
ਉਨ੍ਹਾਂ ਦੇ ਘਰ-ਦਫ਼ਤਰ ਵਿਚ ਸੇਵਾ ਦੇ ਲਈ ਨੌਕਰਾਂ ਦੀ ਭੀੜ ਹੁੰਦੀ ਹੈ
ਨਵੀਂ ਦਿੱਲੀ- ਅਰਬਾਂ ਰੁਪਏ ਕਮਾਉਣ ਵਾਲੇ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਦੇ ਘਰ-ਦਫ਼ਤਰ ਵਿਚ ਸੇਵਾ ਦੇ ਲਈ ਨੌਕਰਾਂ ਦੀ ਭੀੜ ਹੁੰਦੀ ਹੈ। ਹਜ਼ਾਰਾ ਲੋਕਾਂ ਨੂੰ ਨੌਕਰੀ ਦੇਣ ਵਾਲਾ ਵਿਅਕਤੀ ਜੇਕਰ ਸਾਫ-ਸਫਾਈ ਕਰਨ ਜਾਂ ਜੂਠੇ ਭਾਂਡੇ ਸਾਫ ਕਰਨ ਦੀ ਗੱਲ ਕਹੇ ਤਾਂ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਪਰ ਇਹ ਗੱਲ ਸੱਚ ਹੈ।
File
ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਵਿਚੋਂ ਇਕ, ਬਿਲ ਗੇਟਸ ਨੇ ਖੁਲਾਸਾ ਕੀਤਾ ਹੈ ਕਿ ਉਹ ਹਰ ਰਾਤ ਆਪਣੇ ਪਰਿਵਾਰ ਦੇ ਝੂਠੇ ਭਾਂਡੇ ਧੋਦਾ ਹੈ। ਪਤਨੀ ਵੀ ਇਸ ਕੰਮ ਵਿਚ ਉਸ ਦਾ ਸਾਥ ਦਿੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸਨੇ ਕਦੇ ਵੀ ਆਪਣੇ ਨੌਕਰਾਂ ਤੋਂ ਰਾਤ ਨੂੰ ਝੂਠੇ ਭਾਂਡੇ ਨਹੀਂ ਸਾਫ ਕਰਵਾਏ। ਇੱਕ ਫੈਸ਼ਨ ਮੈਗਜ਼ੀਨ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ, ਬਿਲ ਗੇਟਸ ਨੇ ਖੁਲਾਸਾ ਕੀਤਾ ਹੈ।
File
ਕਿ ਉਹ ਪਿਛਲੇ 25 ਸਾਲਾਂ ਤੋਂ ਆਪਣੀ ਪਤਨੀ ਮੇਲਿੰਡਾ ਗੇਟਸ ਨਾਲ ਰਾਤ ਦੇ ਝੂਠੇ ਭਾਂਡੇ ਧੋਦਾ ਹੈ। ਮੇਲਿੰਡਾ ਗੇਟਸ ਦੇ ਅਨੁਸਾਰ ਰਾਤ ਨੂੰ ਭਾਂਡੇ ਧੋਣਾ ਦਾ ਇੱਕ ਕਾਰਨ ਇਹ ਹੈ, ਕਿ ਇਸ ਸਮੇਂ ਦੌਰਾਨ, ਜੋੜੇ ਨੂੰ ਇਕ ਦੂਜੇ ਨਾਲ ਗੱਲ ਕਰਨ ਲਈ ਸਮਾਂ ਮਿਲਦਾ ਹੈ। ਬਿਲ ਗੇਟਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਝੂਠੇ ਭਾਂਡੇ ਧੋਣ ਵਿਚ ਕੁੱਲ 15-20 ਮਿੰਟ ਲੱਗਦੇ ਹਨ।
File
ਇਸ ਸਮੇਂ ਦੇ ਦੌਰਾਨ, ਉਹ ਆਪਣੀ ਪਤਨੀ ਨਾਲ ਮਜ਼ਾਕ ਅਤੇ ਹਲਕੀ-ਫੁਲਕੀ ਗੱਲਬਾਤ ਵਿੱਚ ਸਮਾਂ ਬਿਤਾਉਣਾ ਪਸੰਦ ਕਰਦਾ ਹੈ। ਬਿਲ ਗੇਟਸ ਨੇ ਹਾਲ ਹੀ ਵਿੱਚ ਆਪਣੇ ਭਾਰਤ ਦੌਰੇ ਦੌਰਾਨ ਦੱਸਿਆ ਸੀ ਕਿ ਉਹ ਸਮਾਂ ਕੱਢ ਕੇ ਕਸਰਤ ਕਰਨਾ ਨਹੀਂ ਭੁੱਲਦਾ। ਉਹ ਕਹਿੰਦਾ ਹੈ ਕਿ ਜਦੋਂ ਵੀ ਉਸਨੂੰ ਸਮਾਂ ਮਿਲਦਾ ਹੈ, ਉਹ ਟੈਨਿਸ ਖੇਡਣ ਦਾ ਮੌਕਾ ਨਹੀਂ ਗੁਆਉਂਦਾ।
File
ਗੇਟਸ ਸਾਰੀਆਂ ਅੰਤਰਰਾਸ਼ਟਰੀ ਯਾਤਰਾਵਾਂ ਅਤੇ ਆਪਸੀ ਗੱਲਬਾਤ ਦੇ ਵਿਚਕਾਰ ਟੈਨਿਸ ਖੇਡਣ ਦਾ ਮੌਕਾ ਕੱਢ ਹੀ ਲੈਂਦਾ ਹੈ। ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚ ਅਜੇ ਵੀ ਬਿਲ ਗੇਟਸ ਦਾ ਨਾਮ ਸ਼ਾਮਲ ਹੈ। ਮਾਈਕ੍ਰੋਸਾੱਫਟ ਦੇ ਸੰਸਥਾਪਕ ਰਹਿ ਚੁੱਕੇ ਬਿਲ ਗੇਟਸ ਦੀ ਕੁਲ ਜਾਇਦਾਦ ਲਗਭਗ 89.9 ਬਿਲੀਅਨ ਡਾਲਰ ਹੈ। ਇਸ ਸਮੇਂ ਸਭ ਤੋਂ ਅਮੀਰ ਸਮਝੇ ਜਾਣ ਵਾਲੇ ਐਮਾਜ਼ਾਨ ਦਾ ਮੁਖੀ ਜੈੱਫ ਬੇਜੋਸ ਦੀ ਕੁੱਲ ਕਮਾਈ ਅਤੇ ਬਿਲ ਗੇਟਸ ਦੀ ਦੌਲਤ ਦੇ ਵਿਚਕਾਰ ਬਹੁਤ ਘੱਟ ਅੰਤਰ ਹੈ।