
ਸੁਫ਼ਨਿਆਂ ਵਿਚ ਦਿਸਣ ਲੱਗੇ ਮਰੇ ਹੋਏ ਲੋਕ
ਕਿਊਬੇਕ : ਕੋਰੋਨਾ ਵਾਇਰਸ ( Coronavirus) ਦੀ ਖ਼ਤਰਨਾਕ ਲਹਿਰ ਨਾਲ ਜੂਝ ਰਹੀ ਦੁਨੀਆਂ ਨੂੰ ਕੈਨੇਡਾ(Canada) ਦੀ ਇਕ ਰਹੱਸਮਈ ਬੀਮਾਰੀ ਨੇ ਹੋਰ ਚਿੰਤਾ ਵਿਚ ਪਾ ਦਿਤਾ ਹੈ। ਇਥੋਂ ਦੇ ਇਕ ਸੂਬੇ ਵਿਚ ਘੱਟੋ-ਘੱਟ 48 ਲੋਕਾਂ ਵਿਚ ਅਨੀਂਦਰਾ ਜਾਂ ਇਨਸੌਮਨੀਆ ਅੰਗਾਂ ਵਿਚ ਕਮਜ਼ੋਰੀ ਅਤੇ ਭਰਮ ਜਿਹੇ ਲੱਛਣ ਦਿਖਾਈ ਦਿਤੇ ਹਨ।
coronavirus
ਇਨ੍ਹਾਂ ਲੋਕਾਂ ਨੂੰ ਸੁਪਨੇ ਵਿਚ ਮਰੇ ਹੋਏ ਲੋਕ ਦਿਸ ਰਹੇ ਹਨ। ਇਹਨਾਂ ਸੁਰਾਗਾਂ ਦੇ ਆਧਾਰ ’ਤੇ ਬੀਮਾਰੀ ਦਾ ਪਤਾ ਲਗਾਉਣ ਲਈ ਕੈਨੇਡਾ(Canada) ਦੇ ਕਈ ਨਿਊਰੋਲੌਜੀਸਟ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ(Canada) ਵਿਚ ‘ਮੈਡ ਕਾਉ’ ਡਿਜੀਜ਼ ਜਿਹੀ ਜਾਨਵਰਾਂ ਦੀ ਬੀਮਾਰੀ ਤੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।
Brain
''ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸੱਭ ਤੋਂ ਵੱਧ ਮਾਮਲੇ ਹੁੰਦੇ''
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੀਮਾਰੀ ਸੇਲਫ਼ੋਨ ਟਾਵਰਾਂ ਦੇ ਰੇਡੀਏਸ਼ਨ ਤੋਂ ਫੈਲ ਰਹੀ ਹੈ। ਉੱਥੇ ਕਈ ਅਜਿਹੇ ਵੀ ਹਨ ਜੋ ਇਸ ਬੀਮਾਰੀ ਲਈ ਕੋਰੋਨਾ ( Corona ) ਵੈਕਸੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਭਾਵੇਂਕਿ ਉਨ੍ਹਾਂ ਦੇ ਇਸ ਦਾਅਵੇ ਦੀ ਕੋਈ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ। ਇਸ ਤਰ੍ਹਾਂ ਦੇ ਲਛਣਾਂ ਨੇ ਕੈਨੇਡਾ(Canada) ਦੇ ਮੈਡੀਕਲ ਇੰਸਟੀਟਿਊਸ਼ਨਜ਼ ਨੂੰ ਹੈਰਾਨ ਕਰ ਦਿਤਾ ਹੈ। ਹੁਣ ਦੁਨੀਆਂ ਭਰ ਦੇ ਸੀਨੀਅਰ ਨਿਊਰੋਲੌਜੀਸਟ ਇਸ ਬੀਮਾਰੀ ਦੇ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Brain
ਜ਼ੋਰਦਾਰ ਧਮਾਕਿਆਂ ਅਤੇ ਉਗਲਦੀ ਅੱਗ ਨਾਲ ਕੰਬ ਉਠਿਆ ਸੀ ਅੰਮ੍ਰਿਤਸਰ ਸ਼ਹਿਰ : ਬ੍ਰਹਮ ਚੇਲਾਨੀ
ਦਸਿਆ ਜਾ ਰਿਹਾ ਹੈ ਕਿ ਇਸ ਰਹੱਸਮਈ ਬੀਮਾਰੀ ਦੇ ਮਰੀਜ਼ ਅਟਲਾਂਟਿਕ ਤੱਟ ’ਤੇ ਰਹਿੰਦੇ ਕੈਨੇਡਾ(Canada) ਦੇ ਨਿਊ ਬ੍ਰੰਸਬਿਕ ਸੂਬੇ ਵਿਚ ਮਿਲੇ ਹਨ, ਜਿਸ ਮਗਰੋਂ ਇਥੇ ਲੋਕਾਂ ਵਿਚਾਲੇ ਡਰ ਪੈਦਾ ਹੋ ਗਿਆ ਹੈ। ਪਿਛਲੇ 6 ਸਾਲ ਤੋਂ ਇਸ ਬੀਮਾਰੀ ਨਾਲ ਦਰਜਨਾਂ ਲੋਕ ਪੀੜਤ ਹੋਏ ਹਨ ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊ ਬ੍ਰੰਸਬਿਕ ਸੂਬੇ ਦੇ ਇਕ ਪਿੰਡ ਬਰਟਰੈਂਡ ਦੇ ਮੇਅਰ ਯਵੋਨ ਗੋਡਿਨ ਨੇ ਕਿਹਾ ਕਿ ਇਥੋਂ ਦੇ ਵਸਨੀਕ ਚਿੰਤਤ ਹਨ।