ਈਰਾਨ ਦੇ ਰਾਸ਼ਟਰਪਤੀ ਵਲੋਂ ਅਮਰੀਕੀ ਪਾਬੰਦੀਆਂ ਵਿਰੁਧ ਤੇਲ ਕਟੌਤੀ ਦੀ ਧਮਕੀ
Published : Dec 6, 2018, 3:35 pm IST
Updated : Dec 6, 2018, 3:35 pm IST
SHARE ARTICLE
Hassan Rouhani
Hassan Rouhani

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁਧ ਸਖਤ ਰਵੱਈਆ ਅਪਣਾਇਆ ਹੈ..........

ਤੇਹਰਾਨ : ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁਧ ਸਖਤ ਰਵੱਈਆ ਅਪਣਾਇਆ ਹੈ। ਰੂਹਾਨੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ। ਸੇਮਨਾਨ ਸੂਬੇ ਵਿਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਈਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਬ ਦੀ ਖਾੜੀ ਤੋਂ ਕੋਈ ਤੇਲ ਬਰਾਮਦ ਨਹੀਂ ਹੋਵੇਗਾ।

ਸਾਲ 1980 ਦੇ ਦਹਾਕੇ ਤੋਂ ਹੀ ਈਰਾਨ ਨੇ ਬਾਰ-ਬਾਰ ਕਿਹਾ ਹੈ ਕਿ ਉਹ ਕੌਮਾਂਤਰੀ ਦਬਾਅ ਦੇ ਜਵਾਬ ਵਿਚ ਖਾੜੀ ਤੋਂ ਤੇਲ ਦੀ ਬਰਾਮਦ ਨੂੰ ਰੋਕ ਦੇਵੇਗਾ ਪਰ ਕਦੇ ਵੀ ਉਸ ਨੇ ਅਜਿਹਾ ਨਹੀਂ ਕੀਤਾ। ਇਸ ਸਾਲ ਮਈ ਵਿਚ ਈਰਾਨ ਅਤੇ ਗਲੋਬਲ ਤਾਕਤਾਂ ਵਿਚਕਾਰ ਸਾਲ 2015 ਵਿਚ ਹੋਏ ਮਹੱਤਵਪੂਰਣ ਪਰਮਾਣੂ ਸਮਝੌਤੇ ਨੂੰ ਅਮਰੀਕਾ ਨੇ ਖਤਮ ਕਰ ਦਿਤਾ। ਇਸ ਮਗਰੋਂ ਈਰਾਨ 'ਤੇ ਇਕ ਵਾਰ ਫਿਰ ਤੇਲ ਸਮੇਤ ਹੋਰ ਪਾਬੰਦੀਆਂ ਲਗਾ ਦਿਤੀਆਂ।

ਇਸ ਨਾਲ ਈਰਾਨ ਨੇ ਅਪਣੀ ਤੇਲ ਬਰਾਮਦ ਨੂੰ ਜ਼ੀਰੋ ਕਰਨ ਦੀ ਕਸਮ ਖਾਧੀ ਭਾਵੇਂ ਕਿ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਦੀ ਛੋਟ ਮਿਲ ਗਈ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਰਾਨ ਦੀ ਇਸ ਧਮਕੀ ਨਾਲ ਅਮਰੀਕਾ ਕੀ ਰੁੱਖ ਅਖਤਿਆਰ ਕਰਦਾ ਹੈ ਅਤੇ ਦੇਸ਼ ਵਿਚ ਤੇਲ ਦੇ ਉਪਭੋਗਤਾਵਾਂ 'ਤੇ ਇਸ ਕਾਰਵਾਈ ਦਾ ਕੀ ਅਸਰ ਪੈਂਦਾ ਹੈ? ਅਮਰੀਕਾ ਅਤੇ ਇਰਾਨ ਅਪਣੇ ਅੜੀਅਲ ਰਵੱਈਏ 'ਤੇ ਅਡਿੱਗ ਬਣੇ ਹੋਏ ਹਨ।  (ਏਜੰਸੀ)

Location: Iran, Teheran, Teheran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement