
ਇੰਸਟਾਗ੍ਰਾਮ ਨੇ ਇਕ ਬਲੋਗ ਵਿਚ ਦਿੱਤੀ ਇਹ ਸੂਚਨਾ
ਇੰਸਟਾਗ੍ਰਾਮ ਨੇ ਕਿਹਾ ਹੈ ਕਿ ਉਸਦੇ ਨਵੇਂ ਉਪਭੋਗਤਾਵਾਂ ਨੂੰ ਹੁਣ ਇਹ ਪ੍ਰਮਾਣਤ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਉਮਰ ਘੱਟ ਤੋਂ ਘੱਟ 13 ਸਾਲ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਨੈੱਟਵਰਕ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ ਆਪਣੀ ਨੀਤੀਆਂ ਅਤੇ ਅਮਰੀਕੀ ਕਾਨੂੰਨ ਦੀ ਪਾਲਣਾ ਕਰਨਾ ਹੈ। ਜਿਸ ਦੇ ਅਧੀਨ ਕਿਸੇ ਵੀ ਯੂਜ਼ਰ ਦੀ ਉਮਰ ਘੱਟ ਤੋਂ ਘੱਟ 13 ਸਾਲ ਹੋਣੀ ਚਾਹੀਦੀ ਹੈ।
file photo
ਇੰਸਟਾਗ੍ਰਾਮ ਨੇ ਇਕ ਬਲੋਗ ਵਿਚ ਕਿਹਾ ਕਿ ਇਹ ਸੂਚਨਾ ਮੰਗਣ ਨਾਲ ਅਸੀ ਘੱਟ ਉਮਰ ਵਾਲੇ ਲੋਕਾਂ ਨੂੰ ਇੰਸਟਾਗ੍ਰਾਮ ਨਾਲ ਜੁੜਣ ਤੋਂ ਰੋਕ ਸਕਣਗੇ। ਇਸ ਨਾਲ ਬੱਚੇ ਸੁਰੱਖਿਅਤ ਰਹਿਣਗੇ ਅਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਉਮਰ ਦੇ ਲਿਹਾਜ਼ ਨਾਲ ਅਨੁਭਵ ਮਿਲ ਸਕੇਗਾ।
file photo
ਕੰਪਨੀ ਨੇ ਕਿਹਾ ਕਿ ਉੱਮਰ ਸਬੰਧੀ ਜਾਣਕਾਰੀ ਨੂੰ ਦੂਜੇ ਲੋਕ ਨਹੀਂ ਦੇਖ ਸਕਣਗੇ। ਹਾਲਾਕਿ ਇਹ ਸਾਫ਼ ਨਹੀਂ ਕਿ ਕੰਪਨੀ ਇੰਸਟਾਗ੍ਰਾਮ ਦਾ ਇਸਤਮਾਲ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਉੱਮਰ ਸਬੰਧੀ ਗਲਤ ਜਾਣਕਾਰੀ ਦੇਣ ਤੋਂ ਕਿਵੇਂ ਰੋਕੇਗੀ।
file photo
ਗਲਤ ਜਾਣਕਾਰੀ ਦੇਣਾ ਸੋਸ਼ਲ ਮੀਡੀਆ ਦੇ ਲਈ ਲਗਾਤਾਰ ਇਕ ਚਣੌਤੀ ਬਣੀ ਹੋਈ ਹੈ। ਜਿਸ ਨੂੰ ਰੋਕਣ ਦੇ ਲਈ ਵੱਖ-ਵੱਖ ਸੋਸ਼ਲ ਨੈੱਟਵਰਕ ਕਦਮ ਚੁੱਕ ਰਹੇ ਹਨ।