ਕਿਹਾ, ਇਸ ਵਾਰ ਚੋਣਾਂ ’ਚ ਨਾ ਤਾਂ ਕੋਈ ਬੈਨਰ ਲਗਾਇਆ ਜਾਵੇਗਾ ਅਤੇ ਨਾ ਹੀ ਲੋਕਾਂ ਨੂੰ ਚਾਹ ਪਿਲਾਈ ਜਾਵੇਗੀ
ਨਵੀਂ ਦਿੱਲੀ: ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਹ ਚੋਣ ਪ੍ਰਚਾਰ ਦੌਰਾਨ ਅਪਣੇ ਲੋਕ ਸਭਾ ਹਲਕਾ ਨਾਗਪੁਰ ਵਿਚ ਕੋਈ ਬੈਨਰ ਜਾਂ ਪੋਸਟਰ ਨਹੀਂ ਲਗਾਉਣਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਲੋਕਾਂ ਨੂੰ ਚਾਹ ਵੀ ਨਹੀਂ ਪਿਲਾਉਣਗੇ। ਮਹਾਰਾਸ਼ਟਰ ਦੇ ਵਾਸ਼ਿਮ ਵਿਚ ਤਿੰਨ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਦੇ ਉਦਘਾਟਨ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਨਾਅਰਾ ਵੀ ਦੁਹਰਾਇਆ ਜਿਸ ਵਿਚ ਉਹ ਕਹਿੰਦੇ ਹਨ, 'ਨਾ ਖਾਵਾਂਗਾ, ਨਾ ਕਿਸੇ ਨੂੰ ਖਾਣ ਦੇਵਾਂਗਾ’।
ਇਹ ਵੀ ਪੜ੍ਹੋ: ਨੌਜਵਾਨ ਨੂੰ ਅਵਾਰਾ ਪਸ਼ੂ ਨੇ ਮਾਰੀ ਟੱਕਰ, ਲੱਗੇ 12 ਟਾਂਕੇ
ਨਿਤਿਨ ਗਡਕਰੀ ਨੇ ਕਿਹਾ, "ਇਸ ਲੋਕ ਸਭਾ ਚੋਣ ਲਈ, ਮੈਂ ਫੈਸਲਾ ਕੀਤਾ ਹੈ ਕਿ ਕੋਈ ਬੈਨਰ ਜਾਂ ਪੋਸਟਰ ਨਹੀਂ ਲਗਾਇਆ ਜਾਵੇਗਾ। ਲੋਕਾਂ ਨੂੰ ਚਾਹ ਨਹੀਂ ਪਿਲਾਈ ਜਾਵੇਗੀ। ਜਿਨ੍ਹਾਂ ਨੇ ਵੋਟ ਪਾਉਣੀ ਹੈ, ਉਹ ਵੋਟ ਪਾਉਣਗੇ ਅਤੇ ਜਿਨ੍ਹਾਂ ਨੇ ਵੋਟ ਨਹੀਂ ਪਾਉਣੀ ਹੈ, ਉਹ ਨਹੀਂ ਪਾਉਣਗੇ। ਨਾ ਮੈਂ ਰਿਸ਼ਵਤ ਲਵਾਂਗਾ ਅਤੇ ਨਾ ਹੀ ਕਿਸੇ ਨੂੰ ਲੈਣ ਦਿਆਂਗਾ। ਮੈਨੂੰ ਭਰੋਸਾ ਹੈ ਕਿ ਮੈਂ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਨ ਦੇ ਯੋਗ ਹੋਵਾਂਗਾ।"
ਇਹ ਵੀ ਪੜ੍ਹੋ: ਦੰਦਾਂ ਦੇ ਮਾਹਰ ਡਾਕਟਰ ਲਖਵਿੰਦਰ ਸਿੰਘ ਦਾ ਦੇਹਾਂਤ
ਇਸ ਤੋਂ ਪਹਿਲਾਂ ਜੁਲਾਈ ਵਿਚ, ਨਿਤਿਨ ਗਡਕਰੀ ਨੇ ਇਕ ਕਿੱਸਾ ਸੁਣਾਇਆ ਸੀ ਕਿ ਉਨ੍ਹਾਂ ਨੇ ਇਕ ਵਾਰ ਚੋਣਾਂ ਦੌਰਾਨ ਵੋਟਰਾਂ ਨੂੰ ਮਟਨ ਮੁਹੱਈਆ ਕਰਵਾਇਆ ਸੀ, ਪਰ ਫਿਰ ਵੀ ਉਹ ਹਾਰ ਗਏ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਪ੍ਰਤੀ ਵਿਸ਼ਵਾਸ ਅਤੇ ਪਿਆਰ ਪੈਦਾ ਕਰਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023: ਰੋਹਨ ਬੋਪੰਨਾ ਅਤੇ ਰੁਤੁਜਾ ਭੌਂਸਲੇ ਨੇ ਟੈਨਿਸ ਮੁਕਾਬਲੇ ’ਚ ਜਿੱਤਿਆ ਸੋਨ ਤਮਗ਼ਾ
ਗਡਕਰੀ ਨੇ ਕਿਹਾ ਕਿ ਵੋਟਰ ਬਹੁਤ ਹੁਸ਼ਿਆਰ ਹਨ ਅਤੇ ਉਨ੍ਹਾਂ ਨੂੰ ਹਰ ਉਮੀਦਵਾਰ ਤੋਂ ਚੋਣਾਵੀ ਤੋਹਫਾ ਮਿਲਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਉਸ ਉਮੀਦਵਾਰ ਨੂੰ ਵੋਟ ਦਿੰਦੇ ਹਨ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ। ਗਡਕਰੀ ਨੇ ਕਿਹਾ, "ਲੋਕ ਅਕਸਰ ਪੋਸਟਰ ਲਗਾ ਕੇ ਅਤੇ ਚੋਣ ਤੋਹਫੇ ਦੇ ਕੇ ਚੋਣਾਂ ਜਿੱਤਦੇ ਹਨ। ਹਾਲਾਂਕਿ, ਮੈਂ ਅਜਿਹੀਆਂ ਰਣਨੀਤੀਆਂ ਵਿਚ ਵਿਸ਼ਵਾਸ ਨਹੀਂ ਕਰਦਾ। ਮੈਂ ਇਕ ਵਾਰ ਇਕ ਤਜਰਬਾ ਕੀਤਾ ਸੀ ਅਤੇ ਵੋਟਰਾਂ ਨੂੰ ਇਕ ਕਿਲੋ ਮਟਨ ਦਿਤਾ ਸੀ, ਪਰ ਅਸੀਂ ਚੋਣ ਹਾਰ ਗਏ ਹਾਂ। ਵੋਟਰ ਬਹੁਤ ਸਮਝਦਾਰ ਹਨ।"