ਕੈਨੇਡਾ ਦਾ ਭਾਵੁਕ ਸ਼ਨੀਵਾਰ
Published : Apr 7, 2019, 1:33 pm IST
Updated : Apr 7, 2019, 1:33 pm IST
SHARE ARTICLE
Emotional Saturday of Canada
Emotional Saturday of Canada

6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ

ਵੈਨਕੂਵਰ: ਬੀਤੇ ਦਿਨ 6 ਅਪ੍ਰੈਲ ਨੂੰ ਹੰਬੋਲਟ ਬਰੌਂਕਸ ਬੱਸ ਹਾਦਸੇ ਦੀ ਦੁਰਘਟਨਾ ਨੂੰ ਵਾਪਰਿਆਂ ਸਾਲ ਹੋ ਗਿਆ। ਇਸ ਮੌਕੇ ਕੈਨੇਡਾ ਵਿਚ ਬੇਹਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕੱਲ੍ਹ ਹੰਬੋਲਟ ਬਰੌਂਕਸ ਬੱਸ ਹਾਦਸੇ ਪੀੜਤਾਂ ਲਈ ਮੈਮੋਰੀਅਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ 4:50 ਵਜੇ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇਹ ਓਹੀ ਸਮਾਂ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ ਸੀ।

Emotional Saturday of CanadaEmotional Saturday of Canada

ਇਸ ਮੌਕੇ ਕੈਨੇਡਾ ਵਾਸੀਆਂ ਨੇ ਵੱਖੋ-ਵੱਖਰੇ ਤਰੀਕੇ ਨਾਲ ਬੱਸ ਹਾਦਸੇ ਵਿਚ ਜਾਨ ਗਵਾਉਣ ਵਾਲੇ 16 ਲੋਕਾਂ ਨੂੰ ਯਾਦ ਕੀਤਾ। ਮੋਮਬੱਤੀਆਂ ਜਗਾ ਕੇ, ਘਰਾਂ ਦੇ ਬਾਹਰ ਹਾਕੀ ਸਟਿਕਸ ਰੱਖ ਕੇ ਤੇ ਇਕੱਠ ਕਰਕੇ ਪੀੜਤਾਂ ਨੂੰ ਯਾਦ ਕੀਤਾ ਗਿਆ। ਕਈ ਲੋਕਾਂ ਨੇ ਤਾਂ ਇਸ ਹਾਦਸੇ ਸਬੰਧੀ ਆਪਣੇ ਸਰੀਰ 'ਤੇ ਟੈਟੂ ਵੀ ਬਣਵਾਏ। ਯਾਦ ਰਹੇ 6 ਅਪ੍ਰੈਲ, 2018 ਨੂੰ ਵਾਪਰੇ ਇਸ ਕ੍ਰੈਸ਼ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ।

Humboldt CrashHumboldt Crash

ਇਸ ਵਿਚ ਜ਼ਿਆਦਾ ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਕਈ ਲੋਕਾਂ ਨੇ ਘਰਾਂ ਦੇ ਬਾਹਰ ਤੇ ਖੰਭਿਆਂ ਦੇ ਨਾਲ ਆਪਣੀਆਂ ਹਾਕੀ ਸਟਿਕਸ ਰੱਖ ਕੇ ਪੀੜਤਾਂ ਨੂੰ ਯਾਦ ਕੀਤਾ। ਦੱਸ ਦਈਏ ਇਸ ਘਟਨਾ ਵਿਚ ਸ਼ਾਮਲ ਟਰੱਕ ਚਾਲਕ ਪੰਜਾਬੀ ਨੌਜਵਾਨ ਜਸਕੀਰਤ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਨੇ ਖਤਰਨਾਕ ਡਰਾਈਵਿੰਗ ਸਬੰਧੀ ਖ਼ੁਦ 'ਤੇ ਲੱਗੇ 29 ਇਲਜ਼ਾਮ ਕਬੂਲ ਲਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement