤੇ ਆਸਟ੍ਰੇਲੀਆ ਸਰਕਾਰ ਤੋਂ ਮਦਦ ਲੈਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਅੱਜ ਹੋਵੇਗੀ ਸੰਜੇ ਸਿੰਘ ਦੀ ਅਦਾਲਤ 'ਚ ਪੇਸ਼ੀ, ਗ੍ਰਿਫ਼ਤਾਰੀ ਵਿਰੁਧ ਭਾਜਪਾ ਮੁੱਖ ਦਫ਼ਤਰ ਦਾ ਘਿਰਾਓ ਕਰੇਗੀ ‘ਆਪ’  

ਧਵਨ ਦੀ ਪਟੀਸ਼ਨ ਮੁਤਾਬਕ ਆਇਸ਼ਾ ਨੇ ਪਹਿਲਾਂ ਭਾਰਤ ਆਉਣ ਅਤੇ ਉਸ ਨਾਲ ਰਹਿਣ ਦੀ ਗੱਲ ਕੀਤੀ ਸੀ। ਹਾਲਾਂਕਿ, ਉਸ ਨੇ ਬਾਅਦ ਵਿਚ ਅਪਣੇ ਸਾਬਕਾ ਪਤੀ ਬਾਰੇ ਅਪਣੀ ਵਚਨਬੱਧਤਾ ਕਾਰਨ ਅਪਣਾ ਬਿਆਨ ਵਾਪਸ ਲੈ ਲਿਆ। ਉਸ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ। ਉਸ ਨੇ ਅਪਣੇ ਸਾਬਕਾ ਪਤੀ ਨਾਲ ਵਾਅਦਾ ਕੀਤਾ ਸੀ ਕਿ ਉਹ ਅਪਣੀਆਂ ਧੀਆਂ ਨਾਲ ਆਸਟ੍ਰੇਲੀਆ ਵਿਚ ਹੀ ਰਹੇਗੀ। ਅਦਾਲਤ ਨੇ ਇਸ ਨੂੰ ਧਵਨ ਦੀ ਮਾਨਸਿਕ ਪ੍ਰੇਸ਼ਾਨੀ ਵੀ ਮੰਨਿਆ। ਆਇਸ਼ਾ ਧਵਨ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰਾਂ ਅਤੇ ਸਾਥੀ ਖਿਡਾਰੀਆਂ ਨੂੰ ਅਪਮਾਨਜਨਕ ਸੰਦੇਸ਼ ਭੇਜਣ ਦਾ ਦੋਸ਼ ਵੀ ਸਹੀ ਪਾਇਆ ਗਿਆ।

ਇਹ ਵੀ ਪੜ੍ਹੋ: ਭਾਜਪਾ ਸਮੇਤ ਪੰਜਾਬ ਦੀਆਂ ਸੱਭ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਦੇ ਪੱਖ ਵਿਚ ਦੁਹਰਾਇਆ ਅਪਣਾ ਸਟੈਂਡ  

ਹਾਲਾਂਕਿ ਆਇਸ਼ਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅਜਿਹੇ ਸੰਦੇਸ਼ ਸਿਰਫ ਤਿੰਨ ਲੋਕਾਂ ਨੂੰ ਭੇਜੇ ਸਨ ਪਰ ਅਦਾਲਤ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ ਸ਼ਿਖਰ ਧਵਨ ਦੇ ਇਸ ਦੋਸ਼ ਨੂੰ ਵੀ ਸਹੀ ਪਾਇਆ ਕਿ ਕੋਰੋਨਾ ਦੌਰਾਨ ਜਦੋਂ ਉਹ ਅਪਣੇ ਪਿਤਾ ਨਾਲ ਰਹਿਣਾ ਚਾਹੁੰਦੇ ਸੀ ਤਾਂ ਆਇਸ਼ਾ ਨੇ ਕਾਫੀ ਝਗੜਾ ਕੀਤਾ ਸੀ।

ਇਹ ਵੀ ਪੜ੍ਹੋ: ਲੋਕਾਂ ਦਾ ਹਮਦਰਦ ਅਤੇ ਕਈ ਪੁਸਤਕਾਂ ਦਾ ਰਚੇਤਾ ਜਗਰਾਜ ਧੌਲਾ

ਆਇਸ਼ਾ 'ਤੇ ਇਹ ਦੋਸ਼ ਵੀ ਸਹੀ ਪਾਇਆ ਗਿਆ ਕਿ ਜਦੋਂ ਉਹ ਅਪਣੇ ਬੇਟੇ ਨਾਲ ਭਾਰਤ 'ਚ ਰਹਿਣ ਆਈ ਤਾਂ ਉਸ ਨੇ ਧਵਨ ਨੂੰ ਅਪਣੀਆਂ ਦੋ ਬੇਟੀਆਂ ਦਾ ਮਹੀਨਾਵਾਰ ਖਰਚਾ ਭੇਜਣ ਲਈ ਮਜਬੂਰ ਕੀਤਾ। ਇਥੋਂ ਤਕ ਕਿ ਉਨ੍ਹਾਂ ਦੀ ਸਕੂਲ ਦੀ ਫੀਸ ਵੀ ਧਵਨ ਨੂੰ ਖੁਦ ਅਦਾ ਕਰਨੀ ਪਈ। ਅਜਿਹੇ 'ਚ ਲੰਬੇ ਸਮੇਂ ਤੋਂ ਧਵਨ ਨੇ ਉਨ੍ਹਾਂ ਨੂੰ ਹਰ ਮਹੀਨੇ ਕਰੀਬ 10 ਲੱਖ ਰੁਪਏ ਭੇਜੇ ਸਨ। ਅਦਾਲਤ ਨੇ ਇਹ ਵੀ ਪਾਇਆ ਕਿ ਆਇਸ਼ਾ ਨੇ ਜ਼ਬਰਦਸਤੀ ਦਬਾਅ ਦੇ ਕੇ ਆਸਟ੍ਰੇਲੀਆ ਵਿਚ ਧਵਨ ਦੀਆਂ ਤਿੰਨ ਜਾਇਦਾਦਾਂ ਵਿਚ 99% ਮਾਲਕੀ ਦੇ ਅਧਿਕਾਰ ਹਾਸਲ ਕੀਤੇ। ਉਹ ਦੋ ਹੋਰ ਜਾਇਦਾਦਾਂ ਦੀ ਸਾਂਝੀ ਮਾਲਕ ਵੀ ਬਣ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement